( 68 )
ਭੁਯੰਗ ਛੰਦ ॥
ਤਬੈ ਕੋਪੀਯੰ ਕਾਂਗੜੇਸੰ ਕਟੋਚੰ ॥
ਮੁਖੰ ਰਕਤ ਨੈਨੰ ਤਜੇ ਸਰਬ ਸੋਚੰ ॥
ਉਤੇ ਉੱਠੀਯੰ ਖਾਨ ਖੇਤੰ ਖਤੰਗੰ ॥
ਮਨੋ ਬਿਹਚਰੈ ਮਾਸ ਹੇਤੰ ਪਿਲੰਗੰ ॥੨੬॥
ਬਜੀ ਭੇਰ ਭੁੰਕਾਰ ਤੀਰੰ ਤੱੜਕੇ ॥
ਮਿਲੇ ਹੱਥਿ ਬੱਖੰ ਕ੍ਰਿਪਾਣੰ ਕੱੜਕੇ ॥
ਬਜੇ ਜੰਗ ਨੀਸਾਣ ਕੱਥੇ ਕਥੀਰੰ ॥
ਫਿਰੈ ਰੁੰਡ ਮੁੰਡੰ ਤਨੰ ਤੱਛ ਤੀਰੰ ॥੨੭॥
ਉਠੈ ਟੋਪ ਟੂਕੰ ਗੁਰਜੈ ਪ੍ਰਹਾਰੇ ॥
ਰੁਲੇ ਲੁੱਥ ਜੁੱਥੰ ਗਿਰੇ ਬੀਰ ਮਾਰੇ ॥
ਪਰੈ ਕੱਤੀਯੰ ਘਾਤ ਨਿਰਘਾਤ ਬੀਰੰ ॥
ਫਿਰੈ ਰੁੰਡ ਮੁੰਡੰ ਤਨੰ ਤੱਛ ਤੀਰੰ ॥੨੮॥
ਬਹੀ ਬਾਹੁ ਆਘਾਤ ਨਿਰਘਾਤ ਬਾਣੰ ॥
ਉਠੇ ਨੱਦ ਨਾਦੰ ਕੱੜਕੇ ਕ੍ਰਿਪਾਣੰ ॥
ਛਕੇ ਛੋਭ ਛਤ੍ਰੀ ਤਜੈ ਬਾਣ ਰਾਜੀ ॥
ਬਹੇ ਜਾਹਿ ਖਾਲੀ ਫਿਰੈ ਛੂਛ ਤਾਜੀ ॥੨੯॥
ਜੁਟੇ ਆਪ ਮੈ ਬੀਰ ਬੀਰੰ ਜੁਝਾਰੇ ॥
ਮਨੋ ਗੱਜ ਜੁੱਟੇ ਦੰਤਾਰੇ ਦੰਤਾਰੇ ॥
ਕਿਧੋ ਸਿੰਘ ਸੋ ਸਾਰਦੂਲੰ ਅਰੁੱਝੇ ॥
ਤਿਸੀ ਭਾਂਤਿ ਕਿਰਪਾਲ ਗੋੁਪਾਲ ਜੁੱਝੇ ॥੩੦॥
ਹਰੀ ਸਿੰਘ ਧਾਯੋ ਤਹਾਂ ਏਕ ਬੀਰੰ ॥
ਸਹੇ ਦੇਹ ਆਪੰ ਭਲੀ ਭਾਂਤਿ ਤੀਰੰ ॥
ਮਹਾਂ ਕੋਪ ਕੈ ਬੀਰ ਬ੍ਰਿੰਦੰ ਸੰਘਾਰੇ ॥
ਬਡੋ ਜੁਧ ਕੈ ਦੇਵ ਲੋਕੰ ਪਧਾਰੇ ॥੩੧॥
ਹਠਿਯੋ ਹਿੰਮਤੰ ਕਿੰਮਤੰ ਲੈ ਕ੍ਰਿਪਾਨੰ ॥
ਲਏ ਗੁਰਜ ਚੱਲੰ ਸੁ ਜਲਾਲਖਾਨੰ ॥
ਹਠੇ ਸੂਰਮਾ ਮੱਤ ਜੋਧਾ ਜੁਝਾਰੰ ॥
ਪਰੀ ਕੁੱਟ ਕੁੱਟੰ ਉਠੀ ਸਸਤ੍ਰ ਝਾਰੰ ॥੩੨॥
ਰਸਾਵਲ ਛੰਦ ॥
ਜਸੰਵਾਲ ਧਾਏ ॥
ਤੁਰੰਗੰ ਨਚਾਏ ॥
ਲਯੋ ਘੇਰ ਹੁਸੈਨੀ ॥
ਹਨਿਯੋ ਸਾਂਗ ਪੈਨੀ ॥੩੩॥
ਤਿਨੂ ਬਾਣ ਬਾਹੇ ॥
ਬਡੇ ਸੈਨ ਗਾਹੇ ॥
ਜਿਸੈ ਅੰਗਿ ਲਾਗਿਯੋ ॥
ਤਿਸੈ ਪ੍ਰਾਣ ਤਯਾਗਯੋ ॥੩੪॥
ਜਬੈ ਘਾਵ ਲਾਗਯੋ ॥
ਤਬੈ ਕੋਪ ਜਾਗਯੋ ॥
ਸੰਭਾਰੀ ਕਮਾਣੰ ॥
ਹਨੇ ਬੀਰ ਬਾਣੰ ॥੩੫॥
ਚਹੂੰ ਓਰ ਢੂਕੇ ॥
ਮੁਖੰ ਮਾਰ ਕੂਕੇ ॥
ਨ੍ਰਿਭੈ ਸਸਤ੍ਰ ਬਾਹੈਂ ॥
ਦੋਊ ਜੀਤ ਚਾਹੈਂ ॥੩੬॥
ਰਿਸੇ ਖਾਨਜਾਦੇ ॥
ਮਹਾ ਮੱਦ ਮਾਦੇ ॥
ਮਹਾ ਬਾਣ ਬਰਖੇ ॥
ਸਭੈ ਸੂਰ ਹਰਖੇ ॥੩੭॥
ਕਰੈ ਬਾਣ ਅਰਚਾ ॥
ਧਨੁਰ ਬੇਦ ਚਰਚਾ ॥
ਸੁ ਸਾਗੰ ਸਮ੍ਹਾਲੰ ॥
ਕਰੈ ਤਉਨ ਠਾਮੰ ॥੩੮॥
ਬਲੀ ਬੀਰ ਰੁੱਝੇ ॥
ਸਮੂਹ ਸਸਤ੍ਰ ਜੁੱਝੇ ॥
ਲਗੈ ਧੀਰ ਧੱਕੇ ॥
ਕ੍ਰਿਪਾਣੰ ਝਨੱਕੇ ॥੩੯॥
ਕੱੜਕੈ ਕਮਾਣੰ ॥
ਝਣੱਕੈ ਕ੍ਰਿਪਾਣੰ ॥
ਕੜੰਕਾਰ ਛੁੱਟੈ ॥
ਝਣੰਕਾਰ ਉੱਠੈ ॥੪੦॥
ਹਠੀ ਸਸਤ੍ਰ ਝਾਰੈ ॥
ਨ ਸੰਕਾ ਬਿਚਾਰੈ ॥
ਕਰੈ ਤੀਰ ਮਾਰੰ ॥
ਫਿਰੈ ਲੋਹ ਧਾਰੰ ॥੪੧॥
ਨਦੀ ਸ੍ਰੌਣ ਪੂਰੰ ॥
ਫਿਰੈ ਗੈਣ ਹੂਰੰ ॥
ਉਭੇ ਖੇਤ ਪਾਲੰ ॥
ਬਕੇ ਬਿੱਕਰਾਲੰ ॥੪੨॥
ਪਾਧੜੀ ਛੰਦ ॥
ਤਹ ਹੜ ਹੜਾਇ ਹੱਸੇ ਮਸਾਣ ॥
ਲਿੱਟੇ ਗਜਿੰਦ੍ਰ ਛੁੱਟੇ ਕਿਕਾਣ ॥
ਜੁੱਟੇ ਸੁ ਬੀਰ ਤਹ ਕੜਕ ਜੰਗ ॥
ਛੁੱਟੀ ਕ੍ਰਿਪਾਣ ਵੁਠੇ ਖਤੰਗ ॥੪੩॥
ਡਾਕਨਿ ਡਹਿਕ ਚਾਵਡਿ ਚਿਕਾਰ ॥
ਕਾਕੰ ਕਹੱਕਿ ਬੱਜੇ ਦੁਧਾਰ ॥
ਖੋਲੰ ਖੜੱਕਿ ਤੁਪਕਿ ਤੜਾਕਿ ॥
ਸੈਥੰ ਸੜੱਕ ਧੱਕੰ ਧਹਾਕਿ ॥੪੪॥