ਚੌਪਈ ॥
ਜਬ ਨ੍ਰਿਪ ਹਨਾ ਮਾਨਧਾਤਾ ਬਰ ॥
ਸਿਵ ਤ੍ਰਿਸੂਲ ਕਰਿ ਧਰਿ ਲਵਨਾਸੁਰ ॥
ਭਯੋ ਦਲੀਪ ਜਗਤ ਕੋ ਰਾਜਾ ॥
ਭਾਤਿ ਭਾਤਿ ਜਿਹ ਰਾਜ ਬਿਰਾਜਾ ॥੧੨੧॥
ਮਹਾਰਥੀ ਅਰੁ ਮਹਾ ਨ੍ਰਿਪਾਰਾ ॥
ਕਨਕ ਅਵਟਿ ਸਾਚੇ ਜਨੁ ਢਾਰਾ ॥
ਅਤਿ ਸੁੰਦਰ ਜਨੁ ਮਦਨ ਸਰੂਪਾ ॥
ਜਾਨੁਕ ਬਨੇ ਰੂਪ ਕੋ ਭੂਪਾ ॥੧੨੨॥
ਬਹੁ ਬਿਧਿ ਕਰੇ ਜਗ ਬਿਸਥਾਰਾ ॥
ਬਿਧਵਤ ਹੋਮ ਦਾਨ ਮਖਸਾਰਾ ॥
ਧਰਮ ਧੁਜਾ ਜਹ ਤਹ ਬਿਰਾਜੀ ॥
ਇੰਦ੍ਰਾਵਤੀ ਨਿਰਖਿ ਦੁਤਿ ਲਾਜੀ ॥੧੨੩॥
ਪਗ ਪਗ ਜਗਿ ਖੰਭ ਕਹੁ ਗਾਡਾ ॥
ਘਰਿ ਘਰਿ ਅੰਨ ਸਾਲ ਕਰਿ ਛਾਡਾ ॥
ਭੂਖਾ ਨਾਗ ਜੁ ਆਵਤ ਕੋਈ ॥
ਤਤਛਿਨ ਇਛ ਪੁਰਾਵਤ ਸੋਈ ॥੧੨੪॥
ਜੋ ਜਿਹੰ ਮੁਖ ਮਾਗਾ ਤਿਹ ਪਾਵਾ ॥
ਬਿਮੁਖ ਆਸ ਫਿਰਿ ਭਿਛਕ ਨ ਆਵਾ ॥
ਧਾਮਿ ਧਾਮਿ ਧੁਜਾ ਧਰਮ ਬਧਾਈ ॥
ਧਰਮਾਵਤੀ ਨਿਰਖਿ ਮੁਰਛਾਈ ॥੧੨੫॥
ਮੂਰਖ ਕੋਊ ਰਹੈ ਨਹਿ ਪਾਵਾ ॥
ਬਾਰ ਬੂਢ ਸਭ ਸੋਧਿ ਪਢਾਵਾ ॥
ਘਰਿ ਘਰਿ ਹੋਤ ਭਈ ਹਰਿ ਸੇਵਾ ॥
ਜਹ ਤਹ ਮਾਨਿ ਸਬੈ ਗੁਰ ਦੇਵਾ ॥੧੨੬॥
ਇਹ ਬਿਧਿ ਰਾਜ ਦਿਲੀਪ ਬਡੋ ਕਰਿ ॥
ਮਹਾਰਥੀ ਅਰੁ ਮਹਾ ਧਨੁਰ ਧਰ ॥
ਕੋਕ ਸਾਸਤ੍ਰ ਸਿਮ੍ਰਿਤਿ ਸੁਰ ਗਿਆਨਾ ॥
ਜੋਤਿਵੰਤ ਦਸ ਚਾਰਿ ਨਿਧਾਨਾ ॥੧੨੭॥
ਮਹਾ ਕ੍ਰਮਠੀ ਮਹਾ ਸੁਜਾਨੂ ॥
ਮਹਾ ਜੋਤਿ ਦਸ ਚਾਰਿ ਨਿਧਾਨੂ ॥
ਅਤਿ ਸਰੂਪ ਅਰੁ ਅਮਿਤ ਪ੍ਰਭਾਸਾ ॥
ਮਹਾ ਮਾਨ ਅਰੁ ਮਹਾ ਉਦਾਸਾ ॥੧੨੮॥
ਬੇਦ ਅੰਗ ਖਟ ਸਾਸਤ੍ਰ ਪ੍ਰਬੀਨਾ ॥
ਧਨੁਰਬੇਦ ਪ੍ਰਭ ਕੇ ਰਸ ਲੀਨਾ ॥
ਖੜਗਨ ਈਸ੍ਵਰ ਪੁਨਿ ਅਤੁਲ ਬਲ ॥
ਅਰਿ ਅਨੇਕ ਜੀਤੇ ਜਿਨਿ ਦਲਿ ਮਲਿ ॥੧੨੯॥
ਖੰਡ ਅਖੰਡ ਜੀਤਿ ਬਡ ਰਾਜਾ ॥
ਆਨਿ ਸਮਾਨ ਨ ਆਪੁ ਬਿਰਾਜਾ ॥
ਅਤਿ ਬਲਿਸਟ ਅਸਿ ਤੇਜ ਪ੍ਰਚੰਡਾ ॥
ਅਰਿ ਅਨੇਕ ਜਿਨਿ ਸਾਧਿ ਉਦੰਡਾ ॥੧੩੦॥
ਦੇਸ ਬਿਦੇਸ ਅਧਿਕ ਜਿਹ ਜੀਤਾ ॥
ਜਹ ਤਹ ਚਲੀ ਰਾਜ ਕੀ ਨੀਤਾ ॥
ਭਾਤਿ ਭਾਤਿ ਸਿਰਿ ਛਤ੍ਰ ਬਿਰਾਜਾ ॥
ਤਜਿ ਹਠ ਚਰਨਿ ਲਗੇ ਬਡ ਰਾਜਾ ॥੧੩੧॥
ਜਹ ਤਹ ਹੋਤ ਧਰਮ ਕੀ ਰੀਤਾ ॥
ਕਹੂੰ ਨ ਪਾਵਤਿ ਹੋਨਿ ਅਨੀਤਾ ॥
ਦਾਨ ਨਿਸਾਨ ਚਹੂੰ ਚਕ ਬਾਜਾ ॥
ਕਰਨ ਕੁਬੇਰ ਬੇਣੁ ਬਲਿ ਰਾਜਾ ॥੧੩੨॥
ਭਾਤਿ ਭਾਤਿ ਤਨ ਰਾਜ ਕਮਾਈ ॥
ਆ ਸਮੁਦ੍ਰ ਲੌ ਫਿਰੀ ਦੁਹਾਈ ॥
ਜਹ ਤਹ ਕਰਮ ਪਾਪ ਭਯੋ ਦੂਰਾ ॥
ਧਰਮ ਕਰਮ ਸਭ ਕਰਤ ਹਜੂਰਾ ॥੧੩੩॥
ਜਹ ਤਹ ਪਾਪ ਛਪਾ ਸਬ ਦੇਸਾ ॥
ਧਰਮ ਕਰਮ ਉਠਿ ਲਾਗਿ ਨਰੇਸਾ ॥
ਆ ਸਮੁਦ੍ਰ ਲੌ ਫਿਰੀ ਦੁਹਾਈ ॥
ਇਹ ਬਿਧਿ ਕਰੀ ਦਿਲੀਪ ਰਜਾਈ ॥੧੩੪॥
ਇਤਿ ਦਲੀਪ ਰਾਜ ਸਮਾਪਤੰ ॥੮॥੫॥