( 66 )

ਹੁਸੈਨੀ ਜੁੱਧ ਕਥਨੰ

ਭੁਜੰਗ ਪ੍ਰਯਾਤ ਛੰਦ

ਗਯੋ ਖਾਨਜਾਦਾ ਪਿਤਾ ਪਾਸ ਭੱਜੰ

ਸਕੈ ਜ੍ਵਾਬੁ ਦੈ ਨਾ ਹਨੇ ਸੂਰ ਲੱਜੰ

ਤਹਾ ਠੋਕ ਬਾਹਾਂ ਹੁਸੈਨੀ ਗਰੱਜਿਯੰ

ਸਬੈ ਸੂਰ ਲੈ ਕੇ ਸਿਲਾ ਸਾਜ ਸੱਜਿਯੰ ॥੧॥

ਕਰਿਯੋ ਜੋਰ ਸੈਨੰ ਹੁਸੈਨੀ ਪਯਾਨੰ

ਪ੍ਰਥਮ ਕੂਟਿ ਕੈ ਲੂਟ ਲੀਨੇ ਅਵਾਨੰ

ਪੁਨਰ ਡਢਵਾਲੰ ਕੀਯੋ ਜੀਤਿ ਜੇਰੰ

ਕਰੇ ਬੰਦਿ ਕੈ ਰਾਜ ਪੁਤ੍ਰਾਨ ਚੇਰੰ ॥੨॥

ਪੁਨਰਿ ਦੂਨਿ ਕੋ ਲੂਟ ਲੀਨੋ ਸੁਧਾਰੰ

ਕੋਈ ਸਾਮੁਹੇ ਹ੍ਵੈ ਸਕਿਯੋ ਗਵਾਰੰ

ਲੀਯੋ ਛੀਨ ਅੰਨੰ ਦਲੰ ਬਾਂਟਿ ਦੀਯੰ

ਮਹਾ ਮੂੜਿਯੰ ਕੁਤਸਤੰ ਕਾਜ ਕੀਯੰ ॥੩॥

ਦੋਹਰਾ

ਕਿਤਕ ਦਿਵਸ ਬੀਤਤ ਭਏ ਕਰਤ ਉਸੈ ਉਤਪਾਤ

ਗੁਆਲੇਰੀਅਨ ਕੀ ਪਰਤ ਭੀ ਆਨ ਮਿਲਨ ਕੀ ਬਾਤ ॥੪॥

ਜੌ ਦਿਨ ਦੁਇਕ ਵੇ ਮਿਲਤ ਤਬ ਆਵਤ ਅਰਰਾਇ

ਕਾਲਿ ਤਿਨੂ ਕੇ ਘਰ ਬਿਖੈ ਡਾਰੀ ਕਲਹ ਬਨਾਇ ॥੫॥

ਚੌਪਈ

ਗੁਆਲੇਰੀਆ ਮਿਲਨ ਕਹੁ ਆਏ

ਰਾਮ ਸਿੰਘ ਭੀ ਸੰਗਿ ਸਿਧਾਏ

ਚਤਰਥ ਆਨ ਮਿਲਤ ਭਏ ਜਾਮੰ

ਫੂਟਿ ਗਈ ਲਖਿ ਨਜਰਿ ਗੁਲਾਮੰ ॥੬॥

ਦੋਹਰਾ

ਜੈਸੇ ਰਵਿ ਕੇ ਤੇਜ ਤੇ ਰੇਤ ਅਧਿਕ ਤਪਤਾਇ

ਰਵਿ ਬਲਿ ਛੁਦ੍ਰ ਜਾਨਈ ਆਪਨ ਹੀ ਗਰਬਾਇ ॥੭॥

ਚੌਪਈ

ਤੈਸੇ ਹੀ ਫੂਲ ਗੁਲਾਮ ਜਾਤ ਭਯੋ

ਤਿਨੈ ਦ੍ਰਿਸਟ ਤਰੇ ਆਨਤ ਭਯੋ

ਕਾਹਲੂਰੀਆ ਕਟੋਚ ਸੰਗ ਲਹਿ

ਜਾਨਾ ਆਨ ਮੋ ਸਰ ਮਹਿ ਮਹਿ ॥੮॥

ਤਿਨ ਜੋ ਧਨ ਆਨੋ ਸੋ ਸਾਥਾ

ਤੇ ਦੇ ਰਹੇ ਹੁਸੈਨੀ ਹਾਥਾ

ਦੇਤ ਲੇਤ ਆਪਨ ਕੁਰਰਾਨੇ

ਤੇ ਧਨਿ ਲੈ ਨਿਜਿ ਧਾਮ ਸਿਧਾਨੇ ॥੯॥

ਚੇਰੋ ਤਬੈ ਤੇਜ ਤਨ ਤਯੋ

ਭਲਾ ਬੁਰਾ ਕਛੁ ਲਖਤ ਭਯੋ

ਛੰਦ ਬੰਦ ਨਹ ਨੈਕੁ ਬਿਚਾਰਾ

ਜਾਤ ਭਯੋ ਦੇ ਤਬਹਿ ਨਗਾਰਾ ॥੧੦॥

ਦਾਵ ਘਾਵ ਤਿਨ ਨੈਕੁ ਕਰਾ

ਸਿੰਘਹਿ ਘੇਰਿ ਸਸਾ ਕਹੁ ਡਰਾ

ਪੰਦ੍ਰਹ ਪਹਿਰ ਗਿਰਦ ਤਿਨ ਕੀਯੋ

ਖਾਨ ਪਾਨ ਤਿਨ ਜਾਨ ਦੀਯੋ ॥੧੧॥

ਖਾਨ ਪਾਨ ਬਿਨ ਸੂਰਿ ਰਿਸਾਏ

ਸਾਮ ਕਰਨ ਹਿਤ ਦੂਤ ਪਠਾਏ

ਦਾਸ ਨਿਰਖ ਸੰਗਿ ਸੈਨ ਪਠਾਨੀ

ਫੂਲਿ ਗਯੋ ਤਿਨ ਕੀ ਨਹੀਂ ਮਾਨੀ ॥੧੨॥

ਦਸ ਸਹੰਸ੍ਰ ਅਬ ਹੀ ਕੈ ਦੈਹੂ

ਨਾ ਤਰ ਮੀਚ ਮੂੰਡ ਪਰ ਲੈਹੂ

ਸਿੰਘ ਸੰਗਤੀਆ ਤਹਾ ਪਠਾਏ

ਗੋਪਾਲੈ ਸੁ ਧਰਮੁ ਦੇ ਲਿਆਏ ॥੧੩॥

ਤਿਨ ਕੈ ਸੰਗਿ ਉਨ ਕੀ ਬਨੀ

ਤਬ ਕ੍ਰਿਪਾਲ ਚਿਤ ਮੋ ਇਹ ਗਨੀ

ਐਸਿ ਘਾਤਿ ਫਿਰ ਹਾਥ ਐਹੈ

ਸਬਹੂੰ ਫੇਰ ਸਮੋ ਛਲਿ ਜੈਹੈ ॥੧੪॥

ਗੋਪਾਲੈ ਸੁ ਅਬੈ ਗਹਿ ਲੀਜੈ

ਕੈਦ ਕੀਜੀਐ ਕੈ ਬਧ ਕੀਜੈ

ਤਨਕ ਭਨਕ ਜਬ ਤਿਨ ਸੁਨ ਪਾਈ

ਨਿਜ ਦਲ ਜਾਤ ਭਯੋ ਭਟਰਾਈ ॥੧੫॥