ਤ੍ਰਿੜਕਾ ਛੰਦ ॥
ਤ੍ਰਿੜਰਿੜ ਤੀਰੰ ॥
ਬ੍ਰਿੜਰਿੜ ਬੀਰੰ ॥
ਦ੍ਰਿੜਰਿੜ ਢੋਲੰ ॥
ਬ੍ਰਿੜਰਿੜ ਬੋਲੰ ॥੪੧੦॥
ਤ੍ਰਿੜੜਿੜ ਤਾਜੀ ॥
ਬ੍ਰਿੜੜਿੜ ਬਾਜੀ ॥
ਹ੍ਰਿੜੜਿੜ ਹਾਥੀ ॥
ਸ੍ਰਿੜੜਿੜ ਸਾਥੀ ॥੪੧੧॥
ਬ੍ਰਿੜੜਿੜ ਬਾਣੰ ॥
ਜ੍ਰਿੜੜਿੜ ਜੁਆਣੰ ॥
ਛ੍ਰਿੜੜਿੜ ਛੋਰੈਂ ॥
ਜ੍ਰਿੜੜਿੜ ਜੋਰੈਂ ॥੪੧੨॥
ਖ੍ਰਿੜਰਿੜ ਖੇਤੰ ॥
ਪ੍ਰਿੜਰਿੜ ਪ੍ਰੇਤੰ ॥
ਝ੍ਰਿੜੜਿੜ ਨਾਚੈ ॥
ਰਿੜਝਿੜ ਰਾਚੈ ॥੪੧੩॥
ਹ੍ਰਿੜਰਿੜ ਹੂਰੰ ॥
ਪ੍ਰਿੜਰਿੜ ਪੂਰੰ ॥
ਕ੍ਰਿੜਰਿੜ ਕਾਛੀ ॥
ਨ੍ਰਿੜਰਿੜ ਨਾਚੀ ॥੪੧੪॥
ਤ੍ਰਿੜਰਿੜ ਤੇਗੰ ॥
ਬ੍ਰਿੜਰਿੜ ਬੇਗੰ ॥
ਚ੍ਰਿੜਰਿੜ ਚਮਕੈ ॥
ਝ੍ਰਿੜਰਿੜ ਝਮਕੈ ॥੪੧੫॥
ਜ੍ਰਿੜਰਿੜ ਜੋਧੰ ॥
ਕ੍ਰਿੜਰਿੜ ਕ੍ਰੋਧੰ ॥
ਜ੍ਰਿੜਰਿੜ ਜੂਝੈ ॥
ਲ੍ਰਿੜਰਿੜ ਲੂਝੈ ॥੪੧੬॥
ਖ੍ਰਿੜਰਿੜ ਖੇਤੰ ॥
ਅਰਿੜਰਿੜ ਅਚੇਤੰ ॥
ਬ੍ਰਿੜਰਿੜ ਬਾਜੀ ॥
ਗ੍ਰਿੜਰਿੜ ਗਾਜੀ ॥੪੧੭॥
ਗ੍ਰਿੜਰਿੜ ਗਜਣੰ ॥
ਭ੍ਰਿੜਰਿੜ ਭਜਣੰ ॥
ਰ੍ਰਿੜਰਿੜ ਰਾਜਾ ॥
ਲ੍ਰਿੜਰਿੜ ਲਾਜਾ ॥੪੧੮॥
ਖ੍ਰਿੜਰਿੜ ਖਾਡੇ ॥
ਬ੍ਰਿੜਿਰਿੜ ਬਾਡੇ ॥
ਅਰਿੜਰਿੜ ਅੰਗੰ ॥
ਜ੍ਰਿੜਰਿੜ ਜੰਗੰ ॥੪੧੯॥
ਪਾਧੜੀ ਛੰਦ ॥
ਇਹ ਭਾਤਿ ਸੈਨ ਜੁਝੀ ਅਪਾਰ ॥
ਰਣਿ ਰੋਹ ਕ੍ਰੋਹ ਧਾਏ ਲੁਝਾਰ ॥
ਤਜੰਤ ਬਾਣ ਗਜੰਤ ਬੀਰ ॥
ਉਠੰਤ ਨਾਦ ਭਜੰਤ ਭੀਰ ॥੪੨੦॥
ਧਾਏ ਸਬਾਹ ਜੋਧਾ ਸਕੋਪ ॥
ਕਢਤ ਕ੍ਰਿਪਾਣ ਬਾਹੰਤ ਧੋਪ ॥
ਲੁਝੰਤ ਸੂਰ ਜੁਝੰਤ ਅਪਾਰ ॥
ਜਣ ਸੇਤਬੰਧ ਦਿਖੀਅਤ ਪਹਾਰ ॥੪੨੧॥
ਕਟੰਤ ਅੰਗ ਭਭਕੰਤ ਘਾਵ ॥
ਸਿਝੰਤ ਸੂਰ ਜੁਝੰਤ ਚਾਵ ॥
ਨਿਰਖੰਤ ਸਿਧ ਚਾਰਣ ਅਨੰਤ ॥
ਉਚਰੰਤ ਕ੍ਰਿਤ ਜੋਧਨ ਬਿਅੰਤ ॥੪੨੨॥
ਨਾਚੰਤ ਆਪ ਈਸਰ ਕਰਾਲ ॥
ਬਾਜੰਤ ਡਉਰੁ ਭੈਕਰਿ ਬਿਸਾਲ ॥
ਪੋਅੰਤ ਮਾਲ ਕਾਲੀ ਕਪਾਲ ॥
ਚਲ ਚਿਤ ਚਖ ਛਾਡੰਤ ਜ੍ਵਾਲ ॥੪੨੩॥