ਛਪੈ ਛੰਦ ॥

ਲਏ ਸੰਗ ਨ੍ਰਿਪ ਸਰਬ ਬਜੇ ਬਿਜਈ ਦੁੰਦਭਿ ਰਣ ॥

ਸੁਭੇ ਸੂਰ ਸੰਗ੍ਰਾਮ ਨਿਰਖਿ ਰੀਝਈ ਅਪਛਰ ਗਣ ॥

ਛਕੇ ਦੇਵ ਆਦੇਵ ਜਕੇ ਗੰਧਰਬ ਜਛ ਬਰ ॥

ਚਕੇ ਭੂਤ ਅਰੁ ਪ੍ਰੇਤ ਸਰਬ ਬਿਦਿਆਧਰ ਨਰ ਬਰ ॥

ਖੰਕੜੀਯ ਕਾਲ ਕ੍ਰੂਰਾ ਪ੍ਰਭਾ ਬਹੁ ਪ੍ਰਕਾਰ ਉਸਤਤਿ ਕਰੀਯ ॥

ਖੰਡਨ ਅਖੰਡ ਚੰਡੀ ਮਹਾ ਜਯ ਜ੍ਰਯ ਜ੍ਰਯ ਸਬਦੋਚਰੀਯ ॥੫੪੨॥

ਭਿੜਿਯ ਭੇੜ ਲੜਖੜਿਯ ਮੇਰੁ ਝੜਪੜਿਯ ਪਤ੍ਰ ਬਣ ॥

ਡੁਲਿਯ ਇੰਦੁ ਤੜਫੜ ਫਨਿੰਦ ਸੰਕੁੜਿਯ ਦ੍ਰਵਣ ਗਣ ॥

ਚਕਿਯੋ ਗਇੰਦ ਧਧਕਯ ਚੰਦ ਭੰਭਜਿਗ ਦਿਵਾਕਰ ॥

ਡੁਲਗ ਸੁਮੇਰੁ ਡਗਗ ਕੁਮੇਰ ਸਭ ਸੁਕਗ ਸਾਇਰ ॥

ਤਤਜਗ ਧ︀ਯਾਨ ਤਬ ਧੂਰਜਟੀ ਸਹਿ ਨ ਭਾਰ ਸਕਗ ਥਿਰਾ ॥

ਉਛਲਗ ਨੀਰ ਪਛੁਲਗ ਪਵਨ ਸੁ ਡਗ ਡਗ ਡਗ ਕੰਪਗੁ ਧਰਾ ॥੫੪੩॥

ਚਲਗੁ ਬਾਣੁ ਰੁਕਿਗ ਦਿਸਾਣ ਪਬ੍ਰਯ ਪਿਸਾਨ ਹੂਅ ॥

ਡਿਗਗੁ ਬਿੰਧ ਉਛਲਗੁ ਸਿੰਧੁ ਕੰਪਗੁ ਸੁਨਿ ਮੁਨਿ ਧੂਅ ॥

ਬ੍ਰਹਮ ਬੇਦ ਤਜ ਭਜਗੁ ਇੰਦ੍ਰ ਇੰਦ੍ਰਾਸਣਿ ਤਜਗੁ ॥

ਜਦਿਨ ਕ੍ਰੂਰ ਕਲਕੀਵਤਾਰ ਕ੍ਰੁਧਤ ਰਣਿ ਗਜਗੁ ॥

ਉਛਰੰਤ ਧੂਰਿ ਬਾਜਨ ਖੁਰੀਯ ਸਬ ਅਕਾਸ ਮਗੁ ਛਾਇ ਲੀਅ ॥

ਜਣੁ ਰਚੀਯ ਲੋਕ ਕਰਿ ਕੋਪ ਹਰਿ ਅਸਟਕਾਸ ਖਟੁ ਧਰਣਿ ਕੀਅ ॥੫੪੪॥

ਚਕ੍ਰਿਤ ਚਾਰੁ ਚਕ੍ਰਵੇ ਚਕ੍ਰਿਤ ਸਿਰ ਸਹੰਸ ਸੇਸ ਫਣ ॥

ਧਕਤ ਮਛ ਮਾਵਾਸ ਛੋਡਿ ਰਣ ਭਜਗ ਦ੍ਰਵਣ ਗਣ ॥

ਭ੍ਰਮਤ ਕਾਕ ਕੁੰਡਲੀਅ ਗਿਧ ਉਧਹੂੰ ਲੇ ਉਡੀਯ ॥

ਬਮਤ ਜ੍ਵਾਲ ਖੰਕਾਲਿ ਲੁਥ ਹਥੋਂ ਨਹੀ ਛੁਟੀਯ ॥

ਟੁਟੰਤ ਟੋਪ ਫੁਟੰਤ ਜਿਰਹ ਦਸਤਰਾਗ ਪਖਰ ਤੁਰੀਯ ॥

ਭਜੰਤ ਭੀਰ ਰਿਝੰਤ ਮਨ ਨਿਰਖਿ ਸੂਰ ਹੂਰੈਂ ਫਿਰੀਯ ॥੫੪੫॥

ਮਾਧੋ ਛੰਦ ॥

ਜਬ ਕੋਪਾ ਕਲਕੀ ਅਵਤਾਰਾ ॥

ਬਾਜਤ ਤੂਰ ਹੋਤ ਝਨਕਾਰਾ ॥

ਹਾ ਹਾ ਮਾਧੋ ਬਾਨ ਕਮਾਨ ਕ੍ਰਿਪਾਨ ਸੰਭਾਰੇ ॥

ਪੈਠੇ ਸੁਭਟ ਹਥ︀ਯਾਰ ਉਘਾਰੇ ॥੫੪੬॥

ਲੀਨ ਮਚੀਨ ਦੇਸ ਕਾ ਰਾਜਾ ॥

ਤਾ ਦਿਨ ਬਜੇ ਜੁਝਾਊ ਬਾਜਾ ॥

ਹਾ ਹਾ ਮਾਧੋ ਦੇਸ ਦੇਸ ਕੇ ਛਤ੍ਰ ਛਿਨਾਏ ॥

ਦੇਸ ਬਿਦੇਸ ਤੁਰੰਗ ਫਿਰਾਏ ॥੫੪੭॥

ਚੀਨ ਮਚੀਨ ਛੀਨ ਜਬ ਲੀਨਾ ॥

ਉਤਰ ਦੇਸ ਪਯਾਨਾ ਕੀਨਾ ॥

ਹਾ ਹਾ ਮਾਧੋ ਕਹ ਲੌ ਗਨੋ ਉਤਰੀ ਰਾਜਾ ॥

ਸਭ ਸਿਰਿ ਡੰਕ ਜੀਤ ਕਾ ਬਾਜਾ ॥੫੪੮॥

ਇਹ ਬਿਧਿ ਜੀਤਿ ਜੀਤ ਕੈ ਰਾਜਾ ॥

ਸਭ ਸਿਰਿ ਨਾਦ ਬਿਜੈ ਕਾ ਬਾਜਾ ॥

ਹਾ ਹਾ ਮਾਧੋ ਜਹ ਤਹ ਛਾਡਿ ਦੇਸ ਭਜਿ ਚਲੇ ॥

ਜਿਤ ਤਿਤ ਦੀਹ ਦਨੁਜ ਦਲ ਮਲੇ ॥੫੪੯॥

ਕੀਨੇ ਜਗ ਅਨੇਕ ਪ੍ਰਕਾਰਾ ॥

ਦੇਸਿ ਦੇਸ ਕੇ ਜੀਤਿ ਨ੍ਰਿਪਾਰਾ ॥

ਹਾ ਹਾ ਮਾਧੋ ਦੇਸ ਬਿਦੇਸ ਭੇਟ ਲੈ ਆਏ ॥

ਸੰਤ ਉਬਾਰਿ ਅਸੰਤ ਖਪਾਏ ॥੫੫੦॥

ਜਹ ਤਹ ਚਲੀ ਧਰਮ ਕੀ ਬਾਤਾ ॥

ਪਾਪਹਿ ਜਾਤ ਭਈ ਸੁਧਿ ਸਾਤਾ ॥

ਹਾ ਹਾ ਮਾਧੋ ਕਲਿ ਅਵਤਾਰ ਜੀਤ ਘਰ ਆਏ ॥

ਜਹ ਤਹ ਹੋਵਨ ਲਾਗ ਬਧਾਏ ॥੫੫੧॥

ਤਬ ਲੋ ਕਲਿਜੁਗਾਤ ਨੀਯਰਾਯੋ ॥

ਜਹ ਤਹ ਭੇਦ ਸਬਨ ਸੁਨਿ ਪਾਯੋ ॥

ਹਾ ਹਾ ਮਾਧੋ ਕਲਕੀ ਬਾਤ ਤਬੈ ਪਹਚਾਨੀ ॥

ਸਤਿਜੁਗ ਕੀ ਆਗਮਤਾ ਜਾਨੀ ॥੫੫੨॥