ਅਥ ਰਾਜਾ ਭਰਥ ਰਾਜ ਕਥਨੰ ॥

ਰੂਆਲ ਛੰਦ ॥

ਜਾਨਿ ਅੰਤ ਸਮੋ ਭਯੋ ਪ੍ਰਿਥੁ ਰਾਜ ਰਾਜ ਵਤਾਰ ॥

ਬੋਲਿ ਸਰਬ ਸਮ੍ਰਿਧਿ ਸੰਪਤਿ ਮੰਤ੍ਰਿ ਮਿਤ੍ਰ ਕੁਮਾਰ ॥

ਸਪਤ ਦ੍ਵੀਪ ਸੁ ਸਪਤ ਪੁਤ੍ਰਨਿ ਬਾਟ ਦੀਨ ਤੁਰੰਤ ॥

ਸਪਤ ਰਾਜ ਕਰੈ ਲਗੈ ਸੁਤ ਸਰਬ ਸੋਭਾਵੰਤ ॥੫੧॥

ਸਪਤ ਛਤ੍ਰ ਫਿਰੈ ਲਗੈ ਸਿਰ ਸਪਤ ਰਾਜ ਕੁਮਾਰ ॥

ਸਪਤ ਇੰਦ੍ਰ ਪਰੇ ਧਰਾ ਪਰਿ ਸਪਤ ਜਾਨ ਅਵਤਾਰ ॥

ਸਰਬ ਸਾਸਤ੍ਰ ਧਰੀ ਸਬੈ ਮਿਲਿ ਬੇਦ ਰੀਤਿ ਬਿਚਾਰਿ ॥

ਦਾਨ ਅੰਸ ਨਿਕਾਰ ਲੀਨੀ ਅਰਥ ਸ੍ਵਰਥ ਸੁਧਾਰਿ ॥੫੨॥

ਖੰਡ ਖੰਡ ਅਖੰਡ ਉਰਬੀ ਬਾਟਿ ਲੀਨਿ ਕੁਮਾਰ ॥

ਸਪਤ ਦੀਪ ਭਏ ਪੁਨਿਰ ਨਵਖੰਡ ਨਾਮ ਬਿਚਾਰ ॥

ਜੇਸਟ ਪੁਤ੍ਰ ਧਰੀ ਧਰਾ ਤਿਹ ਭਰਥ ਨਾਮ ਬਖਾਨ ॥

ਭਰਥ ਖੰਡ ਬਖਾਨ ਹੀ ਦਸ ਚਾਰ ਚਾਰੁ ਨਿਧਾਨ ॥੫੩॥

ਕਉਨ ਕਉਨ ਕਹੈ ਕਥੇ ਕਵਿ ਨਾਮ ਠਾਮ ਅਨੰਤ ॥

ਬਾਟਿ ਬਾਟਿ ਸਬੋ ਲਏ ਨਵਖੰਡ ਦ੍ਵੀਪ ਦੁਰੰਤ ॥

ਠਾਮ ਠਾਮ ਭਏ ਨਰਾਧਿਪ ਠਾਮ ਨਾਮ ਅਨੇਕ ॥

ਕਉਨ ਕਉਨ ਉਚਾਰੀਐ ਕਰਿ ਸੂਰ ਸਰਬ ਬਿਬੇਕ ॥੫੪॥

ਸਪਤ ਦੀਪਨ ਸਪਤ ਭੂਪ ਭੁਗੈ ਲਗੇ ਨਵਖੰਡ ॥

ਭਾਤਿ ਭਾਤਿਨ ਸੋ ਫਿਰੇ ਅਸਿ ਬਾਧਿ ਜੋਧ ਪ੍ਰਚੰਡ ॥

ਦੀਹ ਦੀਹ ਅਜੀਹ ਦੇਸਨਿ ਨਾਮ ਆਪਿ ਭਨਾਇ ॥

ਆਨਿ ਜਾਨੁ ਦੁਤੀ ਭਏ ਛਿਤਿ ਦੂਸਰੇ ਹਰਿ ਰਾਇ ॥੫੫॥

ਆਪ ਆਪ ਸਮੈ ਸਬੈ ਸਿਰਿ ਅਤ੍ਰ ਪਤ੍ਰ ਫਿਰਾਇ ॥

ਜੀਤਿ ਜੀਤਿ ਅਜੀਤ ਜੋਧਨ ਰੋਹ ਕ੍ਰੋਹ ਕਮਾਇ ॥

ਝੂਠ ਸਾਚ ਅਨੰਤ ਬੋਲਿ ਕਲੋਲ ਕੇਲ ਅਨੇਕ ॥

ਅੰਤਿ ਕਾਲ ਸਬੈ ਭਛੇ ਜਗਿ ਛਾਡੀਆ ਨਹਿ ਏਕ ॥੫੬॥

ਆਪ ਅਰਥ ਅਨਰਥ ਅਪਰਥ ਸਮਰਥ ਕਰਤ ਅਨੰਤ ॥

ਅੰਤਿ ਹੋਤ ਠਟੀ ਕਛੂ ਪ੍ਰਭੂ ਕੋਟਿ ਕ︀ਯੋਨ ਨ ਕਰੰਤ ॥

ਜਾਨ ਬੂਝ ਪਰੰਤ ਕੂਪ ਲਹੰਤ ਮੂੜ ਨ ਭੇਵ ॥

ਅੰਤਿ ਕਾਲ ਤਬੈ ਬਚੈ ਜਬ ਜਾਨ ਹੈ ਗੁਰਦੇਵ ॥੫੭॥

ਅੰਤਿ ਹੋਤ ਠਟੀ ਭਲੀ ਪ੍ਰਭ ਮੂੜ ਲੋਗ ਨ ਜਾਨਿ ॥

ਆਪ ਅਰਥ ਪਛਾਨ ਹੀ ਤਜਿ ਦੀਹ ਦੇਵ ਨਿਧਾਨ ॥

ਧਰਮ ਜਾਨਿ ਕਰਤ ਪਾਪਨ ਯੌ ਨ ਜਾਨਤ ਮੂੜ ॥

ਸਰਬ ਕਾਲ ਦਇਆਲ ਕੋ ਕਹੁ ਪ੍ਰਯੋਗ ਗੂੜ ਅਗੂੜ ॥੫੮॥

ਪਾਪ ਪੁੰਨ ਪਛਾਨ ਹੀ ਕਰਿ ਪੁੰਨ ਕੀ ਸਮ ਪਾਪ ॥

ਪਰਮ ਜਾਨ ਪਵਿਤ੍ਰ ਜਾਪਨ ਜਪੈ ਲਾਗ ਕੁਜਾਪ ॥

ਸਿਧ ਠਉਰ ਨ ਮਾਨਹੀ ਬਿਨੁ ਸਿਧ ਠਉਰ ਪੂਜੰਤ ॥

ਹਾਥਿ ਦੀਪਕੁ ਲੈ ਮਹਾ ਪਸੁ ਮਧਿ ਕੂਪ ਪਰੰਤ ॥੫੯॥

ਸਿਧ ਠਉਰ ਨ ਮਾਨ ਹੀ ਅਨਸਿਧ ਪੂਜਤ ਠਉਰ ॥

ਕੈ ਕੁ ਦਿਵਸ ਚਲਾਹਿਗੇ ਜੜ ਭੀਤ ਕੀ ਸੀ ਦਉਰ ॥

ਪੰਖ ਹੀਨ ਕਹਾ ਉਡਾਇਬ ਨੈਨ ਹੀਨ ਨਿਹਾਰ ॥

ਸਸਤ੍ਰ ਹੀਨ ਜੁਧਾ ਨ ਪੈਠਬ ਅਰਥ ਹੀਨ ਬਿਚਾਰ ॥੬੦॥

ਦਰਬ ਹੀਣ ਬਪਾਰ ਜੈਸਕ ਅਰਥ ਬਿਨੁ ਇਸ ਲੋਕ ॥

ਆਂਖ ਹੀਣ ਬਿਲੋਕਬੋ ਜਗਿ ਕਾਮਕੇਲ ਅਕੋਕ ॥

ਗਿਆਨ ਹੀਣ ਸੁ ਪਾਠ ਗੀਤਾ ਬੁਧਿ ਹੀਣ ਬਿਚਾਰ ॥

ਹਿੰਮਤ ਹੀਨ ਜੁਧਾਨ ਜੂਝਬ ਕੇਲ ਹੀਣ ਕੁਮਾਰ ॥੬੧॥

ਕਉਨ ਕਉਨ ਗਨਾਈਐ ਜੇ ਭਏ ਭੂਮਿ ਮਹੀਪ ॥

ਕਉਨ ਕਉਨ ਸੁ ਕਥੀਐ ਜਗਿ ਕੇ ਸੁ ਦ੍ਵੀਪ ਅਦ੍ਵੀਪ ॥

ਜਾਸੁ ਕੀਨ ਗਨੈ ਵਹੈ ਇਮਿ ਔਰ ਕੀ ਨਹਿ ਸਕਤਿ ॥

ਯੌ ਨ ਐਸ ਪਹਚਾਨੀਐ ਬਿਨੁ ਤਾਸੁ ਕੀ ਕੀਏ ਭਗਤਿ ॥੬੨॥

ਇਤਿ ਰਾਜਾ ਭਰਥ ਰਾਜ ਸਮਾਪਤੰ ॥੩॥੫॥