ਅਥ ਰਘੁ ਰਾਜਾ ਕੋ ਰਾਜ ਕਥਨੰ ॥

ਚੌਪਈ ॥

ਬਹੁਰ ਜੋਤਿ ਸੋ ਜੋਤਿ ਮਿਲਾਨੀ ॥

ਸਬ ਜਗ ਐਸ ਕ੍ਰਿਆ ਪਹਿਚਾਨੀ ॥

ਸ੍ਰੀ ਰਘੁਰਾਜ ਰਾਜੁ ਜਗਿ ਕੀਨਾ ॥

ਅਤ੍ਰਪਤ੍ਰ ਸਿਰਿ ਢਾਰਿ ਨਵੀਨਾ ॥੧੩੫॥

ਬਹੁਤੁ ਭਾਤਿ ਕਰਿ ਜਗਿ ਪ੍ਰਕਾਰਾ ॥

ਦੇਸ ਦੇਸ ਮਹਿ ਧਰਮ ਬਿਥਾਰਾ ॥

ਪਾਪੀ ਕੋਈ ਨਿਕਟਿ ਨ ਰਾਖਾ ॥

ਝੂਠ ਬੈਨ ਕਿਹੂੰ ਭੂਲਿ ਨ ਭਾਖਾ ॥੧੩੬॥

ਨਿਸਾ ਤਾਸੁ ਨਿਸ ਨਾਥ ਪਛਾਨਾ ॥

ਦਿਨਕਰ ਤਾਹਿ ਦਿਵਸ ਅਨੁਮਾਨਾ ॥

ਬੇਦਨ ਤਾਹਿ ਬ੍ਰਹਮ ਕਰਿ ਲੇਖਾ ॥

ਦੇਵਨ ਇੰਦ੍ਰ ਰੂਪ ਅਵਿਰੇਖਾ ॥੧੩੭॥

ਬਿਪਨ ਸਬਨ ਬ੍ਰਹਸਪਤਿ ਦੇਖ︀ਯੋ ॥

ਦੈਤਨ ਗੁਰੂ ਸੁਕ੍ਰ ਕਰਿ ਪੇਖ︀ਯੋ ॥

ਰੋਗਨ ਤਾਹਿ ਅਉਖਧੀ ਮਾਨਾ ॥

ਜੋਗਿਨ ਪਰਮ ਤਤ ਪਹਿਚਾਨਾ ॥੧੩੮॥

ਬਾਲਨ ਬਾਲ ਰੂਪ ਅਵਿਰੇਖ੍ਰਯੋ ॥

ਜੋਗਨ ਮਹਾ ਜੋਗ ਕਰਿ ਦੇਖ︀ਯੋ ॥

ਦਾਤਨ ਮਹਾਦਾਨਿ ਕਰਿ ਮਾਨ︀ਯੋ ॥

ਭੋਗਨ ਭੋਗ ਰੂਪ ਪਹਚਾਨ︀ਯੋ ॥੧੩੯॥

ਸੰਨਿਆਸਨ ਦਤ ਰੂਪ ਕਰਿ ਜਾਨ︀ਯੋ ॥

ਜੋਗਨ ਗੁਰ ਗੋਰਖ ਕਰਿ ਮਾਨ︀ਯੋ ॥

ਰਾਮਾਨੰਦ ਬੈਰਾਗਿਨ ਜਾਨਾ ॥

ਮਹਾਦੀਨ ਤੁਰਕਨ ਪਹਚਾਨਾ ॥੧੪੦॥

ਦੇਵਨ ਇੰਦ੍ਰ ਰੂਪ ਕਰਿ ਲੇਖਾ ॥

ਦੈਤਨ ਸੁੰਭ ਰਾਜਾ ਕਰਿ ਪੇਖਾ ॥

ਜਛਨ ਜਛ ਰਾਜ ਕਰਿ ਮਾਨਾ ॥

ਕਿਨ੍ਰਨ ਕਿਨ੍ਰਦੇਵ ਪਹਚਾਨਾ ॥੧੪੧॥

ਕਾਮਿਨ ਕਾਮ ਰੂਪ ਕਰਿ ਦੇਖ︀ਯੋ ॥

ਰੋਗਨ ਰੂਪ ਧਨੰਤਰ ਪੇਖ︀ਯੋ ॥

ਰਾਜਨ ਲਖ︀ਯੋ ਰਾਜ ਅਧਿਕਾਰੀ ॥

ਜੋਗਨ ਲਖ︀ਯੋ ਜੋਗੀਸਰ ਭਾਰੀ ॥੧੪੨॥

ਛਤ੍ਰਨ ਬਡੋ ਛਤ੍ਰਪਤਿ ਜਾਨਾ ॥

ਅਤ੍ਰਿਨ ਮਹਾ ਸਸਤ੍ਰਧਰ ਮਾਨਾ ॥

ਰਜਨੀ ਤਾਸੁ ਚੰਦ੍ਰ ਕਰਿ ਲੇਖਾ ॥

ਦਿਨੀਅਰ ਕਰਿ ਤਿਹ ਦਿਨ ਅਵਿਰੇਖਾ ॥੧੪੩॥

ਸੰਤਨ ਸਾਤਿ ਰੂਪ ਕਰਿ ਜਾਨ︀ਯੋ ॥

ਪਾਵਕ ਤੇਜ ਰੂਪ ਅਨੁਮਾਨ੍ਰਯੋ ॥

ਧਰਤੀ ਤਾਸੁ ਧਰਾਧਰ ਜਾਨਾ ॥

ਹਰਣਿ ਏਣਰਾਜ ਪਹਿਚਾਨਾ ॥੧੪੪॥

ਛਤ੍ਰਿਨ ਤਾ ਸਬੁ ਛਤ੍ਰਿਪਤਿ ਸੂਝਾ ॥

ਜੋਗਿਨ ਮਹਾ ਜੋਗ ਕਰ ਬੂਝਾ ॥

ਹਿਮਧਰ ਤਾਹਿ ਹਿਮਾਲਯ ਜਾਨਾ ॥

ਦਿਨਕਰ ਅੰਧਕਾਰਿ ਅਨੁਮਾਨਾ ॥੧੪੫॥

ਜਲ ਸਰੂਪ ਜਲ ਤਾਸੁ ਪਛਾਨਾ ॥

ਮੇਘਨ ਇੰਦ੍ਰਦੇਵ ਕਰ ਮਾਨਾ ॥

ਬੇਦਨ ਬ੍ਰਹਮ ਰੂਪ ਕਰ ਦੇਖਾ ॥

ਬਿਪਨ ਬ︀ਯਾਸ ਜਾਨਿ ਅਵਿਰੇਖਾ ॥੧੪੬॥

ਲਖਮੀ ਤਾਹਿ ਬਿਸਨੁ ਕਰਿ ਮਾਨ︀ਯੋ ॥

ਬਾਸਵ ਦੇਵ ਬਾਸਵੀ ਜਾਨ︀ਯੋ ॥

ਸੰਤਨ ਸਾਤਿ ਰੂਪ ਕਰਿ ਦੇਖਾ ॥

ਸਤ੍ਰਨ ਕਲਹ ਸਰੂਪ ਬਿਸੇਖਾ ॥੧੪੭॥

ਰੋਗਨ ਤਾਹਿ ਅਉਖਧੀ ਸੂਝਾ ॥

ਭਾਮਿਨ ਭੋਗ ਰੂਪ ਕਰਿ ਬੂਝਾ ॥

ਮਿਤ੍ਰਨ ਮਹਾ ਮਿਤ੍ਰ ਕਰਿ ਜਾਨਾ ॥

ਜੋਗਿਨ ਪਰਮ ਤਤੁ ਪਹਚਾਨਾ ॥੧੪੮॥

ਮੋਰਨ ਮਹਾ ਮੇਘ ਕਰਿ ਮਾਨਿਆ ॥

ਦਿਨਕਰ ਚਿਤ ਚਕਵੀ ਜਾਨਿਆ ॥

ਚੰਦ ਸਰੂਪ ਚਕੋਰਨ ਸੂਝਾ ॥

ਸ੍ਵਾਤਿ ਬੂੰਦ ਸੀਪਨ ਕਰਿ ਬੂਝਾ ॥੧੪੯॥

ਮਾਸ ਬਸੰਤ ਕੋਕਿਲਾ ਜਾਨਾ ॥

ਸ੍ਵਾਤਿ ਬੂੰਦ ਚਾਤ੍ਰਕ ਅਨੁਮਾਨਾ ॥

ਸਾਧਨ ਸਿਧਿ ਰੂਪ ਕਰਿ ਦੇਖਾ ॥

ਰਾਜਨ ਮਹਾਰਾਜ ਅਵਿਰੇਖਾ ॥੧੫੦॥

ਦਾਨ ਸਰੂਪ ਭਿਛਕਨ ਜਾਨਾ ॥

ਕਾਲ ਸਰੂਪ ਸਤ੍ਰੁ ਅਨੁਮਾਨਾ ॥

ਸਾਸਤ੍ਰ ਸਰੂਪ ਸਿਮ੍ਰਿਤਨ ਦੇਖਾ ॥

ਸਤਿ ਸਰੂਪ ਸਾਧ ਅਵਿਰੇਖਾ ॥੧੫੧॥

ਸੀਲ ਰੂਪ ਸਾਧਵਿਨ ਚੀਨਾ ॥

ਦਿਆਲ ਸਰੂਪ ਦਇਆ ਚਿਤਿ ਕੀਨਾ ॥

ਮੋਰਨ ਮੇਘ ਰੂਪ ਪਹਿਚਾਨਾ ॥

ਚੋਰਨ ਤਾਹਿ ਭੋਰ ਕਰਿ ਜਾਨਾ ॥੧੫੨॥

ਕਾਮਿਨ ਕੇਲ ਰੂਪ ਕਰਿ ਸੂਝਾ ॥

ਸਾਧਨ ਸਿਧਿ ਰੂਪ ਤਿਹ ਬੂਝਾ ॥

ਫਣਪਤੇਸ ਫਣੀਅਰ ਕਰਿ ਜਾਨ︀ਯੋ ॥

ਅੰਮ੍ਰਿਤ ਰੂਪ ਦੇਵਤਨ ਮਾਨ︀ਯੋ ॥੧੫੩॥

ਮਣਿ ਸਮਾਨ ਫਣੀਅਰ ਕਰਿ ਸੂਝਾ ॥

ਪ੍ਰਾਣਿਨ ਪ੍ਰਾਨ ਰੂਪ ਕਰਿ ਬੂਝਾ ॥

ਰਘੁ ਬੰਸੀਅਨ ਰਘੁਰਾਜ ਪ੍ਰਮਾਨ੍ਰਯੋ ॥

ਕੇਵਲ ਕ੍ਰਿਸਨ ਜਾਦਵਨ ਜਾਨ︀ਯੋ ॥੧੫੪॥

ਬਿਪਤਿ ਹਰਨ ਬਿਪਤਹਿ ਕਰਿ ਜਾਨਾ ॥

ਬਲਿ ਮਹੀਪ ਬਾਵਨ ਪਹਚਾਨਾ ॥

ਸਿਵ ਸਰੂਪ ਸਿਵ ਸੰਤਨ ਪੇਖਾ ॥

ਬ︀ਯਾਸ ਪਰਾਸੁਰ ਤੁਲ ਬਸੇਖਾ ॥੧੫੫॥

ਬਿਪ੍ਰਨ ਬੇਦ ਸਰੂਪ ਬਖਾਨਾ ॥

ਛਤ੍ਰਿ ਜੁਧ ਰੂਪ ਕਰਿ ਜਾਨਾ ॥

ਜਉਨ ਜਉਨ ਜਿਹ ਭਾਤਿ ਬਿਚਾਰਾ ॥

ਤਉਨੈ ਕਾਛਿ ਕਾਛਿ ਅਨੁਹਾਰਾ ॥੧੫੬॥

ਭਾਤਿ ਭਾਤਿ ਤਿਨਿ ਕੀਨੋ ਰਾਜਾ ॥

ਦੇਸ ਦੇਸ ਕੇ ਜੀਤਿ ਸਮਾਜਾ ॥

ਭਾਤਿ ਭਾਤਿ ਕੇ ਦੇਸ ਛਿਨਾਏ ॥

ਪੈਗ ਪੈਗ ਪਰ ਜਗਿ ਕਰਾਏ ॥੧੫੭॥

ਪਗ ਪਗ ਜਗਿ ਖੰਭ ਕਹੁ ਗਾਡਾ ॥

ਡਗ ਡਗ ਹੋਮ ਮੰਤ੍ਰ ਕਰਿ ਛਾਡਾ ॥

ਐਸੀ ਧਰਾ ਨ ਦਿਖੀਅਤ ਕੋਈ ॥

ਜਗਿ ਖੰਭ ਜਿਹ ਠਉਰ ਨ ਹੋਈ ॥੧੫੮॥

ਗਵਾਲੰਭ ਬਹੁ ਜਗ ਕਰੇ ਬਰ ॥

ਬ੍ਰਹਮਣ ਬੋਲਿ ਬਿਸੇਖ ਧਰਮਧਰ ॥

ਬਾਜਮੇਧ ਬਹੁ ਬਾਰਨ ਕੀਨੇ ॥

ਭਾਤਿ ਭਾਤਿ ਭੂਯ ਕੇ ਰਸ ਲੀਨੇ ॥੧੫੯॥

ਗਜਾ ਮੇਧ ਬਹੁ ਕਰੇ ਜਗਿ ਤਿਹ ॥

ਅਜਾ ਮੇਧ ਤੇ ਸਕੈ ਨ ਗਨ ਕਿਹ ॥

ਗਵਾਲੰਭ ਕਰਿ ਬਿਧਿ ਪ੍ਰਕਾਰੰ ॥

ਪਸੁ ਅਨੇਕ ਮਾਰੇ ਤਿਹ ਬਾਰੰ ॥੧੬੦॥

ਰਾਜਸੂਅ ਕਰਿ ਬਿਬਿਧ ਪ੍ਰਕਾਰੰ ॥

ਦੁਤੀਆ ਇੰਦ੍ਰ ਰਘੁ ਰਾਜ ਅਪਾਰੰ ॥

ਭਾਤਿ ਭਾਤਿ ਕੇ ਬਿਧਵਤ ਦਾਨਾ ॥

ਭਾਤਿ ਭਾਤਿ ਕਰ ਤੀਰਥ ਨਾਨਾ ॥੧੬੧॥

ਸਰਬ ਤੀਰਥ ਪਰਿ ਪਾਵਰ ਬਾਧਾ ॥

ਅੰਨ ਛੇਤ੍ਰ ਘਰਿ ਘਰਿ ਮੈ ਸਾਧਾ ॥

ਆਸਾਵੰਤ ਕਹੂੰ ਕੋਈ ਆਵੈ ॥

ਤਤਛਿਨ ਮੁਖ ਮੰਗੈ ਸੋ ਪਾਵੈ ॥੧੬੨॥

ਭੂਖ ਨਾਗ ਕੋਈ ਰਹਨ ਨ ਪਾਵੈ ॥

ਭੂਪਤਿ ਹੁਐ ਕਰਿ ਰੰਕ ਸਿਧਾਵੈ ॥

ਬਹੁਰ ਦਾਨ ਕਹ ਕਰ ਨ ਪਸਾਰਾ ॥

ਏਕ ਬਾਰਿ ਰਘੁ ਰਾਜ ਨਿਹਾਰਾ ॥੧੬੩॥

ਸ੍ਵਰਣ ਦਾਨ ਦੇ ਬਿਬਿਧ ਪ੍ਰਕਾਰਾ ॥

ਰੁਕਮ ਦਾਨ ਨਹੀ ਪਾਯਤ ਪਾਰਾ ॥

ਸਾਜਿ ਸਾਜਿ ਬਹੁ ਦੀਨੇ ਬਾਜਾ ॥

ਜਨ ਸਭ ਕਰੇ ਰੰਕ ਰਘੁ ਰਾਜਾ ॥੧੬੪॥

ਹਸਤ ਦਾਨ ਅਰ ਉਸਟਨ ਦਾਨਾ ॥

ਗਊ ਦਾਨ ਬਿਧਿਵਤ ਇਸਨਾਨਾ ॥

ਹੀਰ ਚੀਰ ਦੇ ਦਾਨ ਅਪਾਰਾ ॥

ਮੋਹ ਸਬੈ ਮਹਿ ਮੰਡਲ ਡਾਰਾ ॥੧੬੫॥

ਬਾਜੀ ਦੇਤ ਗਜਨ ਕੇ ਦਾਨਾ ॥

ਭਾਤਿ ਭਾਤਿ ਦੀਨਨ ਸਨਮਾਨਾ ॥

ਦੂਖ ਭੂਖ ਕਾਹੂੰ ਨ ਸੰਤਾਵੈ ॥

ਜੋ ਮੁਖ ਮਾਗੈ ਵਹ ਬਰੁ ਪਾਵੈ ॥੧੬੬॥

ਦਾਨ ਸੀਲ ਕੋ ਜਾਨ ਪਹਾਰਾ ॥

ਦਇਆ ਸਿੰਧ ਰਘੁ ਰਾਜ ਭੁਆਰਾ ॥

ਸੁੰਦਰ ਮਹਾ ਧਨੁਖ ਧਰ ਆਛਾ ॥

ਜਨੁ ਅਲਿਪਨਚ ਕਾਛ ਤਨ ਕਾਛਾ ॥੧੬੭॥

ਨਿਤਿ ਉਠਿ ਕਰਤ ਦੇਵ ਕੀ ਪੂਜਾ ॥

ਫੂਲ ਗੁਲਾਬ ਕੇਵੜਾ ਕੂਜਾ ॥

ਚਰਨ ਕਮਲ ਨਿਤਿ ਸੀਸ ਲਗਾਵੈ ॥

ਪੂਜਨ ਨਿਤ ਚੰਡਿਕਾ ਆਵੈ ॥੧੬੮॥

ਧਰਮ ਰੀਤਿ ਸਬ ਠੌਰ ਚਲਾਈ ॥

ਜਤ੍ਰ ਤਤ੍ਰ ਸੁਖ ਬਸੀ ਲੁਗਾਈ ॥

ਭੂਖ ਨਾਗ ਕੋਈ ਕਹੂੰ ਨ ਦੇਖਾ ॥

ਊਚ ਨੀਚ ਸਬ ਧਨੀ ਬਿਸੇਖਾ ॥੧੬੯॥

ਜਹ ਤਹ ਧਰਮ ਧੁਜਾ ਫਹਰਾਈ ॥

ਚੋਰ ਜਾਰ ਨਹ ਦੇਤ ਦਿਖਾਈ ॥

ਜਹ ਤਹ ਯਾਰ ਚੋਰ ਚੁਨਿ ਮਾਰਾ ॥

ਏਕ ਦੇਸਿ ਕਹੂੰ ਰਹੈ ਨ ਪਾਰਾ ॥੧੭੦॥

ਸਾਧ ਓਰਿ ਕੋਈ ਦਿਸਟਿ ਨ ਪੇਖਾ ॥

ਐਸ ਰਾਜ ਰਘੁ ਰਾਜ ਬਿਸੇਖਵਾ ॥

ਚਾਰੋ ਦਿਸਾ ਚਕ੍ਰ ਫਹਰਾਵੈ ॥

ਪਾਪਿਨ ਕਾਟਿ ਮੂੰਡ ਫਿਰਿ ਆਵੈ ॥੧੭੧॥

ਗਾਇ ਸਿੰਘ ਕਹੁ ਦੂਧ ਪਿਲਾਵੈ ॥

ਸਿੰਘ ਗਊ ਕਹ ਘਾਸੁ ਚੁਗਾਵੈ ॥

ਚੋਰ ਕਰਤ ਧਨ ਕੀ ਰਖਵਾਰਾ ॥

ਤ੍ਰਾਸ ਮਾਰਿ ਕੋਈ ਹਾਥੁ ਨ ਡਾਰਾ ॥੧੭੨॥

ਨਾਰਿ ਪੁਰਖ ਸੋਵਤ ਇਕ ਸੇਜਾ ॥

ਹਾਥ ਪਸਾਰ ਨ ਸਾਕਤ ਰੇਜਾ ॥

ਪਾਵਕ ਘ੍ਰਿਤ ਇਕ ਠਉਰ ਰਖਾਏ ॥

ਰਾਜ ਤ੍ਰਾਸ ਤੇ ਢਰੈ ਨ ਪਾਏ ॥੧੭੩॥

ਚੋਰ ਸਾਧ ਮਗ ਏਕ ਸਿਧਾਰੈ ॥

ਤ੍ਰਾਸ ਤ੍ਰਸਤ ਕਰੁ ਕੋਈ ਨ ਡਾਰੈ ॥

ਗਾਇ ਸਿੰਘ ਇਕ ਖੇਤ ਫਿਰਾਹੀ ॥

ਹਾਥ ਚਲਾਇ ਸਕਤ ਕੋਈ ਨਾਹੀ ॥੧੭੪॥

ਇਹ ਬਿਧਿ ਰਾਜੁ ਕਰ︀ਯੋ ਰਘੁ ਰਾਜਾ ॥

ਦਾਨ ਨਿਸਾਨ ਚਹੂੰ ਦਿਸ ਬਾਜਾ ॥

ਚਾਰੋ ਦਿਸਾ ਬੈਠ ਰਖਵਾਰੇ ॥

ਮਹਾਬੀਰ ਅਰੁ ਰੂਪ ਉਜਿਆਰੇ ॥੧੭੫॥

ਬੀਸ ਸਹੰਸ੍ਰ ਬਰਖ ਪਰਮਾਨਾ ॥

ਰਾਜੁ ਕਰਾ ਦਸ ਚਾਰ ਨਿਧਾਨਾ ॥

ਭਾਤਿ ਅਨੇਕ ਕਰੇ ਨਿਤਿ ਧਰਮਾ ॥

ਔਰ ਨ ਸਕੈ ਐਸ ਕਰ ਕਰਮਾ ॥੧੭੬॥

ਪਾਧੜੀ ਛੰਦ ॥

ਇਹੁ ਭਾਤਿ ਰਾਜੁ ਰਘੁਰਾਜ ਕੀਨ ॥

ਗਜ ਬਾਜ ਸਾਜ ਦੀਨਾਨ ਦੀਨ ॥

ਨ੍ਰਿਪ ਜੀਤਿ ਜੀਤਿ ਲਿਨੇ ਅਪਾਰ ॥

ਕਰਿ ਖੰਡ ਖੰਡ ਖੰਡੇ ਗੜਵਾਰ ॥੧੭੭॥

ਇਤਿ ਰਘੁ ਰਾਜ ਸਮਾਪਤਹਿ ॥੯॥੫॥