( 65 )
ਦੋਹਰਾ ॥
ਆਲਸੂਨ ਕਹ ਮਾਰਿ ਕੈ ਇਹ ਦਿਸਿ ਕੀਓ ਪਿਯਾਨ ॥
ਭਾਤਿ ਅਨੇਕਨ ਕੇ ਕਰੇ ਪੁਰ ਅਨੰਦ ਸੁਖ ਆਨ ॥੨੪॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਨਦੌਨ ਜੁੱਧ ਬਰਨਨੰ ਨਾਮ ਨੌਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੯॥ ਅਫਜੂ ॥੩੪੪॥
ਚੌਪਈ ॥
ਬਹੁਤ ਬਰਖ ਇਹ ਭਾਂਤਿ ਬਿਤਾਏ ॥
ਚੁਨਿ ਚੁਨਿ ਚੋਰ ਸਬੈ ਗਹਿ ਘਾਏ ॥
ਕੇਤਕ ਭਾਜਿ ਸਹਿਰ ਤੇ ਗਏ ॥
ਭੂਖ ਮਰਤ ਫਿਰਿ ਆਵਤ ਭਏ ॥੧॥
ਤਬ ਲੌ ਖਾਨ ਦਿਲਾਵਰ ਆਏ ॥
ਪੂਤ ਆਪਨ ਹਮ ਓਰ ਪਠਾਏ ॥
ਦ੍ਵੈਕ ਘਰੀ ਬੀਤੀ ਨਿਸਿ ਜਬੈ ॥
ਚੜਤ ਕਰੀ ਖਾਨਨ ਮਿਲਿ ਤਬੈ ॥੨॥
ਜਬ ਦਲ ਪਾਰ ਨਦੀ ਕੇ ਆਯੋ ॥
ਆਨ ਆਲਮੈ ਹਮੈ ਜਗਾਯੋ ॥
ਸੋਰੁ ਪਰਾ ਸਭ ਹੀ ਨਰ ਜਾਗੇ ॥
ਗਹਿ ਗਹਿ ਸਸਤ੍ਰ ਬੀਰ ਰਿਸ ਪਾਗੇ ॥੩॥
ਛੂਟਨ ਲਗੀ ਤੁਫ਼ੰਗੈਂ ਤਬ ਹੀ ॥
ਗਹਿ ਗਹਿ ਸਸਤ੍ਰ ਰਿਸਾਨੇ ਸਬ ਹੀ ॥
ਕ੍ਰੂਰ ਭਾਂਤਿ ਤਿਨ ਕਰੀ ਪੁਕਾਰਾ ॥
ਸੋਰੁ ਸੁਨਾ ਸਰਤਾ ਕੇ ਪਾਰਾ ॥੪॥
ਭੁਜੰਗ ਪ੍ਰਯਾਤ ਛੰਦ ॥
ਬਜੀ ਭੇਰ ਭੁੰਕਾਰ ਧੁੰਕੇ ਨਗਾਰੇ ॥
ਮਹਾਂ ਬੀਰ ਬਾਨੈਤ ਬੰਕੇ ਬਕਾਰੇ ॥
ਭਏ ਬਾਹੁ ਆਘਾਤ ਨੱਚੇ ਮਰਾਲੰ ॥
ਕ੍ਰਿਪਾ ਸਿੰਧ ਕਾਲੀ ਗਰੱਜੀ ਕਰਾਲੰ ॥੫॥
ਨਦੀਯੰ ਲਖਿਯੋ ਕਾਲ ਰਾਤ੍ਰੰ ਸਮਾਨੰ ॥
ਕਰੇ ਸੂਰਮਾ ਸੀਤ ਪਿੰਗੰ ਪ੍ਰਮਾਨੰ ॥
ਇਤੇ ਬੀਰ ਗੱਜੇ ਭਏ ਨਾਦ ਭਾਰੇ ॥
ਭਜੇ ਖਾਨ ਖੂਨੀ ਬਿਨਾ ਸਸਤ੍ਰ ਝਾਰੇ ॥੬॥
ਨਰਾਜ ਛੰਦ ॥
ਨਿੱਲਜ ਖਾਨ ਭੱਜਿਓ ॥
ਕਿਨੀ ਨ ਸਸਤ੍ਰ ਸੱਜਿਓ ॥
ਸੁ ਤਿਆਗ ਖੇਤ ਕੌ ਚਲੇ ॥
ਸੁ ਬੀਰ ਬੀਰਹਾ ਭਲੇ ॥
ਚਲੇ ਤੁਰੇ ਤੁਰਾਇ ਕੈ ॥
ਸਕੇ ਨ ਸਸਤ੍ਰ ਉਠਾਇ ਕੈ ॥
ਨ ਲੈ ਹਥਿਆਰ ਗੱਜਹੀਂ ॥
ਨਿਹਾਰ ਨਾਰਿ ਲੱਜਹੀਂ ॥੮॥
ਦੋਹਰਾ ॥
ਬਰਵਾ ਗਾਉਂ ਉਜਾਰ ਕੈ ਕਰੇ ਮੁਕਾਮ ਭਲਾਨ ॥
ਪ੍ਰਭ ਬਲ ਹਮੈ ਨ ਛੁਇ ਸਕੈ ਭਾਜਤ ਭਏ ਨਿਦਾਨ ॥੯॥
ਤਬ ਬਲ ਈਹਾ ਨ ਪਰ ਸਕੈ ਬਰਵਾ ਹਨਾ ਰਿਸਾਇ ॥
ਸਾਲਿਨ ਰਸ ਜਿਮ ਬਾਨੀਯੋ ਰੋਰਨ ਖਾਤ ਬਨਾਇ ॥੧੦॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਖਾਨਜਾਦੇ ਕੋ ਆਗਮਨ ਤ੍ਰਾਸਿਤ ਉਠ ਜੈਬੋ ਬਰਨਨੰ ਨਾਮ ਦਸਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੧੦॥ ਅਫਜੂ ॥੩੫੪॥