ਅਥ ਮਾਨਧਾਤਾ ਕੋ ਰਾਜੁ ਕਥਨੰ
ਦੋਧਕ ਛੰਦ ॥
ਜੇਤਕ ਭੂਪ ਭਏ ਅਵਨੀ ਪਰ ॥
ਨਾਮ ਸਕੈ ਤਿਨ ਕੇ ਕਵਿ ਕੋ ਧਰਿ ॥
ਨਾਮ ਜਥਾਮਤਿ ਭਾਖਿ ਸੁਨਾਊ ॥
ਚਿਤ ਤਊ ਅਪਨੇ ਡਰ ਪਾਊ ॥੧੦੮॥
ਬੇਨੁ ਗਏ ਜਗ ਤੇ ਨ੍ਰਿਪਤਾ ਕਰਿ ॥
ਮਾਨਧਾਤ ਭਏ ਬਸੁਧਾ ਧਰਿ ॥
ਬਾਸਵ ਲੋਗ ਗਏ ਜਬ ਹੀ ਵਹ ॥
ਉਠਿ ਦਯੋ ਅਰਧਾਸਨ ਬਾਸਵ ਤਿਹ ॥੧੦੯॥
ਰੋਸ ਭਰ︀ਯੋ ਤਬ ਮਾਨ ਮਹੀਧਰ ॥
ਹਾਕਿ ਗਹ੍ਰਯੋ ਕਰਿ ਖਗ ਭਯੰਕਰ ॥
ਮਾਰਨ ਲਾਗ ਜਬੈ ਰਿਸ ਇੰਦ੍ਰਹਿ ॥
ਬਾਹ ਗਹੀ ਤਤਕਾਲ ਦਿਜਿੰਦ੍ਰਹਿ ॥੧੧੦॥
ਨਾਸ ਕਰੋ ਜਿਨਿ ਬਾਸਵ ਕੋ ਨ੍ਰਿਪ ॥
ਆਸਨ ਅਰਧ ਦਯੋ ਤੁਹ ਯਾ ਬ੍ਰਤ ॥
ਹੈ ਲਵਨਾਸ੍ਰ ਮਹਾਸੁਰ ਭੂਧਰਿ ॥
ਤਾਹਿ ਨ ਮਾਰ ਸਕੇ ਤੁਮ ਕਿਉ ਕਰ ॥੧੧੧॥
ਜੌ ਤੁਮ ਤਾਹਿ ਸੰਘਾਰ ਕੈ ਆਵਹੁ ॥
ਤੌ ਤੁਮ ਇੰਦ੍ਰ ਸਿੰਘਾਸਨ ਪਾਵਹੁ ॥
ਐਸੇ ਕੈ ਅਰਧ ਸਿੰਘਾਸਨ ਬੈਠਹੁ ॥
ਸਾਚੁ ਕਹੋ ਪਰ ਨਾਕੁ ਨ ਐਠਹੁ ॥੧੧੨॥
ਅਸਤਰ ਛੰਦ ॥
ਧਾਯੋ ਅਸਤ੍ਰ ਲੈ ਕੇ ਤਹਾ ॥
ਮਥੁਰਾ ਮੰਡਲ ਦਾਨੋ ਥਾ ਜਹਾ ॥
ਮਹਾ ਗਰਬੁ ਕੈ ਕੈ ਮਹਾ ਮੰਦ ਬੁਧੀ ॥
ਮਹਾ ਜੋਰ ਕੈ ਕੈ ਦਲੰ ਪਰਮ ਕ੍ਰੁਧੀ ॥੧੧੩॥
ਮਹਾ ਘੋਰ ਕੈ ਕੈ ਘਨੰ ਕੀ ਘਟਾ ਜਿਯੋ ॥
ਸੁ ਧਾਇਆ ਰਣੰ ਬਿਜੁਲੀ ਕੀ ਛਟਾ ਜਿਯੋ ॥
ਸੁਨੇ ਸਰਬ ਦਾਨੋ ਸੁ ਸਾਮੁਹਿ ਸਿਧਾਇ ॥
ਮਹਾ ਕ੍ਰੋਧ ਕੈ ਕੈ ਸੁ ਬਾਜੀ ਨਚਾਏ ॥੧੧੪॥
ਮੇਦਕ ਛੰਦ ॥
ਅਬ ਏਕ ਕੀਏ ਬਿਨੁ ਯੌ ਨ ਟਰੈ ॥
ਦੋਊ ਦਾਤਨ ਪੀਸ ਹੰਕਾਰਿ ਪਰੈ ॥
ਜਬ ਲੌ ਨ ਸੁਨੋ ਲਵ ਖੇਤ ਮਰਾ ॥
ਤਬ ਲਉ ਨ ਲਖੋ ਰਨਿ ਬਾਜ ਟਰਾ ॥੧੧੫॥
ਅਬ ਹੀ ਰਣਿ ਏਕ ਕੀ ਏਕ ਕਰੈ ॥
ਬਿਨੁ ਏਕ ਕੀਏ ਰਣਿ ਤੇ ਨ ਟਰੈ ॥
ਬਹੁ ਸਾਲ ਸਿਲਾ ਤਲ ਬ੍ਰਿਛ ਛੁਟੇ ॥
ਦੁਹੂੰ ਓਰਿ ਜਬੈ ਰਣ ਬੀਰ ਜੁਟੇ ॥੧੧੬॥
ਕੁਪ ਕੈ ਲਵ ਪਾਨਿ ਤ੍ਰਿਸੂਲ ਲਯੋ ॥
ਸਿਰਿ ਧਾਤਯਮਾਨ ਦੁਖੰਡ ਕਿਯੋ ॥
ਬਹੁ ਜੂਥਪ ਜੂਥਨ ਸੈਨ ਭਜੀ ॥
ਨ ਉਚਾਇ ਸਕੈ ਸਿਰੁ ਐਸ ਲਜੀ ॥੧੧੭॥
ਘਨ ਜੈਸੇ ਭਜੇ ਘਨ ਘਾਇਲ ਹੁਐ ॥
ਬਰਖਾ ਜਿਮਿ ਸ੍ਰੋਣਤ ਧਾਰ ਚੁਐ ॥
ਸਭ ਮਾਨ ਮਹੀਪਤਿ ਛੇਤ੍ਰਹਿ ਦੈ ॥
ਸਬ ਹੀ ਦਲ ਭਾਜਿ ਚਲਾ ਜੀਅ ਲੈ ॥੧੧੮॥
ਇਕ ਘੂਮਤ ਘਾਇਲ ਸੀਸ ਫੁਟੇ ॥
ਇਕ ਸ੍ਰੋਣ ਚੁਚਾਵਤ ਕੇਸ ਛੁਟੇ ॥
ਰਣਿ ਮਾਰ ਕੈ ਮਾਨਿ ਤ੍ਰਿਸੂਲ ਲੀਏ ॥
ਭਟ ਭਾਤਹਿ ਭਾਤਿ ਭਜਾਇ ਦੀਏ ॥੧੧੯॥
ਇਤਿ ਮਾਨਧਾਤਾ ਰਾਜ ਸਮਾਪਤੰ ॥੭॥੫॥
ਅਥ ਦਲੀਪ ਕੋ ਰਾਜ ਕਥਨੰ ॥
ਤੋਟਕ ਛੰਦ ॥
ਰਣ ਮੋ ਮਾਨ ਮਹੀਪ ਹਏ ॥
ਤਬ ਆਨਿ ਦਿਲੀਪ ਦਿਲੀਸ ਭਏ ॥
ਬਹੁ ਭਾਤਿਨ ਦਾਨਵ ਦੀਹ ਦਲੇ ॥
ਸਬ ਠੌਰ ਸਬੈ ਉਠਿ ਧਰਮ ਪਲੇ ॥੧੨੦॥