( 67 )
ਮਧੁਭਾਰ ਛੰਦ ॥
ਜਬ ਗਯੋ ਗੁਪਾਲ ॥
ਕੁੱਪਿਯੋ ਕ੍ਰਿਪਾਲ ॥
ਹਿੰਮਤ ਹੁਸੈਨ ॥
ਜੁੰਮੈ ਲੁਝੈਨ ॥੧੬॥
ਕਰਿ ਕੇ ਗੁਮਾਨ ॥
ਜੁੰਮੈ ਜੁਆਨ ॥
ਬੱਜੇ ਤੱਬਲ ॥
ਦੁੰਦਭਿ ਦੱਬਲ ॥੧੭॥
ਬੱਜੇ ਨਿਸਾਣ ॥
ਨੱਚੇ ਕਿਕਾਣ ॥
ਬਾਹੈ ਤੜਾਕ ॥
ਉੱਠੈ ਕੜਾਕ ॥੧੮॥
ਬੱਜੇ ਨਿਸੰਗ ॥
ਗੱਜੇ ਨਿਹੰਗ ॥
ਛੁੱਟੈ ਕ੍ਰਿਪਾਨ ॥
ਲਿੱਟੈ ਜੁਆਨ ॥੧੯॥
ਤੁੱਪਕ ਤੜਾਕ ॥
ਕੈਬਰ ਕੜਾਕ ॥
ਸੈਹਥੀ ਸੜਾਕ ॥
ਛੌਹੀ ਛੜਾਕ ॥੨੦॥
ਗੱਜੇ ਸੁ ਬੀਰ ॥
ਬੱਜੇ ਗਹੀਰ ॥
ਬਿਚਰੇ ਨਿਹੰਗ ॥
ਜੈਸੇ ਪਿਲੰਗ ॥੨੧॥
ਹੁੰਕੇ ਕਿਕਾਣ ॥
ਧੁੰਕੇ ਨਿਸਾਣ ॥
ਬਾਹੈ ਤੜਾਕ ॥
ਝੱਲੈ ਝੜਾਕ ॥੨੨॥
ਜੁੱਝੇ ਨਿਹੰਗ ॥
ਲਿੱਟੇ ਮਲੰਗ ॥
ਖੁਲ੍ਹੇ ਕਿਸਾਰ ॥
ਜਨੁ ਜਟਾਧਾਰ ॥੨੩॥
ਸਜੇ ਗਜਿੰਦ੍ਰ ॥
ਗਜੇ ਗਜਿੰਦ੍ਰ ॥
ਉੱਤਰੇ ਖਾਨ ॥
ਲੈ ਲੈ ਕਮਾਨ ॥੨੪॥
ਤ੍ਰਿਭੰਗੀ ਛੰਦ ॥
ਕੁਪਿਯੋ ਕ੍ਰਿਪਾਲੰ ਸੱਜਿ ਮਰਾਲੰ ਬਾਹ ਬਿਸਾਲੰ ਧਰਿ ਢਾਲੰ ॥
ਧਾਏ ਸਭ ਸੂਰੰ ਰੂਪ ਕਰੂਰੰ ਚਮਕਤ ਨੂਰੰ ਮੁਖ ਲਾਲੰ ॥
ਲੈ ਲੈ ਸੁ ਕ੍ਰਿਪਾਨੰ ਬਾਣ ਕਮਾਣੰ ਸਜੇ ਜੁਆਨੰ ਤਨ ਤੱਤੰ ॥
ਰਣਿ ਰੰਗ ਕਲੋਲੰ ਮਾਰਹੀ ਬੋਲੰ ਜਨ ਗਜ ਡੋਲੰ ਬਨ ਮਤੰ ॥੨੫॥