ਅਥ ਦੇਸੰਤਰ ਜੁਧ ਕਥਨੰ ॥

ਰਸਾਵਲ ਛੰਦ ॥

ਹਣ︀ਯੋ ਸੰਭਰੇਸੰ ॥

ਚਤੁਰ ਚਾਰੁ ਦੇਸੰ ॥

ਚਲੀ ਧਰਮ ਚਰਚਾ ॥

ਕਰੈ ਕਾਲ ਅਰਚਾ ॥੪੫੫॥

ਜਿਤਿਓ ਦੇਸ ਐਸੇ ॥

ਚੜਿਓ ਕੋਪ ਕੈਸੇ ॥

ਬੁਲਿਓ ਸਰਬ ਸੈਣੰ ॥

ਕਰੇ ਰਕਤ ਨੈਣੰ ॥੪੫੬॥

ਦਈ ਜੀਤ ਬੰਬੰ ॥

ਗਡਿਓ ਜੁਧ ਖੰਭੰ ॥

ਚਮੂੰ ਚਉਪਿ ਚਾਲੀ ॥

ਥਿਰਾ ਸਰਬ ਹਾਲੀ ॥੪੫੭॥

ਉਠੀ ਕੰਪਿ ਐਸੇ ॥

ਨਦੰ ਨਾਵ ਜੈਸੇ ॥

ਚੜੇ ਚਉਪ ਸੂਰੰ ॥

ਰਹਿਓ ਧੂਰ ਪੂਰੰ ॥੪੫੮॥

ਛੁਭੇ ਛਤ੍ਰਧਾਰੀ ॥

ਅਣੀ ਜੋੜਿ ਭਾਰੀ ॥

ਚਲੇ ਕੋਪਿ ਐਸੇ ॥

ਬ੍ਰਿਤੰ ਇੰਦ੍ਰ ਜੈਸੇ ॥੪੫੯॥

ਸੁਭੈ ਸਰਬ ਸੈਣੰ ॥

ਕਥੈ ਕੌਣ ਬੈਣੰ ॥

ਚਲੀ ਸਾਜਿ ਸਾਜਾ ॥

ਬਜੈ ਜੀਤ ਬਾਜਾ ॥੪੬੦॥

ਭੁਜੰਗ ਪ੍ਰਯਾਤ ਛੰਦ ॥

ਜਿਣੇ ਗਖਰੀ ਪਖਰੀ ਖਗਧਾਰੀ ॥

ਹਣੇ ਪਖਰੀ ਭਖਰੀ ਔ ਕੰਧਾਰੀ ॥

ਗੁਰਜਿਸਤਾਨ ਗਾਜੀ ਰਜੀ ਰੋਹਿ ਰੂਮੀ ॥

ਹਣੇ ਸੂਰ ਬੰਕੇ ਗਿਰੇ ਝੂਮਿ ਭੂਮੀ ॥੪੬੧॥

ਹਣੇ ਕਾਬੁਲੀ ਬਾਬਲੀ ਬੀਰ ਬਾਕੇ ॥

ਕੰਧਾਰੀ ਹਰੇਵੀ ਇਰਾਕੀ ਨਿਸਾਕੇ ॥

ਬਲੀ ਬਾਲਖੀ ਰੋਹਿ ਰੂਮੀ ਰਜੀਲੇ ॥

ਭਜੇ ਤ੍ਰਾਸ ਕੈ ਕੈ ਭਏ ਬੰਦ ਢੀਲੇ ॥੪੬੨॥

ਤਜੇ ਅਸਤ੍ਰ ਸਸਤ੍ਰੰ ਸਜੇ ਨਾਰਿ ਭੇਸੰ ॥

ਲਜੈ ਬੀਰ ਧੀਰੰ ਚਲੇ ਛਾਡਿ ਦੇਸੰ ॥

ਗਜੀ ਬਾਜਿ ਗਾਜੀ ਰਥੀ ਰਾਜ ਹੀਣੰ ॥

ਤਜੈ ਬੀਰ ਧੀਰੰ ਭਏ ਅੰਗ ਛੀਣੰ ॥੪੬੩॥

ਭਜੇ ਹਾਬਸੀ ਹਾਲਬੀ ਕਉਕ ਬੰਦ੍ਰੀ ॥

ਚਲੇ ਬਰਬਰੀ ਅਰਮਨੀ ਛਾਡਿ ਤੰਦ੍ਰੀ ॥

ਖੁਲਿਓ ਖਗ ਖੂਨੀ ਤਹਾ ਏਕ ਗਾਜੀ ॥

ਦੁਹੂੰ ਸੈਣ ਮਧੰ ਨਚਿਓ ਜਾਇ ਤਾਜੀ ॥੪੬੪॥

ਲਖਿਓ ਜੁਧ ਜੰਗੀ ਮਹਾ ਜੰਗ ਕਰਤਾ ॥

ਛੁਭਿਓ ਛਤ੍ਰਧਾਰੀ ਰਣੰ ਛਤ੍ਰਿ ਹਰਤਾ ॥

ਦੁਰੰ ਦੁਰਦਗਾਮੀ ਦਲੰ ਜੁਧ ਜੇਤਾ ॥

ਛੁਭੇ ਛਤ੍ਰਿ ਹੰਤਾ ਜਯੰ ਜੁਧ ਹੇਤਾ ॥੪੬੫॥

ਮਹਾ ਕ੍ਰੋਧ ਕੈ ਬਾਣ ਛਡੇ ਅਪਾਰੰ ॥

ਕਟੇ ਟਟਰੰ ਫਉਜ ਫੁਟੀ ਨ੍ਰਿਪਾਰੰ ॥

ਗਿਰੀ ਲੁਥ ਜੁਥੰ ਮਿਲੇ ਹਥ ਬਥੰ ॥

ਗਿਰੇ ਅੰਗ ਭੰਗੰ ਰਣੰ ਮੁਖ ਜੁਥੰ ॥੪੬੬॥

ਕਰੈ ਕੇਲ ਕੰਕੀ ਕਿਲਕੈਤ ਕਾਲੀ ॥

ਤਜੈ ਜ੍ਵਾਲ ਮਾਲਾ ਮਹਾ ਜੋਤਿ ਜ੍ਵਾਲੀ ॥

ਹਸੈ ਭੂਤ ਪ੍ਰੇਤੰ ਤੁਟੈ ਤਥਿ ਤਾਲੰ ॥

ਫਿਰੈ ਗਉਰ ਦੌਰੀ ਪੁਐ ਰੁੰਡ ਮਾਲੰ ॥੪੬੭॥