ਚੌਪਈ ॥
ਭਇਓ ਘੋਰ ਆਹਵ ਬਿਕਰਾਰਾ ॥
ਨਾਚੇ ਭੂਤ ਪ੍ਰੇਤ ਬੈਤਾਰਾ ॥
ਬੈਰਕ ਬਾਣ ਗਗਨ ਗਇਓ ਛਾਈ ॥
ਜਾਨੁਕ ਰੈਨ ਦਿਨਹਿ ਹੁਇ ਆਈ ॥੨੯੯॥
ਕਹੂੰ ਪਿਸਾਚ ਪ੍ਰੇਤ ਨਾਚੈ ਰਣਿ ॥
ਜੂਝ ਜੂਝ ਕਹੂੰ ਗਿਰੇ ਸੁਭਟ ਗਣ ॥
ਭਈਰਵ ਕਰਤ ਕਹੂੰ ਭਭਕਾਰਾ ॥
ਉਡਤ ਕਾਕ ਕੰਕੈ ਬਿਕਰਾਰਾ ॥੩੦੦॥
ਬਾਜਤ ਢੋਲ ਮ੍ਰਿਦੰਗ ਨਗਾਰਾ ॥
ਤਾਲ ਉਪੰਗ ਬੇਣ ਬੰਕਾਰਾ ॥
ਮੁਰਲੀ ਨਾਦ ਨਫੀਰੀ ਬਾਜੇ ॥
ਭੀਰ ਭਯਾਨਕ ਹੁਐ ਤਜਿ ਭਾਜੇ ॥੩੦੧॥
ਮਹਾ ਸੁਭਟ ਜੂਝੇ ਤਿਹ ਠਾਮਾ ॥
ਖਰਭਰ ਪਰੀ ਇੰਦ੍ਰ ਕੇ ਧਾਮਾ ॥
ਬੈਰਕ ਬਾਣ ਗਗਨ ਗਇਓ ਛਾਈ ॥
ਉਠੈ ਘਟਾ ਸਾਵਣ ਜਨੁ ਆਈ ॥੩੦੨॥