( 62 )
ਭੁਜੰਗ ਪ੍ਰਯਾਤ ਛੰਦ ॥
ਭਜਿਯੋ ਸਾਹ ਪਹਾੜਤਾਜੀ ਤ੍ਰਿਪਾਯੰ ॥
ਚਲਿਯੋ ਬੀਰੀਯਾ ਤੀਰੀਯਾ ਨ ਚਲਾਯੰ ॥
ਜਸੋ ਡੱਢਵਾਲੰ ਮਧੁੱਕਰ ਸੁ ਸਾਹੰ ॥
ਭਜੇ ਸੰਗ ਲੈ ਕੇ ਸੁ ਸਾਰੀ ਸਿਪਾਹੰ ॥੨੦॥
ਚਕ੍ਰਿਤ ਚੋਪਿਯੋ ਚੰਦ ਗਾਜੀ ਚੰਦੇਲੰ ॥
ਹਠੀ ਹਰੀਚੰਦੰ ਗਹੇ ਹਾਥ ਸੇਲੰ ॥
ਕਰਿਓ ਸੁਆਮਿ ਧਰਮੰ ਮਹਾ ਰੋਸ ਰੁੱਝਿਯੰ ॥
ਗਿਰਿਓ ਟੂਕ ਟੂਕ ਹ੍ਵੈ ਇਸੋ ਸੂਰ ਜੁੱਝਿਯੰ ॥੨੧॥
ਤਹਾ ਖਾਨ ਨੈਜਾਬਤੋ ਆਨ ਕੈ ਕੈ ॥
ਹਨਿਓ ਸਾਹ ਸੰਗ੍ਰਾਮ ਕੌ ਸਸਤ੍ਰ ਲੈ ਕੈ ॥
ਕਿਤੈ ਖਾਨ ਬਾਨੀਨ ਹੂੰ ਅਸਤ੍ਰ ਝਾਰੇ ॥
ਸਹੀ ਸਾਹ ਸੰਗ੍ਰਾਮ ਸੁਰਗੰ ਸਿਧਾਰੇ ॥੨੨॥
ਦੋਹਰਾ ॥
ਮਾਰਿ ਨਜਾਬਤ ਖਾਨ ਕੋ ਸੰਗੋ ਜੁਝੈ ਜੁਝਾਰ ॥
ਹਾ ਹਾ ਇਹ ਲੋਕੈ ਭਇਓ ਸੁਰਗ ਲੋਕ ਜੈਕਾਰ ॥੨੩॥
ਭੁਜੰਗ ਛੰਦ ॥
ਲਖੇ ਸਾਹ ਸੰਗ੍ਰਾਮ ਜੁੱਝੇ ਜੁਝਾਰੰ ॥
ਤਵੰ ਕੀਟ ਬਾਣੰ ਕਮਾਣੰ ਸੰਭਾਰੰ ॥
ਹਨਿਯੋ ਏਕ ਖਾਨੰ ਖਿਆਲੰ ਖਤੰਗੰ ॥
ਡਸਿਯੋ ਸਤ੍ਰੁ ਕੋ ਜਾਨੁ ਸ︀ਯਾਮੰ ਭੁਜੰਗੰ ॥੨੪॥
ਗਿਰਿਯੋ ਭੂਮ ਸੋ ਬਾਣ ਦੂਜੋ ਸੰਭਾਰਯੋ ॥
ਮੁਖੰ ਭੀਖਨੰ ਖਾਨ ਕੇ ਤਾਨ ਮਾਰਯੋ ॥
ਭਜਿਯੋ ਖਾਨ ਖੂਨੀ ਰਹਿਯੋ ਖੇਤ ਤਾਜੀ ॥
ਤਜੇ ਪ੍ਰਾਣ ਤੀਜੇ ਲਗੇ ਬਾਣ ਬਾਜੀ ॥੨੫॥
ਛੁਟੀ ਮੂਰਛਨਾ ਹਰੀਚੰਦੰ ਸੰਭਾਰੇ ॥
ਗਹੇ ਬਾਣ ਕਾਮਾਨ ਭੇ ਐਂਚ ਮਾਰੇ ॥
ਲਗੇ ਅੰਗ ਜਾ ਕੇ ਰਹੇ ਨਾ ਸੰਭਾਰੰ ॥
ਤਨੰ ਤਿਆਗ ਤੇ ਦੇਵਲੋਕੰ ਪਧਾਰੰ ॥੨੬॥
ਦੁਯੰ ਬਾਨ ਖੈਂਚੇ ਇਕੰ ਬਾਰ ਮਾਰੇ ॥
ਬਲੀ ਬੀਰ ਬਾਜੀਨ ਤਾਜੀ ਬਿਦਾਰੇ ॥
ਜਿਸੈ ਬਾਨ ਲਾਗੈ ਰਹੈ ਨ ਸੰਭਾਰੰ ॥
ਤਨੰ ਬੇਧਿ ਕੈ ਤਾਹਿ ਪਾਰੰ ਸਿਧਾਰੰ ॥੨੭॥
ਸਭੈ ਸ੍ਵਾਮਿ ਧਰਮੰ ਸੁ ਬੀਰੰ ਸੰਭਾਰੇ ॥
ਡਕੀ ਡਾਕਣੀ ਭੂਤ ਪ੍ਰੇਤੰ ਬਕਾਰੇ ॥
ਹਸੇ ਬੀਰ ਬੈਤਾਲ ਔ ਸੁੱਧ ਸਿੱਧੰ ॥
ਚਵੀ ਚਾਵਡੀਯੰ ਉਡੀ ਗ੍ਰਿੱਧ ਬ੍ਰਿੱਧੰ ॥੨੮॥
ਹਰੀਚੰਦ ਕੋਪੇ ਕਮਾਣੰ ਸੰਭਾਰੰ ॥
ਪ੍ਰਥਮ ਬਾਜੀਯੰ ਤਾਣ ਬਾਣੰ ਪ੍ਰਹਾਰੰ ॥
ਦੁਤੀਯ ਤਾਕ ਕੈ ਤੀਰ ਮੋ ਕੌ ਚਲਾਯੰ ॥
ਰਖਿਓ ਦਈਵ ਮੈ ਕਾਨ ਛ੍ਵੈ ਕੈ ਸਿਧਾਯੰ ॥੨੯॥
ਤ੍ਰਿਤੀਯ ਬਾਣ ਮਾਰਿਯੋ ਸੁ ਪੇਟੀ ਮਝਾਰੰ ॥
ਬਿਧਿਅੰ ਚਿਲਕਤੰ ਦੁਆਲ ਪਾਰੰ ਪਧਾਰੰ ॥
ਚੁਭੀ ਚਿੰਚ ਚਰਮੰ ਕਛੂ ਘਾਇ ਨ ਆਯੰ ॥
ਕਲੰ ਕੇਵਲੰ ਜਾਨ ਦਾਸੰ ਬਚਾਯੰ ॥੩੦॥