( 63 )
ਰਸਾਵਲ ਛੰਦ ॥
ਜਬੈ ਬਾਣ ਲਾਗ︀ਯੋ ॥
ਤਬੈ ਰੋਸ ਜਾਗ︀ਯੋ ॥
ਕਰੰ ਲੈ ਕਮਾਣੰ ॥
ਹਨੰ ਬਾਣ ਤਾਣੰ ॥੩੧॥
ਸਬੈ ਬੀਰ ਧਾਏ ॥
ਸਰੋਘੰ ਚਲਾਏ ॥
ਤਬੈ ਤਾਕਿ ਬਾਣੰ ॥
ਹਨ︀ਯੋ ਏਕ ਜੁਆਣੰ ॥੩੨॥
ਹਰੀਚੰਦ ਮਾਰੇ ॥
ਸੁ ਜੋਧਾ ਲਤਾਰੇ ॥
ਸੁ ਕਾਰੋੜਰਾਯੰ ॥
ਵਹੈ ਕਾਲ ਘਾਯੰ ॥੩੩॥
ਰਣੰ ਤਿਆਗਿ ਭਾਗੇ ॥
ਸਬੈ ਤ੍ਰਾਸ ਪਾਗੇ ॥
ਭਈ ਜੀਤ ਮੇਰੀ ॥
ਕ੍ਰਿਪਾ ਕਾਲ ਕੇਰੀ ॥੩੪॥
ਰਣੰ ਜੀਤਿ ਆਏ ॥
ਜਯੰ ਗੀਤ ਗਾਏ ॥
ਧਨੰ ਧਾਰ ਬਰਖੇ ॥
ਸਬੈ ਸੂਰ ਹਰਖੇ ॥੩੫॥
ਦੋਹਰਾ ॥
ਜੁਧ ਜੀਤ ਆਏ ਜਬੈ ਟਿਕੈ ਨ ਤਿਨ ਪੁਰ ਪਾਂਵ ॥
ਕਾਹਲੂਰ ਮੈਂ ਬਾਂਧਿਯੋ ਆਨ ਆਨੰਦਪੁਰ ਗਾਂਵ ॥੩੬॥
ਜੇ ਜੇ ਨਰ ਤਹ ਨ ਭਿਰੇ ਦੀਨੇ ਨਗਰ ਨਿਕਾਰ ॥
ਜੇ ਤਿਹ ਠਉਰ ਭਲੇ ਭਿਰੇ ਤਿਨੈ ਕਰੀ ਪ੍ਰਤਿਪਾਰ ॥੩੭॥
ਚੌਪਈ ॥
ਬਹੁਤ ਦਿਵਸ ਇਹ ਭਾਂਤਿ ਬਿਤਾਏ ॥
ਸੰਤ ਉਬਾਰ ਦੁਸਟ ਸਭ ਘਾਏ ॥
ਟਾਂਗ ਟਾਂਗ ਕਰਿ ਹਨੇ ਨਿਦਾਨਾ ॥
ਕੂਕਰ ਜਿਮਿ ਤਿਨ ਤਜੇ ਪਰਾਨਾ ॥੩੮॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਭੰਗਾਣੀ ਜੁੱਧ ਬਰਨਨੰ ਨਾਮ ਅਸਟਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੮॥ ਅਫਜੂ ॥੩੨੦॥
ਅਥ ਨਦਉਣ ਕਾ ਜੁੱਧ ਬਰਨਨੰ ॥
ਚੌਪਈ ॥
ਬਹੁਤ ਕਾਲ ਇਹ ਭਾਂਤਿ ਬਿਤਾਯੋ ॥
ਮੀਆਂ ਖਾਨ ਜੰਮੂ ਕਹ ਆਯੋ ॥
ਅਲਫ ਖਾਨ ਨਾਦੌਣ ਪਠਾਵਾ ॥
ਭੀਮਚੰਦ ਤਨ ਬੈਰ ਬਢਾਵਾ ॥੧॥
ਜੁੱਧ ਕਾਜ ਨ੍ਰਿਪ ਹਮੈ ਬੁਲਾਯੋ ॥
ਆਪਿ ਤਵਨ ਕੀ ਓਰ ਸਿਧਾਯੋ ॥
ਤਿਨ ਕਠ ਗੜ ਨਵਰਸ ਪਰ ਬਾਂਧਯੋ ॥
ਤੀਰ ਤੁਫੰਗ ਨਰੇਸਨ ਸਾਧਯੋ ॥੨॥
ਭੁਜੰਗ ਛੰਦ ॥
ਤਹਾ ਰਾਜ ਸਿੰਘੰ ਬਲੀ ਭੀਮਚੰਦੰ ॥
ਚੜਿਓ ਰਾਮ ਸਿੰਘੰ ਮਹਾ ਤੇਜ ਵੰਦੰ ॥
ਸੁਖੰ ਦੇਵ ਗਾਜੀ ਜਸਾਰੋਟ ਰਾਜੰ ॥
ਚੜੇ ਕ੍ਰੁੱਧ ਕੀਨੇ ਕਰੇ ਸਰਬ ਕਾਜੰ ॥੩॥
ਪ੍ਰਿਥੀਚੰਦ ਚਢਿਓ ਡਢੇ ਡਢਵਾਰੰ ॥
ਚਲੇ ਸਿੱਧ ਹੁਐ ਕਾਜ ਰਾਜੰ ਸੁਧਾਰੰ ॥
ਕਰੀ ਢੂਕ ਢੋਅੰ ਕਿਰਪਾਲਚੰਦੰ ॥
ਹਟਾਏ ਸਬੈ ਮਾਰਿ ਕੈ ਬੀਰ ਬ੍ਰਿੰਦੰ ॥੪॥
ਦੁਤੀਯ ਢੋਅ ਢੂਕੈ ਵਹੈ ਮਾਰਿ ਉਤਾਰੀ ॥
ਖਰੇ ਦਾਂਤ ਪੀਸੈ ਛੁਭੈ ਛੱਤ੍ਰਧਾਰੀ ॥
ਉਤੈ ਵੈ ਖਰੇ ਬੀਰ ਬੰਬੈ ਬਜਾਵੈਂ ॥
ਤਰੇ ਭੂਪ ਠਾਂਢੇ ਬਡੋ ਸੋਕੁ ਪਾਵੈਂ ॥੫॥
ਤਬੈ ਭੀਮਚੰਦੰ ਕੀਯੋ ਕੋਪ ਆਪੰ ॥
ਹਨੂਮਾਨ ਕੇ ਮੰਤ੍ਰ ਕੋ ਮੁਖ ਜਾਪੰ ॥
ਸਬੈ ਬੀਰ ਬੋਲੇ ਹਮੈ ਭੀ ਬੁਲਾਯੰ ॥
ਤਬੈ ਢੋਅ ਕੈ ਕੈ ਸੁ ਨੀਕੇ ਸਿਧਾਯੰ ॥੬॥
ਸਬੈ ਕੋਪ ਕੈ ਕੈ ਮਹਾ ਬੀਰ ਢੂਕੇ ॥
ਚਲੇ ਬਾਰਿਬੇ ਬਾਰ ਕੋ ਜਿਉ ਭਭੂਕੇ ॥
ਤਹਾ ਬਿਝੁੜਿਆਲੰ ਹਠਿਓ ਬੀਰ ਦਿਆਲੰ ॥
ਉਠਿਓ ਸੈਨ ਲੈ ਸੰਗਿ ਸਾਰੀ ਕ੍ਰਿਪਾਲੰ ॥੭॥
ਮਧੁਭਾਰ ਛੰਦ ॥
ਕੁੱਪਿਓ ਕ੍ਰਿਪਾਲ ॥
ਨੱਚੇ ਮਰਾਲ ॥
ਬੱਜੇ ਬਜੰਤ ॥
ਕ੍ਰੂਰੰ ਅਨੰਤ ॥੮॥
ਜੁੱਝੰਤ ਜੁਆਣ ॥
ਬਾਹੈ ਕ੍ਰਿਪਾਣ ॥
ਜੀਅ ਧਾਰ ਕ੍ਰੋਧ ॥
ਛੱਡੇ ਸਰੋਘ ॥੯॥
ਲੁੱਝੈ ਨਿਦਾਨ ॥
ਤੱਜੰਤ ਪ੍ਰਾਣ ॥
ਗਿਰ ਪਰਤ ਭੂਮਿ ॥
ਜਣੁ ਮੇਘ ਝੂਮ ॥੧੦॥