ਪੰਕਜ ਬਾਟਿਕਾ ਛੰਦ ॥

ਸੈਨ ਜੁਝਤ ਨ੍ਰਿਪ ਭਯੋ ਅਤਿ ਆਕੁਲ ॥

ਧਾਵਤ ਭਯੋ ਸਾਮੁਹਿ ਅਤਿ ਬਿਆਕੁਲ ॥

ਸੰਨਿਧ ਹ੍ਵੈ ਚਿਤ ਮੈ ਅਤਿ ਕ੍ਰੁਧਤ ॥

ਆਵਤ ਭਯੋ ਰਿਸ ਕੈ ਕਰਿ ਜੁਧਤ ॥੩੭੬॥

ਸਸਤ੍ਰ ਪ੍ਰਹਾਰ ਅਨੇਕ ਕਰੇ ਤਬ ॥

ਜੰਗ ਜੁਟਿਓ ਅਪਨੋ ਦਲ ਲੈ ਸਬ ॥

ਬਾਜ ਉਠੇ ਤਹ ਕੋਟਿ ਨਗਾਰੇ ॥

ਰੁਝ ਗਿਰੇ ਰਣ ਜੁਝ ਨਿਹਾਰੇ ॥੩੭੭॥

ਚਾਮਰ ਛੰਦ ॥

ਸਸਤ੍ਰ ਅਸਤ੍ਰ ਲੈ ਸਕੋਪ ਬੀਰ ਬੋਲਿ ਕੈ ਸਬੈ ॥

ਕੋਪ ਓਪ ਦੈ ਹਠੀ ਸੁ ਧਾਇ ਕੈ ਪਰੇ ਸਬੈ ॥

ਕਾਨ ਕੇ ਪ੍ਰਮਾਨ ਬਾਨ ਤਾਨਿ ਤਾਨਿ ਤੋਰ ਹੀ ॥

ਸੁ ਜੂਝਿ ਜੂਝ ਕੈ ਪਰੈ ਨ ਨੈਕੁ ਮੁਖ ਮੋਰ ਹੀ ॥੩੭੮॥

ਬਾਨ ਪਾਨਿ ਲੈ ਸਬੈ ਸਕ੍ਰੁਧ ਸੂਰਮਾ ਚਲੇ ॥

ਬੀਨਿ ਬੀਨਿ ਜੇ ਲਏ ਪ੍ਰਬੀਨ ਬੀਰਹਾ ਭਲੇ ॥

ਸੰਕ ਛੋਰ ਕੈ ਭਿਰੈ ਨਿਸੰਕ ਘਾਇ ਡਾਰ ਹੀ ॥

ਸੁ ਅੰਗ ਭੰਗ ਹੁਇ ਗਿਰੈਂ ਨ ਜੰਗ ਤੇ ਪਧਾਰ ਹੀ ॥੩੭੯॥

ਨਿਸਪਾਲਿਕ ਛੰਦ ॥

ਆਨਿ ਸਰ ਤਾਨਿ ਅਰੁ ਮਾਨ ਕਰਿ ਛੋਰ ਹੀਂ ॥

ਐਨ ਸਰ ਚੈਨ ਕਰਿ ਤੈਨ ਕਰਿ ਜੋਰ ਹੀਂ ॥

ਘਾਵ ਕਰਿ ਚਾਵ ਕਰਿ ਆਨਿ ਕਰਿ ਲਾਗ ਹੀਂ ॥

ਛਾਡਿ ਰਣਿ ਖਾਇ ਬ੍ਰਿਣ ਬੀਰ ਬਰ ਭਾਗ ਹੀਂ ॥੩੮੦॥

ਕ੍ਰੋਧ ਕਰਿ ਬੋਧਿ ਹਰਿ ਸੋਧਿ ਅਰਿ ਧਾਵਹੀਂ ॥

ਜੋਧ ਬਰ ਕ੍ਰੋਧ ਧਰਿ ਬਿਰੋਧਿ ਸਰ ਲਾਵਹੀਂ ॥

ਅੰਗ ਭਟ ਭੰਗ ਹੁਐ ਜੰਗ ਤਿਹ ਡਿਗਹੀਂ ॥

ਸੰਗਿ ਬਿਨੁ ਰੰਗਿ ਰਣ ਸ੍ਰੋਣ ਤਨ ਭਿਗਹੀਂ ॥੩੮੧॥

ਧਾਇ ਭਟਿ ਆਇ ਰਿਸ ਖਾਇ ਅਸਿ ਝਾਰਹੀਂ ॥

ਸੋਰ ਕਰਿ ਜੋਰਿ ਸਰ ਤੋਰ ਅਰਿ ਡਾਰਹੀਂ ॥

ਪ੍ਰਾਨ ਤਜਿ ਪੈ ਨ ਭਜਿ ਭੂਮਿ ਰਨ ਸੋਭਹੀਂ ॥

ਪੇਖਿ ਛਬਿ ਦੇਖਿ ਦੁਤਿ ਨਾਰਿ ਸੁਰ ਲੋਭਹੀਂ ॥੩੮੨॥

ਭਾਜ ਨਹ ਸਾਜਿ ਅਸਿ ਗਾਜਿ ਭਟ ਆਵਹੀਂ ॥

ਕ੍ਰੋਧ ਕਰਿ ਬੋਧ ਹਰਿ ਜੋਧ ਅਸਿ ਲਾਵਹੀਂ ॥

ਜੂਝਿ ਰਣਿ ਝਾਲਿ ਬ੍ਰਿਣ ਦੇਵ ਪੁਰਿ ਪਾਵਹੀਂ ॥

ਜੀਤਿ ਕੈ ਗੀਤ ਕੁਲਿ ਰੀਤ ਜਿਮ ਗਾਵਹੀਂ ॥੩੮੩॥

ਨਰਾਜ ਛੰਦ ॥

ਸਾਜ ਸਾਜ ਕੈ ਸਬੈ ਸਲਾਜ ਬੀਰ ਧਾਵਹੀਂ ॥

ਜੂਝਿ ਜੂਝ ਕੇ ਮਰੈ ਪ੍ਰਲੋਕ ਲੋਕ ਪਾਵਹੀਂ ॥

ਧਾਇ ਧਾਇ ਕੈ ਹਠੀ ਅਘਾਇ ਘਾਇ ਝੇਲਹੀਂ ॥

ਪਛੇਲ ਪਾਵ ਨ ਚਲੈ ਅਰੈਲ ਬੀਰ ਠੇਲਹੀਂ ॥੩੮੪॥

ਕੋਪ ਓਪ ਦੈ ਸਬੈ ਸਰੋਖ ਸੂਰ ਧਾਇ ਹੈਂ ॥

ਧਾਇ ਧਾਇ ਜੂਝ ਹੈਂ ਅਰੂਝਿ ਜੂਝਿ ਜਾਇ ਹੈਂ ॥

ਸੁ ਅਸਤ੍ਰ ਸਸਤ੍ਰ ਮੇਲ ਕੈ ਪ੍ਰਹਾਰ ਆਨਿ ਡਾਰਹੀਂ ॥

ਨ ਭਾਜਿ ਗਾਜ ਹੈ ਹਠੀ ਨਿਸੰਕ ਘਾਇ ਮਾਰਹੀਂ ॥੩੮੫॥

ਮ੍ਰਿਦੰਗ ਢੋਲ ਬਾਸੁਰੀ ਸਨਾਇ ਝਾਝ ਬਾਜ ਹੈਂ ॥

ਸੁ ਪਾਵ ਰੋਪ ਕੈ ਬਲੀ ਸਕੋਪ ਆਨਿ ਗਾਜ ਹੈਂ ॥

ਸੁ ਬੂਝਿ ਬੂਝ ਕੈ ਹਠੀ ਅਰੂਝਿ ਆਨਿ ਜੂਝ ਹੈਂ ॥

ਸੁ ਅੰਧ ਧੁੰਧ ਹੁਇ ਰਹੀ ਦਿਸਾ ਵਿਸਾ ਨ ਸੂਝ ਹੈਂ ॥੩੮੬॥

ਸਰੋਖ ਕਾਲਿ ਕੇਸਰੀ ਸੰਘਾਰਿ ਸੈਣ ਧਾਇ ਹੈਂ ॥

ਅਗਸਤ ਸਿੰਧੁ ਕੀ ਜਿਮੰ ਪਚਾਇ ਸੈਨ ਜਾਇ ਹੈਂ ॥

ਸੰਘਾਰਿ ਬਾਹਣੀਸ ਕੋ ਅਨੀਸ ਤੀਰ ਗਾਜ ਹੈਂ ॥

ਬਿਸੇਖ ਜੁਧ ਮੰਡ ਹੈ ਅਸੇਖ ਸਸਤ੍ਰ ਬਾਜ ਹੈਂ ॥੩੮੭॥