ਅਥ ਬ੍ਰਹਮਾਵਤਾਰ ਕਾਲਿਦਾਸ ਕਥਨੰ ॥
ਤੋਮਰ ਛੰਦ ॥
ਇਹ ਬ੍ਰਹਮ ਬੇਦ ਨਿਧਾਨ ॥
ਦਸ ਅਸਟ ਸਾਸਤ੍ਰ ਪ੍ਰਮਾਨ ॥
ਕਲਿ ਜੁਗਿਯ ਲਾਗ ਨਿਹਾਰਿ ॥
ਭਏ ਕਾਲਿਦਾਸ ਅਬਿਚਾਰ ॥੧॥
ਲਖਿ ਰੀਝ ਬਿਕ੍ਰਮਜੀਤ ॥
ਅਤਿ ਗਰਬਵੰਤ ਅਜੀਤ ॥
ਅਤਿ ਗਿਆਨ ਮਾਨ ਗੁਨੈਨ ॥
ਸੁਭ ਕ੍ਰਾਤਿ ਸੁੰਦਰ ਨੈਨ ॥੨॥
ਰਘੁ ਕਾਬਿ ਕੀਨ ਸੁਧਾਰਿ ॥
ਕਰਿ ਕਾਲਿਦਾਸ ਵਤਾਰ ॥
ਕਹ ਲੌ ਬਖਾਨੋ ਤਉਨ ॥
ਜੋ ਕਾਬਿ ਕੀਨੋ ਜਉਨ ॥੩॥
ਧਰਿ ਸਪਤ ਬ੍ਰਹਮ ਵਤਾਰ ॥
ਤਬ ਭਇਓ ਤਾਸੁ ਉਧਾਰ ॥
ਤਬ ਧਰਾ ਬ੍ਰਹਮ ਸਰੂਪ ॥
ਮੁਖਚਾਰ ਰੂਪ ਅਨੂਪ ॥੪॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸਪਤਮੋ ਅਵਤਾਰ ਬ੍ਰਹਮਾ ਕਾਲਿਦਾਸ ਸਮਾਪਤਮ ॥੭॥
ੴ ਸਤਿਗੁਰ ਪ੍ਰਸਾਦਿ ॥
ਸ੍ਰੀ ਭਗਉਤੀ ਜੀ ਸਹਾਇ ॥
ਅਥ ਰੁਦ੍ਰ ਅਵਤਾਰ ਕਥਨੰ ॥
ਤੋਮਰ ਛੰਦ ॥
ਅਬ ਕਹੋ ਤਉਨ ਸੁਧਾਰਿ ॥
ਜੇ ਧਰੇ ਰੁਦ੍ਰ ਅਵਤਾਰ ॥
ਅਤਿ ਜੋਗ ਸਾਧਨ ਕੀਨ ॥
ਤਬ ਗਰਬ ਕੇ ਰਸਿ ਭੀਨ ॥੧॥
ਸਰਿ ਆਪ ਜਾਨ ਨ ਅਉਰ ॥
ਸਬ ਦੇਸ ਮੋ ਸਬ ਠੌਰ ॥
ਤਬ ਕੋਪਿ ਕੈ ਇਮ ਕਾਲ ॥
ਇਮ ਭਾਖਿ ਬੈਣ ਉਤਾਲ ॥੨॥
ਜੇ ਗਰਬ ਲੋਕ ਕਰੰਤ ॥
ਤੇ ਜਾਨ ਕੂਪ ਪਰੰਤ ॥
ਮੁਰ ਨਾਮ ਗਰਬ ਪ੍ਰਹਾਰ ॥
ਸੁਨ ਲੇਹੁ ਰੁਦ੍ਰ ਬਿਚਾਰ ॥੩॥
ਕੀਅ ਗਰਬ ਕੋ ਮੁਖ ਚਾਰ ॥
ਕਛੁ ਚਿਤ ਮੋ ਅਬਿਚਾਰਿ ॥
ਜਬ ਧਰੇ ਤਿਨ ਤਨ ਸਾਤ ॥
ਤਬ ਬਨੀ ਤਾ ਕੀ ਬਾਤ ॥੪॥
ਤਿਮ ਜਨਮੁ ਧਰੁ ਤੈ ਜਾਇ ॥
ਚਿਤ ਦੇ ਸੁਨੋ ਮੁਨਿ ਰਾਇ ॥
ਨਹੀ ਐਸ ਹੋਇ ਉਧਾਰ ॥
ਸੁਨ ਲੇਹੁ ਰੁਦ੍ਰ ਬਿਚਾਰ ॥੫॥
ਸੁਨਿ ਸ੍ਰਵਨ ਏ ਸਿਵ ਬੈਨ ॥
ਹਠ ਛਾਡਿ ਸੁੰਦਰ ਨੈਨ ॥
ਤਿਹ ਜਾਨਿ ਗਰਬ ਪ੍ਰਹਾਰ ॥
ਛਿਤਿ ਲੀਨ ਆਨਿ ਵਤਾਰ ॥੬॥