( 61 )

ਭੁਜੰਗ ਪ੍ਰਯਾਤ ਛੰਦ

ਤਹਾਂ ਸਾਹ ਸ੍ਰੀਸਾਹ ਸੰਗ੍ਰਾਮ ਕੋਪੇ

ਪੰਚੋ ਬੀਰ ਬੰਕੇ ਪ੍ਰਿਥੀ ਪਾਇ ਰੋਪੇ

ਹਠੀ ਜੀਤਮੱਲੰ ਸੁ ਗਾਜੀ ਗੁਲਾਬੰ

ਰਣੰ ਦੇਖੀਐ ਰੰਗ ਰੂਪੰ ਸਹਾਬੰ ॥੪॥

ਹਠਿਯੋ ਮਾਹਰੀਚੰਦਯੰ ਗੰਗਰਾਮੰ

ਜਿਨੈ ਕਿਤਯੰ ਜਿਤੀਯੰ ਫੌਜ ਤਾਮੰ

ਕੁਪੇ ਲਾਲਚੰਦੰ ਕੀਏ ਲਾਲ ਰੂਪੰ

ਜਿਨੈ ਗੱਜੀਯੰ ਗਰਬ ਸਿੰਘੰ ਅਨੂਪੰ ॥੫॥

ਕੁਪਿਯੋ ਮਾਹਰੂ ਕਾਹਰੂ ਰੂਪ ਧਾਰੇ

ਜਿਨੈ ਖਾਨ ਖਾਵੀਨਿਯੰ ਖੇਤ ਮਾਰੇ

ਕੁਪਿਓ ਦੇਵਤੇਸੰ ਦਯਾਰਾਮ ਜੁੱਧੰ

ਕੀਯੋ ਦ੍ਰੋਣ ਕੀ ਜਿਉ ਮਹਾ ਜੁੱਧ ਸੁੱਧੰ ॥੬॥

ਕ੍ਰਿਪਾਲ ਕੋਪਿਯੰ ਕੁਤਕੋ ਸੰਭਾਰੀ

ਹਠੀ ਖਾਨਹੱਯਾਤ ਕੇ ਸੀਸ ਝਾਰੀ

ਉੱਠੀ ਛਿੱਛ ਇੱਛੰ ਕਢਾ ਮੇਝ ਜੋਰੰ

ਮਨੋ ਮਾਖਨੰ ਮੱਟਕੀ ਕਾਨ੍ਹ ਫੋਰੰ ॥੭॥

ਤਹਾ ਨੰਦਚੰਦੰ ਕੀਯੋ ਕੋਪੁ ਭਾਰੋ

ਲਗਾਈ ਬਰੱਛੀ ਕ੍ਰਿਪਾਣੰ ਸੰਭਾਰੋ

ਤੁਟੀ ਤੇਗ ਤ੍ਰਿੱਖੀ ਕਢੇ ਜਮਦੱਢੰ

ਹਠੀ ਰਾਖਯੰ ਲੱਜ ਬੰਸੰ ਸੱਨਢੰ ॥੮॥

ਤਹਾਂ ਮਾਤਲੇਯੰ ਕ੍ਰਿਪਾਲੰ ਕ੍ਰੁੱਧੰ

ਛਕਿਓ ਛੋਭ ਛੱਤ੍ਰੀ ਕਰਯੋ ਜੁੱਧ ਸੁੱਧੰ

ਸਹੇ ਦੇਹ ਆਪੰ ਮਹਾਂ ਬੀਰ ਬਾਣੰ

ਕਰੋ ਖਾਨ ਬਾਨੀਨ ਖਾਲੀ ਪਲਾਣੰ ॥੯॥

ਹਠਿਯੋ ਸਾਹਬੰਚੰਦ ਖੇਤੰ ਖਤ੍ਰਿਯਾਣੰ

ਹਨੇ ਖਾਨ ਖੂਨੀ ਖੁਰਾਸਾਨ ਭਾਨੰ

ਤਹਾਂ ਬੀਰ ਬੰਕੇ ਭਲੀ ਭਾਂਤਿ ਮਾਰੇ

ਬਚੇ ਪ੍ਰਾਨ ਲੈ ਕੇ ਸਿਪਾਹੀ ਸਿਧਾਰੇ ॥੧੦॥

ਤਹਾਂ ਸਾਹ ਸੰਗ੍ਰਾਮ ਕੀਨੇ ਅਖਾਰੇ

ਘਨੇ ਖੇਤ ਮੋ ਖਾਨ ਖੂਨੀ ਲਤਾਰੇ

ਨ੍ਰਿਪੰ ਗੋਪਲਾਯੰ ਖਰੋ ਖੇਤ ਗਾਜੈ

ਮ੍ਰਿਗਾ ਝੁੰਡ ਮੱਧਿਯੰ ਮਨੋ ਸਿੰਘ ਰਾਜੈ ॥੧੧॥

ਤਹਾਂ ਏਕ ਬੀਰੰ ਹਰੀ ਚੰਦ ਕੋਪ︀ਯੋ

ਭਲੀ ਭਾਂਤਿ ਸੋ ਖੇਤ ਮੋ ਪਾਵ ਰੋਪ︀ਯੋ

ਮਹਾ ਕ੍ਰੋਧ ਕੈ ਤੀਰ ਤੀਖੇ ਪ੍ਰਹਾਰੇ

ਲਗੈ ਜੌਨ ਕੇ ਤਾਹਿ ਪਾਰੈ ਪਧਾਰੇ ॥੧੨॥

ਰਸਾਵਲ ਛੰਦ

ਹਰੀਚੰਦ ਕ੍ਰੁੱਧੰ

ਹਨੇ ਸੂਰ ਸੁੱਧੰ

ਭਲੇ ਬਾਣ ਬਾਹੇ

ਬਡੇ ਸੈਨ ਗਾਹੇ ॥੧੩॥

ਰਸੰ ਰੁੱਦ੍ਰ ਰਾਚੇ

ਮਹਾ ਲੋਹ ਮਾਚੇ

ਹਨੇ ਸਸਤ੍ਰ ਧਾਰੀ

ਲਿਟੇ ਭੂਪ ਭਾਰੀ ॥੧੪॥

ਤਬੈ ਜੀਤਮੱਲੰ

ਹਰੀਚੰਦ ਭੱਲੰ

ਹ੍ਰਿਦੈ ਐਂਚ ਮਾਰਿਓ

ਸੁ ਖੇਤੰ ਉਤਾਰਿਓ ॥੧੫॥

ਲਗੇ ਬੀਰ ਬਾਣੰ

ਰਿਸਿਯੋ ਤੇਜਿ ਮਾਣੰ

ਸਮੁਹ ਬਾਜ ਡਾਰੇ

ਸੁਵਰਗੰ ਸਿਧਾਰੇ ॥੧੬॥

ਭੁਯੰਗ ਪ੍ਰਯਾਤ ਛੰਦ

ਖੁਲੈ ਖਾਨ ਖੂਨੀ ਖੁਰਾਸਾਨ ਖੱਗੰ

ਪਰੀ ਸਸਤ੍ਰ ਧਾਰੰ ਉਠੀ ਝਾਲ ਅੱਗੰ

ਭਈ ਤੀਰ ਭੀਰੰ ਕਮਾਣੰ ਕੱੜਕੇ

ਗਿਰੇ ਬਾਜ ਤਾਜੀ ਲਗੇ ਧੀਰ ਧੱਕੇ ॥੧੭॥

ਬਜੀ ਭੇਰਿ ਭੁੰਕਾਰ ਧੁੱਕੇ ਨਗਾਰੇ

ਦੁਹੂੰ ਓਰ ਤੇ ਬੀਰ ਬੰਕੇ ਬਕਾਰੇ

ਕਰੇ ਬਾਹੁ ਆਘਾਤ ਸਸਤ੍ਰੰ ਪ੍ਰਹਾਰੰ

ਡਕੀ ਡਾਕਣੀ ਚਾਂਵਡੀ ਚੀਤਕਾਰੰ ॥੧੮॥

ਦੋਹਰਾ

ਕਹਾ ਲਗੇ ਬਰਨਨ ਕਰੋਂ ਮਚਿਯੋ ਜੁਧੁ ਅਪਾਰ

ਜੇ ਲੁੱਝੇ ਜੁੱਝੇ ਸਬੈ ਭੱਜੇ ਸੂਰ ਹਜਾਰ ॥੧੯॥