( 64 )

ਰਸਾਵਲ ਛੰਦ

ਕਿਰਪਾਲ ਕੋਪਿਯੰ

ਹਠੀ ਪਾਵ ਰੋਪਿਯੰ

ਸਰੋਘੰ ਚਲਾਏ

ਬਡੇ ਬੀਰ ਘਾਏ ॥੧੧॥

ਹਣੇ ਛੱਤ੍ਰਧਾਰੀ

ਲਿਟੇ ਭੂਪ ਭਾਰੀ

ਮਹਾਂ ਨਾਦ ਬਾਜੇ

ਭਲੇ ਸੂਰ ਗਾਜੇ ॥੧੨॥

ਕ੍ਰਿਪਾਲੰ ਕ੍ਰੁੱਧੰ

ਕੀਯੋ ਜੁੱਧ ਸੁੱਧੰ

ਮਹਾਂ ਬੀਰ ਗੱਜੇ

ਮਹਾਂ ਸਾਰ ਬੱਜੇ ॥੧੩॥

ਕਰਿਯੋ ਜੁੱਧ ਚੰਡੰ

ਸੁਣਿਯੋ ਨਾਵ ਖੰਡੰ

ਚਲਿਯੋ ਸਸਤ੍ਰ ਬਾਹੀ

ਰਜੌਤੀ ਨਿਬਾਹੀ ॥੧੪॥

ਦੋਹਰਾ

ਕੋਪ ਭਰੇ ਰਾਜਾ ਸਬੈ ਕੀਨੋ ਜੁੱਧ ਉਪਾਇ

ਸੈਨ ਕਟੋਚਨ ਕੀ ਤਬੈ ਘੇਰ ਲਈ ਅਰਰਾਇ ॥੧੫॥

ਭੁਜੰਗ ਛੰਦ

ਚਲੇ ਨਾਂਗਲੂ ਪਾਂਗਲੂ ਵੇਦੜੋਲੰ

ਜਸਵਾਰੇ ਗੁਲੇਰੇ ਚਲੇ ਬਾਂਧ ਟੋਲੰ

ਤਹਾਂ ਏਕ ਬਾਜਿਓ ਮਹਾਂ ਬੀਰ ਦਿਆਲੰ

ਰਖੀ ਲਾਜ ਜੌਨੇ ਸਭੈ ਬਿਝੜਵਾਲੰ ॥੧੬॥

ਤਵੰ ਕੀਟ ਤੌ ਲੌ ਤੁਫੰਗੰ ਸੰਭਾਰੋ

ਹ੍ਰਿਦੈ ਏਕ ਰਾਵੰਤ ਕੇ ਤੱਕਿ ਮਾਰੋ

ਗਿਰਿਓ ਝੂਮ ਭੂਮੈ ਕਰਿਯੋ ਜੁਧ ਸੁੱਧੰ

ਤਊ ਮਾਰਿ ਬੋਲਿਯੋ ਮਹਾ ਮਾਨਿ ਕ੍ਰੁੱਧੰ ॥੧੭॥

ਤਜਿਯੋ ਤੁਪਕੰ ਬਾਨ ਪਾਨੰ ਸੰਭਾਰੇ

ਚਤੁਰ ਬਾਨਯੰ ਲੈ ਸੁ ਸੱਬਿਯੰ ਪ੍ਰਹਾਰੇ

ਤ੍ਰਿਯੋ ਬਾਨ ਲੈ ਬਾਮ ਪਾਨੰ ਚਲਾਏ

ਲਗੇ ਯਾ ਲਗੇ ਨਾ ਕਛੂ ਜਾਨਿ ਪਾਏ ॥੧੮॥

ਸੋ ਤਉ ਲਉ ਦਈਵ ਜੁਧ ਕੀਨੋ ਉਝਾਰੰ

ਤਿਨੈ ਖੇਦ ਕੈ ਬਾਰਿ ਕੇ ਬੀਚ ਡਾਰੰ

ਪਰੀ ਮਾਰ ਬੁੰਗੰ ਛੁਟੀ ਬਾਣ ਗੋਲੀ

ਮਨੋ ਸੂਰ ਬੈਠੇ ਭਲੀ ਖੇਲ ਹੋਲੀ ॥੧੯॥

ਗਿਰੇ ਬੀਰ ਭੂਮੰ ਸਰੰ ਸਾਂਗ ਪੇਲੰ

ਰੰਗੇ ਸ੍ਰੌਣ ਬਸਤ੍ਰੰ ਮਨੋ ਫਾਗ ਖੇਲੰ

ਲੀਯੋ ਜੀਤ ਬੈਰੀ ਕੀਆ ਆਨ ਡੇਰੰ

ਤੇਊ ਜਾਇ ਪਾਰੰ ਰਹੇ ਬਾਰਿ ਕੇਰੰ ॥੨੦॥

ਭਈ ਰਾਤ੍ਰਿ ਗੁਬਾਰ ਕੇ ਅਰਧ ਜਾਮੰ

ਤਬੈ ਛੋਰਿਗੇ ਬਾਰ ਦੇਵੈ ਦਮਾਮੰ

ਸਬੈ ਰਾਤ੍ਰਿ ਬੀਤੀ ਉਦਿਓ ਦਿਉਸਰਾਣੰ

ਚਲੇ ਬੀਰ ਚਾਲਾਕ ਖੱਗੰ ਖਿਲਾਣੰ ॥੨੧॥

ਭਜਿਓ ਅਲਫ ਖਾਨੰ ਖਾਨਾ ਸੰਭਾਰਿਓ

ਭਜੇ ਅਉਰ ਬੀਰੰ ਧੀਰੰ ਬਿਚਾਰਿਓ

ਨਦੀ ਪੈ ਦਿਨੰ ਅਸਟ ਕੀਨੇ ਮੁਕਾਮੰ

ਭਲੀ ਭਾਂਤਿ ਦੇਖੇ ਸਬੈ ਰਾਜ ਧਾਮੰ ॥੨੨॥

ਚੌਪਈ

ਇਤ ਹਮ ਹੋਇ ਬਿਦਾ ਘਰ ਆਏ

ਸੁਲਹ ਨਮਿਤ ਵੈ ਉਤਹਿ ਸਿਧਾਏ

ਸੰਧਿ ਇਨੈ ਉਨ ਕੈ ਸੰਗਿ ਕਈ

ਹੇਤ ਕਥਾ ਪੂਰਨ ਇਤ ਭਈ ॥੨੩॥