ਹਰਿ ਬੋਲ ਮਨਾ ਛੰਦ ॥

ਭਟ ਗਾਜਹਿਗੇ ॥

ਘਨ ਲਾਜਹਿਗੇ ॥

ਦਲ ਜੂਟਹਿਗੇ ॥

ਸਰ ਛੂਟਹਿਗੇ ॥੩੩੧॥

ਸਰ ਬਰਖਹਿਗੇ ॥

ਧਨੁ ਕਰਖਹਿਗੇ ॥

ਅਸਿ ਬਾਜਹਿਗੇ ॥

ਰਣਿ ਸਾਜਹਿਗੇ ॥੩੩੨॥

ਭੂਅ ਡਿਗਹਿਗੇ ॥

ਭਯ ਭਿਗਹਿਗੇ ॥

ਉਠ ਭਾਜਹਿਗੇ ॥

ਨਹੀ ਲਾਜਹਿਗੇ ॥੩੩੩॥

ਗਣ ਦੇਖਹਿਗੇ ॥

ਜਯ ਲੇਖਹਿਗੇ ॥

ਜਸੁ ਗਾਵਹਿਗੇ ॥

ਮੁਸਕਯਾਵਹਿਗੇ ॥੩੩੪॥

ਪ੍ਰਣ ਪੂਰਹਿਗੇ ॥

ਰਜਿ ਰੂਰਹਿਗੇ ॥

ਰਣਿ ਰਾਜਹਿਗੇ ॥

ਗਣ ਲਾਜਹਿਗੇ ॥੩੩੫॥

ਰਿਸ ਮੰਡਹਿਗੇ ॥

ਸਰ ਛੰਡਹਿਗੇ ॥

ਰਣ ਜੂਟਹਿਗੇ ॥

ਅਸਿ ਟੂਟਹਿਗੇ ॥੩੩੬॥

ਗਲ ਗਾਜਹਿਗੇ ॥

ਨਹੀ ਭਾਜਹਿਗੇ ॥

ਅਸਿ ਝਾਰਹਿਗੇ ॥

ਅਰਿ ਮਾਰਹਿਗੇ ॥੩੩੭॥

ਗਜ ਜੂਝਹਿਗੇ ॥

ਹਯ ਲੂਝਹਿਗੇ ॥

ਭਟ ਮਾਰੀਅਹਿਗੇ ॥

ਭਵ ਤਾਰੀਅਹਿਗੇ ॥੩੩੮॥

ਦਿਵ ਦੇਖਹਿਗੇ ॥

ਜਯ ਲੇਖਹਿਗੇ ॥

ਧਨਿ ਭਾਖਹਿਗੇ ॥

ਚਿਤਿ ਰਾਖਹਿਗੇ ॥੩੩੯॥

ਜਯ ਕਾਰਣ ਹੈਂ ॥

ਅਰਿ ਹਾਰਣ ਹੈਂ ॥

ਖਲ ਖੰਡਨੁ ਹੈਂ ॥

ਮਹਿ ਮੰਡਨੁ ਹੈਂ ॥੩੪੦॥

ਅਰਿ ਦੂਖਨ ਹੈਂ ॥

ਭਵ ਭੂਖਨ ਹੈਂ ॥

ਮਹਿ ਮੰਡਨੁ ਹੈਂ ॥

ਅਰਿ ਡੰਡਨੁ ਹੈਂ ॥੩੪੧॥

ਦਲ ਗਾਹਨ ਹੈਂ ॥

ਅਸਿ ਬਾਹਨ ਹੈਂ ॥

ਜਗ ਕਾਰਨ ਹੈਂ ॥

ਅਯ ਧਾਰਨ ਹੈਂ ॥੩੪੨॥

ਮਨ ਮੋਹਨ ਹੈਂ ॥

ਸੁਭ ਸੋਹਨ ਹੈਂ ॥

ਅਰਿ ਤਾਪਨ ਹੈਂ ॥

ਜਗ ਜਾਪਨ ਹੈਂ ॥੩੪੩॥

ਪ੍ਰਣ ਪੂਰਣ ਹੈਂ ॥

ਅਰਿ ਚੂਰਣ ਹੈਂ ॥

ਸਰ ਬਰਖਨ ਹੈਂ ॥

ਧਨੁ ਕਰਖਨ ਹੈਂ ॥੩੪੪॥

ਤੀਅ ਮੋਹਨ ਹੈਂ ॥

ਛਬਿ ਸੋਹਨ ਹੈਂ ॥

ਮਨ ਭਾਵਨ ਹੈਂ ॥

ਘਨ ਸਾਵਨ ਹੈਂ ॥੩੪੫॥

ਭਵ ਭੂਖਨ ਹੈਂ ॥

ਭ੍ਰਿਤ ਪੂਖਨ ਹੈਂ ॥

ਸਸਿ ਆਨਨ ਹੈਂ ॥

ਸਮ ਭਾਨਨ ਹੈਂ ॥੩੪੬॥

ਅਰਿ ਘਾਵਨ ਹੈ ॥

ਸੁਖ ਦਾਵਨ ਹੈਂ ॥

ਘਨ ਘੋਰਨ ਹੈਂ ॥

ਸਮ ਮੋਰਨ ਹੈਂ ॥੩੪੭॥

ਜਗਤੇਸ੍ਵਰ ਹੈਂ ॥

ਕਰੁਨਾਕਰ ਹੈਂ ॥

ਭਵ ਭੂਖਨ ਹੈਂ ॥

ਅਰਿ ਦੂਖਨ ਹੈਂ ॥੩੪੮॥

ਛਬਿ ਸੋਭਿਤ ਹੈਂ ॥

ਤ੍ਰੀਅ ਲੋਭਿਤ ਹੈਂ ॥

ਦ੍ਰਿਗ ਛਾਜਤ ਹੈਂ ॥

ਮ੍ਰਿਗ ਲਾਜਤ ਹੈਂ ॥੩੪੯॥

ਹਰਣੀ ਪਤਿ ਸੇ ॥

ਨਲਣੀ ਧਰ ਸੇ ॥

ਕਰੁਨਾਬੁਦ ਹੈਂ ॥

ਸੁ ਪ੍ਰਭਾ ਧਰ ਹੈਂ ॥੩੫੦॥

ਕਲਿ ਕਾਰਣ ਹੈ ॥

ਭਵ ਉਧਾਰਣ ਹੈ ॥

ਛਬਿ ਛਾਜਤ ਹੈ ॥

ਸੁਰ ਲਾਜਤ ਹੈ ॥੩੫੧॥

ਅਸਯੁਪਾਸਕ ਹੈ ॥

ਅਰਿ ਨਾਸਕ ਹੈ ॥

ਅਰਿ ਘਾਇਕ ਹੈ ॥

ਸੁਖਦਾਇਕ ਹੈ ॥੩੫੨॥

ਜਲਜੇਛਣ ਹੈ ॥

ਪ੍ਰਣ ਪੇਛਣ ਹੈ ॥

ਅਰਿ ਮਰਦਨ ਹੈ ॥

ਮ੍ਰਿਤ ਕਰਦਨ ਹੈ ॥੩੫੩॥

ਧਰਣੀਧਰ ਹੈ ॥

ਕਰਣੀਕਰ ਹੈ ॥

ਧਨੁ ਕਰਖਨ ਹੈ ॥

ਸਰ ਬਰਖਣ ਹੈ ॥੩੫੪॥

ਛਟਿ ਛੈਲ ਪ੍ਰਭਾ ॥

ਲਖਿ ਚੰਦ ਲਭਾ ॥

ਛਬਿ ਸੋਹਤ ਹੈ ॥

ਤ੍ਰੀਯ ਮੋਹਤ ਹੈ ॥੩੫੫॥

ਅਰਣੰ ਬਰਣੰ ॥

ਧਰਣੰ ਧਰਣੰ ॥

ਹਰਿ ਸੀ ਕਰਿ ਭਾ ॥

ਸੁ ਸੁਭੰਤ ਪ੍ਰਭਾ ॥੩੫੬॥

ਸਰਣਾਲਯ ਹੈ ॥

ਅਰਿ ਘਾਲਯ ਹੈ ॥

ਛਟਿ ਛੈਲ ਘਨੇ ॥

ਅਤਿ ਰੂਪ ਸਨੇ ॥੩੫੭॥

ਮਨ ਮੋਹਤ ਹੈ ॥

ਛਬਿ ਸੋਹਤ ਹੈ ॥

ਕਲ ਕਾਰਨ ਹੈ ॥

ਕਰਣਾਧਰ ਹੈ ॥੩੫੮॥

ਅਤਿ ਰੂਪ ਸਨੇ ॥

ਜਨੁ ਮੈਨੁ ਬਨੇ ॥

ਅਤਿ ਕ੍ਰਾਤਿ ਧਰੇ ॥

ਸਸਿ ਸੋਭ ਹਰੇ ॥੩੫੯॥

ਅਸ੍ਰਯ ਉਪਾਸਿਕ ਹੈਂ ॥

ਅਰਿ ਨਾਸਿਕ ਹੈਂ ॥

ਬਰ ਦਾਇਕ ਹੈਂ ॥

ਪ੍ਰਭ ਪਾਇਕ ਹੈਂ ॥੩੬੦॥