ਭੁਜੰਗ ਪ੍ਰਯਾਤ ਛੰਦ ॥
ਜਬੈ ਦ੍ਵੈ ਸੁ ਕੀਨੇ ਗੁਰੂ ਦਤ ਦੇਵੰ ॥
ਸਦਾ ਏਕ ਚਿਤੰ ਕਰੈ ਨਿਤ ਸੇਵੰ ॥
ਜਟਾ ਜੂਟ ਸੀਸੰ ਸੁ ਗੰਗਾ ਤਰੰਗੰ ॥
ਕਬੈ ਛ੍ਵੈ ਸਕਾ ਅੰਗ ਕੋ ਨ ਅਨੰਗੰ ॥੧੧੮॥
ਮਹਾ ਉਜਲੀ ਅੰਗ ਬਿਭੂਤ ਸੋਹੈ ॥
ਲਖੈ ਮੋਨ ਮਾਨੀ ਮਹਾ ਮਾਨ ਮੋਹੈ ॥
ਜਟਾ ਜੂਟ ਗੰਗਾ ਤਰੰਗੰ ਮਹਾਨੰ ॥
ਮਹਾ ਬੁਧਿ ਉਦਾਰ ਬਿਦਿਆ ਨਿਧਾਨੰ ॥੧੧੯॥
ਭਗਉਹੇ ਲਸੈ ਬਸਤ੍ਰ ਲੰਗੋਟ ਬੰਦੰ ॥
ਤਜੇ ਸਰਬ ਆਸਾ ਰਟੈ ਏਕ ਛੰਦੰ ॥
ਮਹਾ ਮੋਨ ਮਾਨੀ ਮਹਾ ਮੋਨ ਬਾਧੇ ॥
ਮਹਾ ਜੋਗ ਕਰਮੰ ਸਭੈ ਨ︀ਯਾਸ ਸਾਧੇ ॥੧੨੦॥
ਦਯਾ ਸਿੰਧੁ ਸਰਬੰ ਸੁਭੰ ਕਰਮ ਕਰਤਾ ॥
ਹਰੇ ਸਰਬ ਗਰਬੰ ਮਹਾ ਤੇਜ ਧਰਤਾ ॥
ਮਹਾ ਜੋਗ ਕੀ ਸਾਧਨਾ ਸਰਬ ਸਾਧੀ ॥
ਮਹਾ ਮੋਨ ਮਾਨੀ ਮਹਾ ਸਿਧ ਲਾਧੀ ॥੧੨੧॥
ਉਠੈ ਪ੍ਰਾਤਿ ਸੰਧਿਆ ਕਰੈ ਨਾਨ ਜਾਵੈ ॥
ਕਰੈ ਸਾਧਨਾ ਜੋਗ ਕੀ ਜੋਗ ਭਾਵੈ ॥
ਤ੍ਰਿਕਾਲਗ ਦਰਸੀ ਮਹਾ ਪਰਮ ਤਤੰ ॥
ਸੁ ਸੰਨ੍ਰਯਾਸੁ ਦੇਵੰ ਮਹਾ ਸੁਧ ਮਤੰ ॥੧੨੨॥
ਪਿਯਾਸਾ ਛੁਧਾ ਆਨ ਕੈ ਜੋ ਸੰਤਾਵੈ ॥
ਰਹੇ ਏਕ ਚਿਤੰ ਨ ਚਿਤੰ ਚਲਾਵੈ ॥
ਕਰੈ ਜੋਗ ਨ︀ਯਾਸੰ ਨਿਰਾਸੰ ਉਦਾਸੀ ॥
ਧਰੇ ਮੇਖਲਾ ਪਰਮ ਤਤੰ ਪ੍ਰਕਾਸੀ ॥੧੨੩॥
ਮਹਾ ਆਤਮ ਦਰਸੀ ਮਹਾ ਤਤ ਬੇਤਾ ॥
ਥਿਰੰ ਆਸਣੇਕੰ ਮਹਾ ਊਰਧਰੇਤਾ ॥
ਕਰੈ ਸਤਿ ਕਰਮੰ ਕੁਕਰਮੰ ਪ੍ਰਨਾਸੰ ॥
ਰਹੈ ਏਕ ਚਿਤੰ ਮੁਨੀਸੰ ਉਦਾਸੰ ॥੧੨੪॥
ਸੁਭੰ ਸਾਸਤ੍ਰਗੰਤਾ ਕੁਕਰਮੰ ਪ੍ਰਣਾਸੀ ॥
ਬਸੈ ਕਾਨਨੇਸੰ ਸੁਪਾਤ੍ਰੰ ਉਦਾਸੀ ॥
ਤਜ︀ਯੋ ਕਾਮ ਕਰੋਧੰ ਸਬੈ ਲੋਭ ਮੋਹੰ ॥
ਮਹਾ ਜੋਗ ਜ੍ਵਾਲਾ ਮਹਾ ਮੋਨਿ ਸੋਹੰ ॥੧੨੫॥
ਕਰੈ ਨ︀ਯਾਸ ਏਕੰ ਅਨੇਕੰ ਪ੍ਰਕਾਰੀ ॥
ਮਹਾ ਬ੍ਰਹਮਚਰਜੰ ਸੁ ਧਰਮਾਧਿਕਾਰੀ ॥
ਮਹਾ ਤਤ ਬੇਤਾ ਸੁ ਸੰਨ︀ਯਾਸ ਜੋਗੰ ॥
ਅਨਾਸੰ ਉਦਾਸੀ ਸੁ ਬਾਸੰ ਅਰੋਗੰ ॥੧੨੬॥
ਅਨਾਸ ਮਹਾ ਊਰਧਰੇਤਾ ਸੰਨ︀ਯਾਸੀ ॥
ਮਹਾ ਤਤ ਬੇਤਾ ਅਨਾਸੰ ਉਦਾਸੀ ॥
ਸਬੈ ਜੋਗ ਸਾਧੈ ਰਹੈ ਏਕ ਚਿਤੰ ॥
ਤਜੈ ਅਉਰ ਸਰਬੰ ਗਹ੍ਰਯੋ ਏਕ ਹਿਤੰ ॥੧੨੭॥
ਤਰੇ ਤਾਪ ਧੂਮੰ ਕਰੈ ਪਾਨ ਉਚੰ ॥
ਝੁਲੈ ਮਧਿ ਅਗਨੰ ਤਉ ਧਿਆਨ ਮੁਚੰ ॥
ਮਹਾ ਬ੍ਰਹਮਚਰਜੰ ਮਹਾ ਧਰਮ ਧਾਰੀ ॥
ਭਏ ਦਤ ਕੇ ਰੁਦ੍ਰ ਪੂਰਣ ਵਤਾਰੀ ॥੧੨੮॥
ਹਠੀ ਤਾਪਸੀ ਮੋਨ ਮੰਤ੍ਰ ਮਹਾਨੰ ॥
ਪਰੰ ਪੂਰਣੰ ਦਤ ਪ੍ਰਗ੍ਰਯਾ ਨਿਧਾਨੰ ॥
ਕਰੈ ਜੋਗ ਨ︀ਯਾਸੰ ਤਜੇ ਰਾਜ ਭੋਗੰ ॥
ਚਕੇ ਸਰਬ ਦੇਵੰ ਜਕੇ ਸਰਬ ਲੋਗੰ ॥੧੨੯॥
ਜਕੇ ਜਛ ਗੰਧ੍ਰਬ ਬਿਦਿਆ ਨਿਧਾਨੰ ॥
ਚਕੇ ਦੇਵਤਾ ਚੰਦ ਸੂਰੰ ਸੁਰਾਨੰ ॥
ਛਕੇ ਜੀਵ ਜੰਤ੍ਰੰ ਲਖੇ ਪਰਮ ਰੂਪੰ ॥
ਤਜ︀ਯੋ ਗਰਬ ਸਰਬੰ ਲਗੇ ਪਾਨ ਭੂਪੰ ॥੧੩੦॥
ਜਟੀ ਦੰਡ ਮੁੰਡੀ ਤਪੀ ਬ੍ਰਹਮਚਾਰੀ ॥
ਜਤੀ ਜੰਗਮੀ ਜਾਮਨੀ ਜੰਤ੍ਰ ਧਾਰੀ ॥
ਪਰੀ ਪਾਰਬਤੀ ਪਰਮ ਦੇਸੀ ਪਛੇਲੇ ॥
ਬਲੀ ਬਾਲਖੀ ਬੰਗ ਰੂਮੀ ਰੁਹੇਲੇ ॥੧੩੧॥
ਜਟੀ ਜਾਮਨੀ ਜੰਤ੍ਰ ਧਾਰੀ ਛਲਾਰੇ ॥
ਅਜੀ ਆਮਰੀ ਨਿਵਲਕਾ ਕਰਮ ਵਾਰੇ ॥
ਅਤੇਵਾਗਨਹੋਤ੍ਰੀ ਜੂਆ ਜਗ︀ਯ ਧਾਰੀ ॥
ਅਧੰ ਉਰਧਰੇਤੇ ਬਰੰ ਬ੍ਰਹਮਚਾਰੀ ॥੧੩੨॥
ਜਿਤੇ ਦੇਸ ਦੇਸੰ ਹੁਤੇ ਛਤ੍ਰਧਾਰੀ ॥
ਸਬੈ ਪਾਨ ਲਗੇ ਤਜ︀ਯੋ ਗਰਬ ਭਾਰੀ ॥
ਕਰੈ ਲਾਗ ਸਰਬੰ ਸੁ ਸੰਨ︀ਯਾਸ ਜੋਗੰ ॥
ਇਹੀ ਪੰਥ ਲਾਗੇ ਸੁਭੰ ਸਰਬ ਲੋਗੰ ॥੧੩੩॥
ਸਬੇ ਦੇਸ ਦੇਸਾਨ ਤੇ ਲੋਗ ਆਏ ॥
ਕਰੰ ਦਤ ਕੇ ਆਨਿ ਮੂੰਡੰ ਮੁੰਡਾਏ ॥
ਧਰੇ ਸੀਸ ਪੈ ਪਰਮ ਜੂਟੇ ਜਟਾਨੰ ॥
ਕਰੈ ਲਾਗਿ ਸੰਨ︀ਯਾਸ ਜੋਗ ਅਪ੍ਰਮਾਨੰ ॥੧੩੪॥