ਸੰਗੀਤ ਭੁਜੰਗ ਪ੍ਰਯਾਤ ਛੰਦ ॥
ਬਾਗੜਦੰ ਬੀਰੰ ਜਾਗੜਦੰ ਜੂਟੇ ॥
ਤਾਗੜਦੰ ਤੀਰੰ ਛਾਗੜਦੰ ਛੂਟੇ ॥
ਸਾਗੜਦੰ ਸੁਆਰੰ ਜਾਗੜਦੰ ਜੂਝੇ ॥
ਕਾਗੜਦੰ ਕੋਪੇ ਰਾਗੜਦੰ ਰੁਝੈ ॥੩੬੧॥
ਮਾਗੜਦੰ ਮਾਚਿਓ ਜਾਗੜਦੰ ਜੁਧੰ ॥
ਜਾਗੜਦੰ ਜੋਧਾ ਕਾਗੜਦੰ ਕ੍ਰੁੰਧੰ ॥
ਸਾਗੜਦੰ ਸਾਗੰ ਡਾਗੜਦੰ ਡਾਰੇ ॥
ਬਾਗੜਦੰ ਬੀਰੰ ਆਗੜਦੰ ਉਤਾਰੇ ॥੩੬੨॥
ਤਾਗੜਦੰ ਤੈ ਕੈ ਜਾਗੜਦੰ ਜੁਆਣੰ ॥
ਛਾਗੜਦੰ ਛੋਰੈ ਬਾਗੜਦੰ ਬਾਣੰ ॥
ਜਾਗੜਦੰ ਜੂਝੇ ਬਾਗੜਦੰ ਬਾਜੀ ॥
ਡਾਗੜਦੰ ਡੋਲੈ ਤਾਗੜਦੰ ਤਾਜੀ ॥੩੬੩॥
ਖਾਗੜਦੰ ਖੂਨੀ ਖਯਾਗੜਦੰ ਖੇਤੰ ॥
ਝਾਗੜਦੰ ਝੂਝੇ ਆਗੜਦੰ ਅਚੇਤੰ ॥
ਆਗੜਦੰ ਉਠੇ ਕਾਗੜਦੰ ਕੋਪੇ ॥
ਡਾਗੜਦੰ ਡਾਰੇ ਧਾਗੜਦੰ ਧੋਪੇ ॥੩੬੪॥
ਨਾਗੜਦੰ ਨਾਚੇ ਰਾਗੜਦੰ ਰੁਦ੍ਰੰ ॥
ਭਾਗੜਦੰ ਭਾਜੇ ਛਾਗੜਦੰ ਛੁਦ੍ਰੰ ॥
ਜਾਗੜਦੰ ਜੁਝੇ ਵਾਗੜਦੰ ਵੀਰੰ ॥
ਲਾਗੜਦੰ ਲਾਗੇ ਤਾਗੜਦੰ ਤੀਰੰ ॥੩੬੫॥
ਰਾਗੜਦੰ ਰੁਝੇ ਸਾਗੜਦੰ ਸੂਰੰ ॥
ਘਾਗੜਦੰ ਘੁਮੀ ਹਾਗੜਦੰ ਹੂਰੰ ॥
ਤਾਗੜਦੰ ਤਕੈ ਜਾਗੜਦੰ ਜੁਆਨੰ ॥
ਮਾਗੜਦੰ ਮੋਹੀ ਤਾਗੜਦੰ ਤਾਨੰ ॥੩੬੬॥
ਦਾਗੜਦੰ ਦੇਖੈ ਰਾਗੜਦੰ ਰੂਪੰ ॥
ਪਾਗੜਦੰ ਪ੍ਰੇਮੰ ਕਾਗੜਦੰ ਕੂਪੰ ॥
ਡਾਗੜਦੰ ਡੁਬੀ ਪਾਗੜਦੰ ਪਿਆਰੀ ॥
ਕਾਗੜਦੰ ਕਾਮੰ ਮਾਗੜਦੰ ਮਾਰੀ ॥੩੬੭॥
ਮਾਗੜਦੰ ਮੋਹੀ ਬਾਗੜਦੰ ਬਾਲਾ ॥
ਰਾਗੜਦੰ ਰੂਪੰ ਆਗੜਦੰ ਉਜਾਲਾ ॥
ਦਾਗੜਦੰ ਦੇਖੈ ਸਾਗੜਦੰ ਸੂਰੰ ॥
ਬਾਗੜਦੰ ਬਾਜੇ ਤਾਗੜਦੰ ਤੂਰੰ ॥੩੬੮॥
ਰਾਗੜਦੰ ਰੂਪੰ ਕਾਗੜਦੰ ਕਾਮੰ ॥
ਨਾਗੜਦੰ ਨਾਚੈ ਬਾਗੜਦੰ ਬਾਮੰ ॥
ਰਾਗੜਦੰ ਰੀਝੇ ਸਾਗੜਦੰ ਸੂਰੰ ॥
ਬਾਗੜਦੰ ਬਿਆਹੈ ਹਾਗੜਦੰ ਹੂਰੰ ॥੩੬੯॥
ਕਾਗੜਦੰ ਕੋਪਾ ਭਾਗੜਦੰ ਭੂਪੰ ॥
ਕਾਗੜਦੰ ਕਾਲੰ ਰਾਗੜਦੰ ਰੂਪੰ ॥
ਰਾਗੜਦੰ ਰੋਸੰ ਧਾਗੜਦੰ ਧਾਯੋ ॥
ਚਾਗੜਦੰ ਚਲ︀ਯੋ ਆਗੜਦੰ ਆਯੋ ॥੩੭੦॥
ਆਗੜਦੰ ਅਰੜੇ ਗਾਗੜਦੰ ਗਾਜੀ ॥
ਨਾਗੜਦੰ ਨਾਚੇ ਤਾਗੜਦੰ ਤਾਜੀ ॥
ਜਾਗੜਦੰ ਜੁਝੇ ਖਾਗੜਦੰ ਖੇਤੰ ॥
ਰਾਗੜਦੰ ਰਹਸੇ ਪਾਗੜਦੰ ਪ੍ਰੇਤੰ ॥੩੭੧॥
ਮਾਗੜਦੰ ਮਾਰੇ ਬਾਗੜਦੰ ਬੀਰੰ ॥
ਪਾਗੜਦੰ ਪਰਾਨੇ ਭਾਗੜਦੰ ਭੀਰੰ ॥
ਧਾਗੜਦੰ ਧਾਯੋ ਰਾਗੜਦੰ ਰਾਜਾ ॥
ਰਾਗੜਦੰ ਰਣਕੇ ਬਾਗੜਦੰ ਬਾਜਾ ॥੩੭੨॥
ਟਾਗੜਦੰ ਟੂਟੇ ਤਾਗੜਦੰ ਤਾਲੰ ॥
ਆਗੜਦੰ ਉਠੇ ਜਾਗੜਦੰ ਜੁਆਲੰ ॥
ਭਾਗੜਦੰ ਭਾਜੇ ਬਾਗੜਦੰ ਬੀਰੰ ॥
ਲਾਗੜਦੰ ਲਾਗੇ ਤਾਗੜਦੰ ਤੀਰੰ ॥੩੭੩॥
ਰਾਗੜਦੰ ਰਹਸੀ ਦਾਗੜਦੰ ਦੇਵੀ ॥
ਗਾਗੜਦੰ ਗੈਣ ਆਗੜਦੰ ਭੇਵੀ ॥
ਭਾਗੜਦੰ ਭੈਰੰ ਭਾਗੜਦੰ ਪ੍ਰੇਤੰ ॥
ਹਾਗੜਦੰ ਹਸੇ ਖਾਗੜਦੰ ਖੇਤੰ ॥੩੭੪॥
ਦੋਹਰਾ ॥
ਅਸਿ ਟੁਟੇ ਲੁਟੇ ਘਨੇ ਤੁਟੇ ਸਸਤ੍ਰ ਅਨੇਕ ॥
ਜੇ ਜੁਟੇ ਕੁਟੇ ਸਬੈ ਰਹਿ ਗਯੋ ਭੂਪਤਿ ਏਕ ॥੩੭੫॥