ਬਿਸੇਖ ਛੰਦ ॥

ਭਾਜਿ ਬਿਨਾ ਭਟ ਲਾਜ ਸਬੈ ਤਜਿ ਸਾਜ ਜਹਾ ॥

ਨਾਚਤ ਭੂਤ ਪਿਸਾਚ ਨਿਸਾਚਰ ਰਾਜ ਤਹਾ ॥

ਦੇਖਤ ਦੇਵ ਅਦੇਵ ਮਹਾ ਰਣ ਕੋ ਬਰਨੈ ॥

ਜੂਝ ਭਯੋ ਜਿਹ ਭਾਤਿ ਸੁ ਪਾਰਥ ਸੋ ਕਰਨੈ ॥੪੦੪॥

ਦਾਵ ਕਰੈ ਰਿਸ ਖਾਇ ਮਹਾ ਹਠ ਠਾਨ ਹਠੀ ॥

ਕੋਪ ਭਰੇ ਇਹ ਭਾਤ ਸੁ ਪਾਵਕ ਜਾਨੁ ਭਠੀ ॥

ਕ੍ਰੁਧ ਭਰੇ ਰਣਿ ਛਤ੍ਰਜ ਅਤ੍ਰਣ ਝਾਰਤ ਹੈ ॥

ਭਾਜਿ ਚਲੈ ਨਹੀ ਪਾਵ ਸੁ ਮਾਰਿ ਪੁਕਾਰਤ ਹੈ ॥੪੦੫॥

ਦੇਖਤ ਹੈ ਦਿਵ ਦੇਵ ਧਨੈ ਧਨਿ ਜੰਪਤ ਹੈ ॥

ਭੂਮ ਅਕਾਸ ਪਤਾਲ ਚਵੋ ਚਕ ਕੰਪਤ ਹੈ ॥

ਭਾਜਤ ਨਾਹਿਨ ਬੀਰ ਮਹਾ ਰਣਿ ਗਾਜਤ ਹੈ ॥

ਜਛ ਭੁਜੰਗਨ ਨਾਰਿ ਲਖੇ ਛਬਿ ਲਾਜਤ ਹੈ ॥੪੦੬॥

ਧਾਵਤ ਹੈ ਕਰਿ ਕੋਪ ਮਹਾ ਸੁਰ ਸੂਰ ਤਹਾ ॥

ਮਾਡਤ ਹੈ ਬਿਕਰਾਰ ਭਯੰਕਰ ਜੁਧ ਜਹਾ ॥

ਪਾਵਤ ਹੈ ਸੁਰ ਨਾਰਿ ਸੁ ਸਾਮੁਹਿ ਜੁਝਤ ਹੈ ॥

ਦੇਵ ਅਦੇਵ ਗੰਧ੍ਰਬ ਸਬੈ ਕ੍ਰਿਤ ਸੁਝਤ ਹੈ ॥੪੦੭॥

ਚੰਚਲਾ ਛੰਦ ॥

ਮਾਰਬੇ ਕੋ ਤਾਹਿ ਤਾਕਿ ਧਾਏ ਬੀਰ ਸਾਵਧਾਨ ॥

ਹੋਨ ਲਾਗੇ ਜੁਧ ਕੇ ਜਹਾ ਤਹਾ ਸਬੈ ਬਿਧਾਨ ॥

ਭੀਮ ਭਾਤਿ ਧਾਇ ਕੈ ਨਿਸੰਕ ਘਾਇ ਕਰਤ ਆਇ ॥

ਜੂਝਿ ਜੂਝ ਕੈ ਮਰੈ ਸੁ ਦੇਵ ਲੋਕਿ ਬਸਤ ਜਾਇ ॥੪੦੮॥

ਤਾਨਿ ਤਾਨਿ ਬਾਨ ਕੋ ਅਜਾਨੁ ਬਾਹ ਧਾਵਹੀ ॥

ਜੂਝਿ ਜੂਝ ਕੈ ਮਰੈ ਅਲੋਕ ਲੋਕ ਪਾਵਹੀ ॥

ਰੰਗ ਜੰਗਿ ਅੰਗ ਨੰਗ ਭੰਗ ਅੰਗਿ ਹੋਇ ਪਰਤ ॥

ਟੂਕਿ ਟੂਕਿ ਹੋਇ ਗਿਰੈ ਸੁ ਦੇਵ ਸੁੰਦ੍ਰੀਨਿ ਬਰਤ ॥੪੦੯॥