ਰਸਾਵਲ ਛੰਦ ॥
ਬਜੇ ਘੋਰ ਬਾਜੇ ॥
ਧੁਣੰ ਮੇਘ ਲਾਜੇ ॥
ਖਹੇ ਖੇਤ ਖਤ੍ਰੀ ॥
ਤਜੇ ਤਾਣਿ ਪਤ੍ਰੀ ॥੪੨੪॥
ਗਿਰੈ ਅੰਗ ਭੰਗੰ ॥
ਨਚੇ ਜੰਗ ਰੰਗੰ ॥
ਖੁਲੇ ਖਗ ਖੂਨੀ ॥
ਚੜੇ ਚਉਪ ਦੂਨੀ ॥੪੨੫॥
ਭਯੋ ਘੋਰ ਜੁਧੰ ॥
ਇਤੀ ਕਾਹਿ ਸੁਧੰ ॥
ਜਿਣਿਓ ਕਾਲ ਰੂਪੰ ॥
ਭਜੇ ਸਰਬ ਭੂਪੰ ॥੪੨੬॥
ਸਬੈ ਸੈਣ ਭਾਜਾ ॥
ਫਿਰ︀ਯੋ ਆਪ ਰਾਜਾ ॥
ਠਟ੍ਰਯੋ ਆਣਿ ਜੁਧੰ ॥
ਭਇਓ ਨਾਦ ਉਧੰ ॥੪੨੭॥
ਤਜੇ ਬਾਣ ਐਸੇ ॥
ਬਣੰ ਪਤ੍ਰ ਜੈਸੇ ॥
ਜਲੰ ਮੇਘ ਧਾਰਾ ॥
ਨਭੰ ਜਾਣੁ ਤਾਰਾ ॥੪੨੮॥
ਕਰ ਅੰਸੁਮਾਲੀ ॥
ਸਰੰ ਸਤ੍ਰੁ ਸਾਲੀ ॥
ਚਹੂੰ ਓਰਿ ਛੂਟੇ ॥
ਮਹਾ ਜੋਧ ਜੂਟੇ ॥੪੨੯॥
ਚਲੇ ਕੀਟਕਾ ਸੇ ॥
ਬਢੇ ਟਿਡਕਾ ਸੇ ॥
ਕਨੰ ਸਿੰਧੁ ਰੇਤੰ ॥
ਤਨੰ ਰੋਮ ਤੇਤੰ ॥੪੩੦॥
ਛੁਟੇ ਸ੍ਵਰਣ ਪੁਖੀ ॥
ਸੁਧੰ ਸਾਰ ਮੁਖੀ ॥
ਕਲੰ ਕੰਕ ਪਤ੍ਰੀ ॥
ਤਜੇ ਜਾਣੁ ਛਤ੍ਰੀ ॥੪੩੧॥
ਗਿਰੈ ਰੇਤ ਖੇਤੰ ॥
ਨਚੈ ਭੂਤ ਪ੍ਰੇਤੰ ॥
ਕਰੈ ਚਿਤ੍ਰ ਚਾਰੰ ॥
ਤਜੈ ਬਾਣ ਧਾਰੰ ॥੪੩੨॥
ਲਹੈ ਜੋਧ ਜੋਧੰ ॥
ਕਰੈ ਘਾਇ ਕ੍ਰੋਧੰ ॥
ਖਹੈ ਖਗ ਖਗੈ ॥
ਉਠੈ ਝਾਲ ਅਗੈ ॥੪੩੩॥
ਨਚੇ ਪਖਰਾਲੇ ॥
ਚਲੇ ਬਾਲ ਆਲੇ ॥
ਹਸੇ ਪ੍ਰੇਤ ਨਾਚੈ ॥
ਰਣੰ ਰੰਗਿ ਰਾਚੈ ॥੪੩੪॥
ਨਚੇ ਪਾਰਬਤੀਸੰ ॥
ਮੰਡਿਓ ਜੁਧ ਈਸੰ ॥
ਦਸੰ ਦਿਉਸ ਕੁਧੰ ॥
ਭਯੋ ਘੋਰ ਜੁਧੰ ॥੪੩੫॥
ਪੁਨਰ ਬੀਰ ਤ︀ਯਾਗ੍ਰਯੋ ॥
ਪਗੰ ਦ੍ਵੈਕੁ ਭਾਗ︀ਯੋ ॥
ਫਿਰ︀ਯੋ ਫੇਰਿ ਐਸੇ ॥
ਕ੍ਰੋਧੀ ਸਾਪ ਜੈਸੇ ॥੪੩੬॥
ਪੁਨਰ ਜੁਧ ਮੰਡਿਓ ॥
ਸਰੰ ਓਘ ਛੰਡਿਓ ॥
ਤਜੈ ਵੀਰ ਬਾਣੰ ॥
ਮ੍ਰਿਤੰ ਆਇ ਤ੍ਰਾਣੰ ॥੪੩੭॥
ਸਭੈ ਸਿਧ ਦੇਖੈ ॥
ਕਲੰਕ੍ਰਿਤ ਲੇਖੈ ॥
ਧਨੰ ਧੰਨਿ ਜੰਪੈ ॥
ਲਖੈ ਭੀਰ ਕੰਪੈ ॥੪੩੮॥