ਨਰਾਜ ਛੰਦ ॥

ਆਨਿ ਆਨਿ ਸੂਰਮਾ ਸੰਧਾਨਿ ਬਾਨ ਧਾਵਹੀਂ ॥

ਰੂਝਿ ਜੂਝ ਕੈ ਮਰੈ ਸੁ ਦੇਵ ਨਾਰਿ ਪਾਵਹੀਂ ॥

ਸੁ ਰੀਝਿ ਰੀਝਿ ਅਛਰਾ ਅਲਛ ਸੂਰਣੋ ਬਰੈਂ ॥

ਪ੍ਰਬੀਨ ਬੀਨਿ ਬੀਨ ਕੈ ਸੁਧੀਨ ਪਾਨਿ ਕੈ ਧਰੈਂ ॥੪੩੯॥

ਸਨਧ ਬਧ ਅਧ ਹ੍ਵੈ ਬਿਰੁਧਿ ਸੂਰ ਧਾਵਹੀਂ ॥

ਸੁ ਕ੍ਰੋਧ ਸਾਗ ਤੀਛਣੰ ਕਿ ਤਾਕਿ ਸਤ੍ਰੁ ਲਾਵਹੀਂ ॥

ਸੁ ਜੂਝਿ ਜੂਝ ਕੈ ਗਿਰੈ ਅਲੂਝ ਲੂਝ ਕੈ ਹਠੀਂ ॥

ਅਬੂਝ ਓਰਿ ਧਾਵਹੀ ਬਨਾਇ ਸੈਨ ਏਕਠੀਂ ॥੪੪੦॥