ਰੂਆਲ ਛੰਦ ॥

ਦੇਸ ਦੇਸਨ ਕੇ ਸਬੈ ਨ੍ਰਿਪ ਆਨਿ ਕੈ ਤਹਿ ਠਉਰ ॥

ਜਾਨਿ ਪਾਨ ਪਰੈ ਸਬੈ ਗੁਰੁ ਦਤ ਸ੍ਰੀ ਸਰਮਉਰ ॥

ਤਿਆਗਿ ਅਉਰ ਨਏ ਮਤਿ ਏਕ ਹੀ ਮਤਿ ਠਾਨ ॥

ਆਨਿ ਮੂੰਡ ਮੁੰਡਾਤ ਭੇ ਸਭ ਰਾਜ ਪਾਟ ਨਿਧਾਨ ॥੧੩੫॥

ਆਨਿ ਆਨਿ ਲਗੇ ਸਬੈ ਪਗ ਜਾਨਿ ਕੈ ਗੁਰਦੇਵ ॥

ਸਸਤ੍ਰ ਸਾਸਤ੍ਰ ਸਬੈ ਭ੍ਰਿਤਾਬਰ ਅਨੰਤ ਰੂਪ ਅਭੇਵ ॥

ਅਛਿਦ ਗਾਤ ਅਛਿਜ ਰੂਪ ਅਭਿਦ ਜੋਗ ਦੁਰੰਤ ॥

ਅਮਿਤ ਉਜਲ ਅਜਿਤ ਪਰਮ ਉਪਜਿਓ ਸੁ ਦਤ ਮਹੰਤ ॥੧੩੬॥

ਪੇਖਿ ਰੂਪ ਚਕੇ ਚਰਾਚਰ ਸਰਬ ਬ︀ਯੋਮ ਬਿਮਾਨ ॥

ਜਤ੍ਰ ਤਤ੍ਰ ਰਹੇ ਨਰਾਧਪ ਚਿਤ੍ਰ ਰੂਪ ਸਮਾਨ ॥

ਅਤ੍ਰ ਛਤ੍ਰ ਨ੍ਰਿਪਤ ਕੋ ਤਜਿ ਜੋਗ ਲੈ ਸੰਨ︀ਯਾਸ ॥

ਆਨਿ ਆਨਿ ਕਰੈ ਲਗੇ ਹ੍ਵੈ ਜਤ੍ਰ ਤਤ੍ਰ ਉਦਾਸ ॥੧੩੭॥

ਇੰਦ੍ਰ ਉਪਿੰਦ੍ਰ ਚਕੇ ਸਬੈ ਚਿਤ ਚਉਕਿਯੋ ਸਸਿ ਭਾਨੁ ॥

ਲੈ ਨ ਦਤ ਛਨਾਇ ਆਜ ਨ੍ਰਿਪਤ ਮੋਰ ਮਹਾਨ ॥

ਰੀਝ ਰੀਝ ਰਹੇ ਜਹਾ ਤਹਾ ਸਰਬ ਬ︀ਯੋਮ ਬਿਮਾਨ ॥

ਜਾਨ ਜਾਨ ਸਬੈ ਪਰੇ ਗੁਰਦੇਵ ਦਤ ਮਹਾਨ ॥੧੩੮॥

ਜਤ੍ਰ ਤਤ੍ਰ ਦਿਸਾ ਵਿਸਾ ਨ੍ਰਿਪ ਰਾਜ ਸਾਜ ਬਿਸਾਰ ॥

ਆਨਿ ਆਨਿ ਸਬੋ ਗਹੇ ਪਗ ਦਤ ਦੇਵ ਉਦਾਰ ॥

ਜਾਨਿ ਜਾਨਿ ਸੁ ਧਰਮ ਕੋ ਘਰ ਮਾਨਿ ਕੈ ਗੁਰਦੇਵ ॥

ਪ੍ਰੀਤਿ ਮਾਨ ਸਬੈ ਲਗੇ ਮਨ ਛਾਡਿ ਕੈ ਅਹੰਮੇਵ ॥੧੩੯॥

ਰਾਜ ਸਾਜ ਸਬੈ ਤਜੇ ਨ੍ਰਿਪ ਭੇਸ ਕੈ ਸੰਨ︀ਯਾਸ ॥

ਆਨਿ ਜੋਗ ਕਰੈ ਲਗੇ ਹ੍ਵੈ ਜਤ੍ਰ ਤਤ੍ਰ ਉਦਾਸ ॥

ਮੰਡਿ ਅੰਗਿ ਬਿਭੂਤ ਉਜਲ ਸੀਸ ਜੂਟ ਜਟਾਨ ॥

ਭਾਤਿ ਭਾਤਨ ਸੌ ਸੁਭੇ ਸਭ ਰਾਜ ਪਾਟ ਨਿਧਾਨ ॥੧੪੦॥

ਜਤ੍ਰ ਤਤ੍ਰ ਬਿਸਾਰਿ ਸੰਪਤਿ ਪੁਤ੍ਰ ਮਿਤ੍ਰ ਕਲਤ੍ਰ ॥

ਭੇਸ ਲੈ ਸੰਨ︀ਯਾਸ ਕੋ ਨ੍ਰਿਪ ਛਾਡਿ ਕੈ ਜਯ ਪਤ੍ਰ ॥

ਬਾਜ ਰਾਜ ਸਮਾਜ ਸੁੰਦਰ ਛਾਡ ਕੇ ਗਜ ਰਾਜ ॥

ਆਨਿ ਆਨਿ ਬਸੇ ਮਹਾ ਬਨਿ ਜਤ੍ਰ ਤਤ੍ਰ ਉਦਾਸ ॥੧੪੧॥