ਤੋਮਰ ਛੰਦ ॥
ਅਵਿਲੋਕੀਆ ਅਜਿ ਰਾਜ ॥
ਅਤਿ ਰੂਪ ਸਰਬ ਸਮਾਜ ॥
ਅਤਿ ਰੀਝ ਕੈ ਹਸ ਬਾਲ ॥
ਗੁਹਿ ਫੂਲ ਮਾਲ ਉਤਾਲ ॥੮੬॥
ਗਹਿ ਫੂਲ ਕੀ ਕਰਿ ਮਾਲ ॥
ਅਤਿ ਰੂਪਵੰਤ ਸੁ ਬਾਲ ॥
ਤਿਸੁ ਡਾਰੀਆ ਉਰਿ ਆਨਿ ॥
ਦਸ ਚਾਰਿ ਚਾਰਿ ਨਿਧਾਨਿ ॥੮੭॥
ਤਿਹ ਦੇਬਿ ਆਗਿਆ ਕੀਨ ॥
ਦਸ ਚਾਰਿ ਚਾਰਿ ਪ੍ਰਬੀਨ ॥
ਸੁਨਿ ਸੁੰਦਰੀ ਇਮ ਬੈਨ ॥
ਸਸਿ ਕ੍ਰਾਤ ਸੁੰਦਰ ਨੈਨ ॥੮੮॥
ਤਵ ਜੋਗ ਹੈ ਅਜਿ ਰਾਜ ॥
ਸੁਨ ਰੂਪਵੰਤ ਸਲਾਜ ॥
ਬਰੁ ਆਜੁ ਤਾ ਕਹ ਜਾਇ ॥
ਸੁਨਿ ਬੈਨਿ ਸੁੰਦਰ ਕਾਇ ॥੮੯॥
ਗਹਿ ਫੂਲ ਮਾਲ ਪ੍ਰਬੀਨ ॥
ਉਰਿ ਡਾਰ ਤਾ ਕੇ ਦੀਨ ॥
ਤਬ ਬਾਜ ਤੂਰ ਅਨੇਕ ॥
ਡਫ ਬੀਣ ਬੇਣ ਬਸੇਖ ॥੯੦॥
ਡਫ ਬਾਜ ਢੋਲ ਮ੍ਰਿਦੰਗ ॥
ਅਤਿ ਤੂਰ ਤਾਨ ਤਰੰਗ ॥
ਨਯ ਬਾਸੁਰੀ ਅਰੁ ਬੈਨ ॥
ਬਹੁ ਸੁੰਦਰੀ ਸੁਭ ਨੈਨ ॥੯੧॥
ਤਿਹ ਬਿਆਹਿ ਕੈ ਅਜਿ ਰਾਜਿ ॥
ਬਹੁ ਭਾਤਿ ਲੈ ਕਰ ਦਾਜ ॥
ਗ੍ਰਿਹ ਆਈਆ ਸੁਖ ਪਾਇ ॥
ਡਫ ਬੇਣ ਬੀਣ ਬਜਾਇ ॥੯੨॥
ਅਜਿ ਰਾਜ ਰਾਜ ਮਹਾਨ ॥
ਦਸ ਚਾਰਿ ਚਾਰਿ ਨਿਧਾਨ ॥
ਸੁਖ ਸਿੰਧੁ ਸੀਲ ਸਮੁੰਦ੍ਰ ॥
ਜਿਨਿ ਜੀਤਿਆ ਰਣ ਰੁਦ੍ਰ ॥੯੩॥
ਇਹ ਭਾਤਿ ਰਾਜ ਕਮਾਇ ॥
ਸਿਰਿ ਅਤ੍ਰ ਪਤ੍ਰ ਫਿਰਾਇ ॥
ਰਣ ਧੀਰ ਰਾਜ ਬਿਸੇਖ ॥
ਜਗ ਕੀਨ ਜਾਸੁ ਭਿਖੇਖ ॥੯੪॥
ਜਗਜੀਤ ਚਾਰਿ ਦਿਸਾਨ ॥
ਅਜਿ ਰਾਜ ਰਾਜ ਮਹਾਨ ॥
ਨ੍ਰਿਪ ਦਾਨ ਸੀਲ ਪਹਾਰ ॥
ਦਸ ਚਾਰਿ ਚਾਰਿ ਉਦਾਰ ॥੯੫॥
ਦੁਤਿਵੰਤਿ ਸੁੰਦਰ ਨੈਨ ॥
ਜਿਹ ਪੇਖਿ ਖਿਝਤ ਮੈਨ ॥
ਮੁਖ ਦੇਖਿ ਚੰਦ੍ਰ ਸਰੂਪ ॥
ਚਿਤ ਸੋ ਚੁਰਾਵਤ ਭੂਪ ॥੯੬॥
ਇਹ ਭਾਤਿ ਕੈ ਬਡ ਰਾਜ ॥
ਬਹੁ ਜਗ ਧਰਮ ਸਮਾਜ ॥
ਜਉ ਕਹੋ ਸਰਬ ਬਿਚਾਰ ॥
ਇਕ ਹੋਤ ਕਥਾ ਪਸਾਰ ॥੯੭॥
ਤਿਹ ਤੇ ਸੁ ਥੋਰੀਐ ਬਾਤ ॥
ਸੁਨਿ ਲੇਹੁ ਭਾਖੋ ਭ੍ਰਾਤ ॥
ਬਹੁ ਜਗ ਧਰਮ ਸਮਾਜ ॥
ਇਹ ਭਾਤਿ ਕੈ ਅਜਿ ਰਾਜ ॥੯੮॥
ਜਗ ਆਪਨੋ ਅਜਿ ਮਾਨ ॥
ਤਰਿ ਆਖ ਆਨ ਨ ਆਨ ॥
ਤਬ ਕਾਲ ਕੋਪ ਕ੍ਰਵਾਲ ॥
ਅਜਿ ਜਾਰੀਆ ਮਧਿ ਜ੍ਵਾਲ ॥੯੯॥
ਅਜਿ ਜੋਤਿ ਜੋਤਿ ਮਿਲਾਨ ॥
ਤਬ ਸਰਬ ਦੇਖਿ ਡਰਾਨ ॥
ਜਿਮ ਨਾਵ ਖੇਵਟ ਹੀਨ ॥
ਜਿਮ ਦੇਹ ਅਰਬਲ ਛੀਨ ॥੧੦੦॥
ਜਿਮ ਗਾਵ ਰਾਵ ਬਿਹੀਨ ॥
ਜਿਮ ਉਰਬਰਾ ਕ੍ਰਿਸ ਛੀਨ ॥
ਜਿਮ ਦਿਰਬ ਹੀਣ ਭੰਡਾਰ ॥
ਜਿਮ ਸਾਹਿ ਹੀਣ ਬਿਪਾਰ ॥੧੦੧॥
ਜਿਮ ਅਰਥ ਹੀਣ ਕਬਿਤ ॥
ਬਿਨੁ ਪ੍ਰੇਮ ਕੇ ਜਿਮ ਮਿਤ ॥
ਜਿਮ ਰਾਜ ਹੀਣ ਸੁ ਦੇਸ ॥
ਜਿਮ ਸੈਣ ਹੀਨ ਨਰੇਸ ॥੧੦੨॥
ਜਿਮ ਗਿਆਨ ਹੀਣ ਜੁਗੇਾਂਦ੍ਰ ॥
ਜਿਮ ਭੂਮ ਹੀਣ ਮਹੇਾਂਦ੍ਰ ॥
ਜਿਮ ਅਰਥ ਹੀਣ ਬਿਚਾਰ ॥
ਜਿਮ ਦਰਬ ਹੀਣ ਉਦਾਰ ॥੧੦੩॥
ਜਿਮ ਅੰਕੁਸ ਹੀਣ ਗਜੇਸ ॥
ਜਿਮ ਸੈਣ ਹੀਣ ਨਰੇਸ ॥
ਜਿਮ ਸਸਤ੍ਰ ਹੀਣ ਲੁਝਾਰ ॥
ਜਿਮ ਬੁਧਿ ਬਾਝ ਬਿਚਾਰ ॥੧੦੪॥
ਜਿਮ ਨਾਰਿ ਹੀਣ ਭਤਾਰ ॥
ਜਿਮ ਕੰਤ ਹੀਣ ਸੁ ਨਾਰ ॥
ਜਿਮ ਬੁਧਿ ਹੀਣ ਕਬਿਤ ॥
ਜਿਮ ਪ੍ਰੇਮ ਹੀਣ ਸੁ ਮਿਤ ॥੧੦੫॥
ਜਿਮ ਦੇਸ ਭੂਪ ਬਿਹੀਨ ॥
ਬਿਨੁ ਕੰਤ ਨਾਰਿ ਅਧੀਨ ॥
ਜਿਹ ਭਾਤਿ ਬਿਪ੍ਰ ਅਬਿਦਿ ॥
ਜਿਮ ਅਰਥ ਹੀਣ ਸਬਿਦਿ ॥੧੦੬॥
ਤੇ ਕਹੇ ਸਰਬ ਨਰੇਸ ॥
ਜੇ ਆ ਗਏ ਇਹ ਦੇਸਿ ॥
ਕਰਿ ਅਸਟ ਦਸ੍ਰਯ ਪੁਰਾਨਿ ॥
ਦਿਜ ਬਿਆਸ ਬੇਦ ਨਿਧਾਨ ॥੧੦੭॥
ਕੀਨੇ ਅਠਾਰਹ ਪਰਬ ॥
ਜਗ ਰੀਝੀਆ ਸੁਨਿ ਸਰਬ ॥
ਇਹ ਬਿਆਸ ਬ੍ਰਹਮ ਵਤਾਰ ॥
ਭਏ ਪੰਚਮੋ ਮੁਖ ਚਾਰ ॥੧੦੮॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਪੰਚਮੋਵਤਾਰ ਬ੍ਰਹਮਾ ਬਿਆਸ ਰਾਜਾ ਅਜ ਕੋ ਰਾਜ ਸਮਾਪਤੰ ॥੧੦॥੫॥
ਅਥ ਬ੍ਰਹਮਾਵਤਾਰ ਖਟ ਰਿਖਿ ਕਥਨੰ ॥
ਤੋਮਰ ਛੰਦ ॥
ਜੁਗ ਆਗਲੇ ਇਹ ਬਿਆਸ ॥
ਜਗਿ ਕੀਅ ਪੁਰਾਣ ਪ੍ਰਕਾਸ ॥
ਤਬ ਬਾਢਿਆ ਤਿਹ ਗਰਬ ॥
ਸਰ ਆਪ ਜਾਨਿ ਨ ਸਰਬ ॥੧॥
ਤਬ ਕੋਪਿ ਕਾਲ ਕ੍ਰਵਾਲ ॥
ਜਿਹ ਜਾਲ ਜ੍ਵਾਲ ਬਿਸਾਲ ॥
ਖਟ ਟੂਕ ਤਾ ਕਹ ਕੀਨ ॥
ਪੁਨਿ ਜਾਨ ਕੈ ਤਿਨਿ ਦੀਨ ॥੨॥
ਨਹੀ ਲੀਨ ਪ੍ਰਾਨ ਨਿਕਾਰ ॥
ਭਏ ਖਸਟ ਰਿਖੈ ਅਪਾਰ ॥
ਤਿਨ ਸਾਸਤ੍ਰਗ ਬਿਚਾਰ ॥
ਖਟ ਸਾਸਤ੍ਰ ਨਾਮ ਸੁ ਡਾਰਿ ॥੩॥
ਖਟ ਸਾਸਤ੍ਰ ਕੀਨ ਪ੍ਰਕਾਸ ॥
ਮੁਖਚਾਰ ਬਿਆਸ ਸੁ ਭਾਸ ॥
ਧਰਿ ਖਸਟਮੋ ਅਵਤਾਰ ॥
ਖਟ ਸਾਸਤ੍ਰ ਕੀਨ ਸੁਧਾਰਿ ॥੪॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਖਸਟਮੋ ਅਵਤਾਰ ਬ੍ਰਹਮਾ ਖਸਟ ਰਿਖ ਸਮਾਪਤੰ ॥੬॥