ਬ︀ਯੋਮ ਬਾਨੀ ਬਾਚ ॥

ਜਉਨ ਚਿਤ ਬਿਖੈ ਰੁਚੈ ਸੋਈ ਕੀਜੀਐ ਗੁਰਦੇਵ ॥

ਤਿਆਗ ਕਰਿ ਕੈ ਕਪਟ ਕਉ ਚਿਤ ਲਾਇ ਕੀਜੈ ਸੇਵ ॥

ਰੀਝ ਹੈ ਗੁਰਦੇਵ ਤਉ ਤੁਮ ਪਾਇ ਹੋ ਬਰੁ ਦਾਨ ॥

ਯੌ ਨ ਹੋਇ ਉਧਾਰ ਪੈ ਸੁਨਿ ਲੇਹੁ ਦਤ ਸੁਜਾਨ ॥੧੧੨॥

ਪ੍ਰਿਥਮ ਮੰਤ੍ਰ ਦਯੋ ਜਿਨੈ ਸੋਈ ਜਾਨਿ ਕੈ ਗੁਰਦੇਵ ॥

ਜੋਗ ਕਾਰਣ ਕੋ ਚਲਾ ਜੀਅ ਜਾਨਿ ਕੈ ਅਨਭੇਵ ॥

ਤਾਤ ਮਾਤ ਰਹੇ ਮਨੈ ਕਰਿ ਮਾਨ ਬੈਨ ਨ ਏਕ ॥

ਘੋਰ ਕਾਨਿਨ ਕੌ ਚਲਾ ਧਰਿ ਜੋਗਿ ਨ︀ਯਾਸ ਅਨੇਕ ॥੧੧੩॥

ਘੋਰ ਕਾਨਨਿ ਮੈ ਕਰੀ ਤਪਸਾ ਅਨੇਕ ਪ੍ਰਕਾਰ ॥

ਭਾਤਿ ਭਾਤਿਨ ਕੇ ਕਰੇ ਇਕ ਚਿਤ ਮੰਤ੍ਰ ਉਚਾਰ ॥

ਕਸਟ ਕੈ ਜਬ ਹੀ ਕੀਆ ਤਪ ਘੋਰ ਬਰਖ ਪ੍ਰਮਾਨ ॥

ਬੁਧਿ ਕੋ ਬਰੁ ਦੇਤ ਭੇ ਤਬ ਆਨਿ ਬੁਧਿ ਨਿਧਾਨ ॥੧੧੪॥

ਬੁਧਿ ਕੌ ਬਰੁ ਜਉ ਦਯੋ ਤਿਨ ਆਨ ਬੁਧ ਅਨੰਤ ॥

ਪਰਮ ਪੁਰਖ ਪਵਿਤ੍ਰ ਕੈ ਗਏ ਦਤ ਦੇਵ ਮਹੰਤ ॥

ਅਕਸਮਾਤ੍ਰ ਬਢੀ ਤਬੈ ਬੁਧਿ ਜਤ੍ਰ ਤਤ੍ਰ ਦਿਸਾਨ ॥

ਧਰਮ ਪ੍ਰਚੁਰ ਕੀਆ ਜਹੀ ਤਹ ਪਰਮ ਪਾਪ ਖਿਸਾਨ ॥੧੧੫॥

ਪ੍ਰਿਥਮ ਅਕਾਲ ਗੁਰੂ ਕੀਆ ਜਿਹ ਕੋ ਕਬੈ ਨਹੀ ਨਾਸ ॥

ਜਤ੍ਰ ਤਤ੍ਰ ਦਿਸਾ ਵਿਸਾ ਜਿਹ ਠਉਰ ਸਰਬ ਨਿਵਾਸ ॥

ਅੰਡ ਜੇਰਜ ਸੇਤ ਉਤਭੁਜ ਕੀਨ ਜਾਸ ਪਸਾਰ ॥

ਤਾਹਿ ਜਾਨ ਗੁਰੂ ਕੀਯੋ ਮੁਨਿ ਸਤਿ ਦਤ ਸੁ ਧਾਰ ॥੧੧੬॥

ਇਤਿ ਸ੍ਰੀ ਦਤ ਮਹਾਤਮੇ ਪ੍ਰਥਮ ਗੁਰੂ ਅਕਾਲ ਪੁਰਖ ਸਮਾਪਤੰ ॥੧॥

ਰੂਆਲ ਛੰਦ ॥

ਪਰਮ ਰੂਪ ਪਵਿਤ੍ਰ ਮੁਨਿ ਮਨ ਜੋਗ ਕਰਮ ਨਿਧਾਨ ॥

ਦੂਸਰੇ ਗੁਰ ਕਉ ਕਰਾ ਮਨ ਈ ਮਨੈ ਮੁਨਿ ਮਾਨਿ ॥

ਨਾਥ ਤਉ ਹੀ ਪਛਾਨ ਜੋ ਮਨ ਮਾਨਈ ਜਿਹ ਕਾਲ ॥

ਸਿਧ ਤਉ ਮਨ ਕਾਮਨਾ ਸੁਧ ਹੋਤ ਹੈ ਸੁਨਿ ਲਾਲ ॥੧੧੭॥

ਇਤਿ ਸ੍ਰੀ ਦਤ ਮਹਾਤਮੇ ਦੁਤੀਆ ਗੁਰੂ ਮਨ ਬਰਨਨੰ ਧਿਆਇ ਸਮਾਪਤੰ ॥੨॥