ਨ੍ਰਿਪ ਬਾਚ ਤ੍ਰੀਯਾ ਸੋ ॥

ਕੋਈ ਚਿਨ ਬਤਾਉ ॥

ਕਿਤੋ ਬਾਤ ਦਿਖਾਉ ॥

ਹਉ ਯੌ ਨ ਭਜੋ ॥

ਨਹਿ ਨਾਰਿ ਲਜੋ ॥੪੨॥

ਇਕ ਮੁਦ੍ਰਕ ਲੈ ॥

ਨ੍ਰਿਪ ਕੈ ਕਰਿ ਦੈ ॥

ਇਹ ਦੇਖਿ ਭਲੈ ॥

ਕਸ ਹੇਰ ਤਲੈ ॥੪੩॥

ਨ੍ਰਿਪ ਜਾਨਿ ਗਏ ॥

ਪਹਿਚਾਨਤ ਭਏ ॥

ਤਬ ਤਉਨ ਬਰੀ ॥

ਬਹੁ ਭਾਤਿ ਭਰੀ ॥੪੪॥

ਸਿਸੁ ਸਾਤ ਭਏ ॥

ਰਸ ਰੂਪ ਰਏ ॥

ਅਮਿਤੋਜ ਬਲੀ ॥

ਦਲ ਦੀਹ ਦਲੀ ॥੪੫॥

ਹਨਿ ਭੂਪ ਬਲੀ ॥

ਜਿਣਿ ਭੂਮਿ ਥਲੀ ॥

ਰਿਖਿ ਬੋਲਿ ਰਜੀ ॥

ਬਿਧਿ ਜਗ ਸਜੀ ॥੪੬॥

ਸੁਭ ਕਰਮ ਕਰੇ ॥

ਅਰਿ ਪੁੰਜ ਹਰੇ ॥

ਅਤਿ ਸੂਰ ਮਹਾ ॥

ਨਹਿ ਔਰ ਲਹਾ ॥੪੭॥

ਅਤਿ ਜੋਤਿ ਲਸੈ ॥

ਸਸਿ ਕ੍ਰਾਤਿ ਕਸੈ ॥

ਦਿਸ ਚਾਰ ਚਕੀ ॥

ਸੁਰ ਨਾਰਿ ਛਕੀ ॥੪੮॥

ਰੂਆਲ ਛੰਦ ॥

ਗਾਰਿ ਗਾਰਿ ਅਖਰਬ ਗਰਬਿਨ ਮਾਰਿ ਮਾਰਿ ਨਰੇਸ ॥

ਜੀਤਿ ਜੀਤਿ ਅਜੀਤ ਰਾਜਨ ਛੀਨਿ ਦੇਸ ਬਿਦੇਸ ॥

ਟਾਰਿ ਟਾਰਿ ਕਰੋਰਿ ਪਬਯ ਦੀਨ ਉਤਰ ਦਿਸਾਨ ॥

ਸਪਤ ਸਿੰਧੁ ਭਏ ਧਰਾ ਪਰ ਲੀਕ ਚਕ੍ਰ ਰਥਾਨ ॥੪੯॥

ਗਾਹਿ ਗਾਹਿ ਅਗਾਹ ਦੇਸਨ ਬਾਹਿ ਬਾਹਿ ਹਥਿਯਾਰ ॥

ਤੋਰਿ ਤੋਰਿ ਅਤੋਰ ਭੂਧ੍ਰਿਕ ਦੀਨ ਉਤ੍ਰਹਿ ਟਾਰ ॥

ਦੇਸ ਔਰ ਬਿਦੇਸ ਜੀਤਿ ਬਿਸੇਖ ਰਾਜ ਕਮਾਇ ॥

ਅੰਤ ਜੋਤਿ ਸੁ ਜੋਤਿ ਮੋ ਮਿਲਿ ਜਾਤਿ ਭੀ ਪ੍ਰਿਥ ਰਾਇ ॥੫੦॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬ੍ਰਹਮਾ ਅਵਤਾਰੇ ਬਿਆਸ ਰਾਜਾ ਪ੍ਰਿਥੁ ਕੋ ਰਾਜ ਸਮਾਪਤੰ ॥੨॥੫॥