ਮਧੁਭਾਰ ਛੰਦ ॥

ਭਏ ਭਸਮਿ ਭੂਤ ॥

ਨ੍ਰਿਪ ਸਰਬ ਪੂਤ ॥

ਜੁਤ ਸੁਭਟ ਸੈਨ ॥

ਸੁੰਦਰ ਸੁਬੈਨ ॥੭੪॥

ਸੋਭਾ ਅਪਾਰ ॥

ਸੁੰਦਰ ਕੁਮਾਰ ॥

ਜਬ ਜਰੇ ਸਰਬ ॥

ਤਬ ਤਜਾ ਗਰਬ ॥੭੫॥

ਬਾਹੂ ਅਜਾਨ ॥

ਸੋਭਾ ਮਹਾਨ ॥

ਦਸ ਚਾਰਿ ਵੰਤ ॥

ਸੂਰਾ ਦੁਰੰਤ ॥੭੬॥

ਜਾਰਿ ਭਾਜੇ ਬੀਰ ॥

ਹੁਐ ਚਿਤਿ ਅਧੀਰ ॥

ਦਿਨੋ ਸੰਦੇਸ ॥

ਜਹ ਸਾਗਰ ਦੇਸ ॥੭੭॥

ਲਹਿ ਸਾਗਰ ਬੀਰ ॥

ਹ੍ਵੈ ਚਿਤਿ ਅਧੀਰ ॥

ਪੁਛੇ ਸੰਦੇਸ ॥

ਪੂਤਨ ਸੁਬੇਸ ॥੭੮॥

ਕਰਿ ਜੋਰਿ ਸਰਬ ॥

ਭਟ ਛੋਰਿ ਗਰਬ ॥

ਉਚਰੇ ਬੈਨ ॥

ਜਲ ਚੁਅਤ ਨੈਨ ॥੭੯॥

ਭੂਅ ਫੇਰਿ ਬਾਜ ॥

ਜਿਣਿ ਸਰਬ ਰਾਜ ॥

ਸਬ ਸੰਗ ਲੀਨ ॥

ਨ੍ਰਿਪ ਬਰ ਪ੍ਰਬੀਨ ॥੮੦॥

ਹਯ ਗਯੋ ਪਯਾਰ ॥

ਤੁਅ ਸੁਤ ਉਦਾਰ ॥

ਭੂਅ ਖੋਦ ਸਰਬ ॥

ਅਤਿ ਬਢਾ ਗਰਬ ॥੮੧॥

ਤਹੰ ਮੁਨਿ ਅਪਾਰ ॥

ਗੁਨਿ ਗਨ ਉਦਾਰ ॥

ਲਖਿ ਮਧ ਧ︀ਯਾਨ ॥

ਮੁਨਿ ਮਨਿ ਮਹਾਨ ॥੮੨॥

ਤਵ ਪੁਤ੍ਰ ਕ੍ਰੋਧ ॥

ਲੈ ਸੰਗਿ ਜੋਧ ॥

ਲਤਾ ਪ੍ਰਹਾਰ ॥

ਕੀਅ ਰਿਖਿ ਅਪਾਰ ॥੮੩॥

ਤਬ ਛੁਟਾ ਧ︀ਯਾਨ ॥

ਮੁਨਿ ਮਨਿ ਮਹਾਨ ॥

ਨਿਕਸੀ ਸੁ ਜ੍ਵਾਲ ॥

ਦਾਵਾ ਬਿਸਾਲ ॥੮੪॥

ਤਰੰ ਜਰੇ ਪੂਤ ॥

ਕਹਿ ਐਸੇ ਦੂਤ ॥

ਸੈਨਾ ਸਮੇਤ ॥

ਬਾਚਾ ਨ ਏਕ ॥੮੫॥

ਸੁਨਿ ਪੁਤ੍ਰ ਨਾਸ ॥

ਭਯੋ ਪੁਰਿ ਉਦਾਸ ॥

ਜਹ ਤਹ ਸੁ ਲੋਗ ॥

ਬੈਠੇ ਸੁ ਸੋਗ ॥੮੬॥

ਸਿਵ ਸਿਮਰ ਬੈਣ ॥

ਜਲ ਥਾਪਿ ਨੈਣ ॥

ਕਰਿ ਧੀਰਜ ਚਿਤਿ ॥

ਮੁਨਿ ਮਨਿ ਪਵਿਤ ॥੮੭॥

ਤਿਨ ਮ੍ਰਿਤਕ ਕਰਮ ॥

ਨ੍ਰਿਪ ਕਰਮ ਧਰਮ ॥

ਬਹੁ ਬੇਦ ਰੀਤਿ ॥

ਕਿਨੀ ਸੁ ਪ੍ਰੀਤਿ ॥੮੮॥

ਨ੍ਰਿਪ ਪੁਤ੍ਰ ਸੋਗ ॥

ਗਯੇ ਸੁਰਗ ਲੋਗਿ ॥

ਨ੍ਰਿਪ ਭੇ ਸੁ ਜੌਨ ॥

ਕਥਿ ਸਕੈ ਕੌਨ ॥੮੯॥

ਇਤਿ ਰਾਜਾ ਸਾਗਰ ਕੋ ਰਾਜ ਸਮਾਪਤੰ ॥੪॥੫॥