ਸੰਗੀਤ ਭੁਜੰਗ ਪ੍ਰਯਾਤ ਛੰਦ ॥
ਕਾਗੜਦੰ ਕੋਪਾ ਰਾਗੜਦੰ ਰਾਜਾ ॥
ਘਾਗੜਦੰ ਘੋਰੇ ਬਾਗੜਦੰ ਬਾਜਾ ॥
ਫਾਗੜਦੰ ਫੀਲੰ ਛਾਗੜਦੰ ਛੂਟੇ ॥
ਸਾਗੜਦੰ ਸੂਰੰ ਜਾਗੜਦੰ ਜੂਟੇ ॥੪੪੧॥
ਬਾਗੜਦੰ ਬਾਜੇ ਨਾਗੜਦੰ ਨਗਾਰੇ ॥
ਜਾਗੜਦੰ ਜੋਧਾ ਮਾਗੜਦੰ ਮਾਰੇ ॥
ਡਾਗੜਦੰ ਡਿਗੇ ਖਾਗੜਦੰ ਖੂਨੀ ॥
ਚਾਗੜਦੰ ਚਉਪੈ ਦਾਗੜਦੰ ਦੂਨੀ ॥੪੪੨॥
ਹਾਗੜਦੰ ਹਸੇ ਸਾਗੜਦੰ ਸਿਧੰ ॥
ਭਾਗੜਦੰ ਭਾਜੇ ਬਾਗੜਦੰ ਬ੍ਰਿਧੰ ॥
ਛਾਗੜਦੰ ਛੁਟੇ ਤਾਗੜਦੰ ਤੀਰੰ ॥
ਜਾਗੜਦੰ ਜੁਟੇ ਬਾਗੜਦੰ ਬੀਰੰ ॥੪੪੩॥
ਕਾਗੜਦੰ ਕੁਹਕੇ ਬਾਗੜਦੰ ਬਾਣੰ ॥
ਫਾਗੜਦੰ ਫਰਕੇ ਨਾਗੜਦੰ ਨਿਸਾਣੰ ॥
ਬਾਗੜਦੰ ਬਾਜੀ ਭਾਗੜਦੰ ਭੇਰੀ ॥
ਸਾਗੜਦੰ ਸੈਣੰ ਫਾਗੜਦੰ ਫੇਰੀ ॥੪੪੪॥
ਭਾਗੜਦੰ ਭੀਰੰ ਕਾਗੜਦੰ ਕੰਪੈ ॥
ਮਾਗੜਦੰ ਮਾਰੇ ਜਾਗੜਦੰ ਜੰਪੈ ॥
ਛਾਗੜਦੰ ਛਪ੍ਰੰ ਭਾਗੜਦੰ ਭਾਜੇ ॥
ਚਾਗੜਦੰ ਚਿਤੰ ਲਾਗੜਦੰ ਲਾਜੇ ॥੪੪੫॥
ਛਾਗੜਦੰ ਛੋਰਿਓ ਰਾਗੜਦੰ ਰਾਜੰ ॥
ਸਾਗੜਦੰ ਸੈਣੰ ਭਾਗੜਦੰ ਭਾਜਾ ॥
ਛਾਗੜਦੰ ਛੂਟੇ ਬਾਗੜਦੰ ਬਾਣੰ ॥
ਰਾਗੜਦੰ ਰੋਕੀ ਦਾਗੜਦੰ ਦਿਸਾਣੰ ॥੪੪੬॥
ਮਾਗੜਦੰ ਮਾਰੇ ਬਾਗੜਦੰ ਬਾਣੰ ॥
ਟਾਗੜਦੰ ਟੂਟੇ ਤਾਗੜਦੰ ਤਾਣੰ ॥
ਲਾਗੜਦੰ ਲਾਗੇ ਦਾਗੜਦੰ ਦਾਹੇ ॥
ਡਾਗੜਦੰ ਡਾਰੇ ਬਾਗੜਦੰ ਬਾਹੇ ॥੪੪੭॥
ਬਾਗੜਦੰ ਬਰਖੇ ਫਾਗੜਦੰ ਫੂਲੰ ॥
ਮਾਗੜਦੰ ਮਿਟਿਓ ਸਾਗੜਦੰ ਸੂਲੰ ॥
ਮਾਗੜਦੰ ਮਾਰਿਓ ਭਾਗੜਦੰ ਭੂਪੰ ॥
ਕਾਗੜਦੰ ਕੋਪੇ ਰਾਗੜਦੰ ਰੂਪੰ ॥੪੪੮॥
ਜਾਗੜਦੰ ਜੰਪੈ ਪਾਗੜਦੰ ਪਾਨੰ ॥
ਦਾਗੜਦੰ ਦੇਵੰ ਆਗੜਦੰ ਆਨੰ ॥
ਸਾਗੜਦੰ ਸਿਧੰ ਕਾਗੜਦੰ ਕ੍ਰਿਤ ॥
ਬਾਗੜਦੰ ਬਨਾਏ ਕਾਗੜਦੰ ਕਬਿਤੰ ॥੪੪੯॥
ਰਾਗੜਦੰ ਗਾਵੈ ਕਾਗੜਦੰ ਕਬਿਤੰ ॥
ਧਾਗੜਦੰ ਧਾਵੈ ਬਾਗੜਦੰ ਬਿਤ੍ਰੰ ॥
ਹਾਗੜਦੰ ਹੋਹੀ ਜਾਗੜਦੰ ਜਾਤ੍ਰਾ ॥
ਨਾਗੜਦੰ ਨਾਚੈ ਪਾਗੜਦੰ ਪਾਤ੍ਰਾ ॥੪੫੦॥
ਪਾਧਰੀ ਛੰਦ ॥
ਸੰਭਰ ਨਰੇਸ ਮਾਰਿਓ ਨਿਦਾਨ ॥
ਢੋਲੰ ਮਿਦੰਗ ਬਜੇ ਪ੍ਰਮਾਨ ॥
ਭਾਜੇ ਸੁਬੀਰ ਤਜਿ ਜੁਧ ਤ੍ਰਾਸਿ ॥
ਤਜਿ ਸਸਤ੍ਰ ਸਰਬ ਹ੍ਵੈ ਚਿਤਿ ਨਿਰਾਸ ॥੪੫੧॥
ਬਰਖੰਤ ਦੇਵ ਪੁਹਪਣ ਬ੍ਰਿਸਟ ॥
ਹੋਵੰਤ ਜਗ ਜਹ ਤਹ ਸੁ ਇਸਟ ॥
ਪੂਜੰਤ ਲਾਗ ਦੇਵੀ ਕਰਾਲ ॥
ਹੋਵੰਤ ਸਿਧ ਕਾਰਜ ਸੁ ਢਾਲ ॥੪੫੨॥
ਪਾਵੰਤ ਦਾਨ ਜਾਚਕ ਦੁਰੰਤ ॥
ਭਾਖੰਤ ਕ੍ਰਿਤ ਜਹ ਤਹ ਬਿਅੰਤ ॥
ਜਗ ਧੂਪ ਦੀਪ ਜਗਿ ਆਦਿ ਦਾਨ ॥
ਹੋਵੰਤ ਹੋਮ ਬੇਦਨ ਬਿਧਾਨ ॥੪੫੩॥
ਪੂਜੰਤ ਲਾਗ ਦੇਬੀ ਦੁਰੰਤ ॥
ਤਜਿ ਸਰਬ ਕਾਮ ਜਹ ਤਹ ਮਹੰਤ ॥
ਬਾਧੀ ਧੁਜਾਨ ਪਰਮੰ ਪ੍ਰਚੰਡ ॥
ਪ੍ਰਚੁਰਿਓ ਸੁ ਧਰਮ ਖੰਡੇ ਅਖੰਡ ॥੪੫੪॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕਲਕੀ ਅਵਤਾਰ ਸੰਭਰ ਨਰੇਸ ਬਧਹ ਬਿਜਯ ਭਏਤ ਨਾਮ ਪ੍ਰਥਮ ਧਿਆਇ ਬਰਨਨੰ ਸਮਾਪਤੰ ਸਤੁ ਸੁਭਮ ਸਤੁ ॥੧॥