ਪਾਧੜੀ ਛੰਦ ॥ ਤ੍ਵਪ੍ਰਸਾਦਿ ॥

ਇਹ ਭਾਤਿ ਸਰਬ ਛਿਤ ਕੇ ਨ੍ਰਿਪਾਲ ॥

ਸੰਨ︀ਯਾਸ ਜੋਗ ਲਾਗੇ ਉਤਾਲ ॥

ਇਕ ਕਰੈ ਲਾਗਿ ਨਿਵਲਿ ਆਦਿ ਕਰਮ ॥

ਇਕ ਧਰਤ ਧਿਆਨ ਲੈ ਬਸਤ੍ਰ ਚਰਮ ॥੧੪੨॥

ਇਕ ਧਰਤ ਬਸਤ੍ਰ ਬਲਕਲਨ ਅੰਗਿ ॥

ਇਕ ਰਹਤ ਕਲਪ ਇਸਥਿਤ ਉਤੰਗ ॥

ਇਕ ਕਰਤ ਅਲਪ ਦੁਗਧਾ ਅਹਾਰ ॥

ਇਕ ਰਹਤ ਬਰਖ ਬਹੁ ਨਿਰਾਹਾਰ ॥੧੪੩॥

ਇਕ ਰਹਤ ਮੋਨ ਮੋਨੀ ਮਹਾਨ ॥

ਇਕ ਕਰਤ ਨ︀ਯਾਸ ਤਜਿ ਖਾਨ ਪਾਨ ॥

ਇਕ ਰਹਤ ਏਕ ਪਗ ਨਿਰਾਧਾਰ ॥

ਇਕ ਬਸਤ ਗ੍ਰਾਮ ਕਾਨਨ ਪਹਾਰ ॥੧੪੪॥

ਇਕ ਕਰਤ ਕਸਟ ਕਰ ਧੂਮ੍ਰ ਪਾਨ ॥

ਇਕ ਕਰਤ ਭਾਤਿ ਭਾਤਿਨ ਸਨਾਨ ॥

ਇਕ ਰਹਤ ਇਕ ਪਗ ਜੁਗ ਪ੍ਰਮਾਨ ॥

ਕਈ ਊਰਧ ਬਾਹ ਮੁਨਿ ਮਨ ਮਹਾਨ ॥੧੪੫॥

ਇਕ ਰਹਤ ਬੈਠਿ ਜਲਿ ਮਧਿ ਜਾਇ ॥

ਇਕ ਤਪਤ ਆਗਿ ਊਰਧ ਜਰਾਇ ॥

ਇਕ ਕਰਤ ਨ︀ਯਾਸ ਬਹੁ ਬਿਧਿ ਪ੍ਰਕਾਰ ॥

ਇਕ ਰਹਤ ਏਕ ਆਸਾ ਅਧਾਰ ॥੧੪੬॥

ਕੇਈ ਕਬਹੂੰ ਨੀਚ ਨਹੀ ਕਰਤ ਡੀਠ ॥

ਕੇਈ ਤਪਤ ਆਗਿ ਪਰ ਜਾਰ ਪੀਠ ॥

ਕੇਈ ਬੈਠ ਕਰਤ ਬ੍ਰਤ ਚਰਜ ਦਾਨ ॥

ਕੇਈ ਧਰਤ ਚਿਤ ਏਕੈ ਨਿਧਾਨ ॥੧੪੭॥

ਕੇਈ ਕਰਤ ਜਗਿ ਅਰੁ ਹੋਮ ਦਾਨ ॥

ਕੇਈ ਭਾਤਿ ਭਾਤਿ ਬਿਧਵਤਿ ਇਸਨਾਨ ॥

ਕੇਈ ਧਰਤ ਜਾਇ ਲੈ ਪਿਸਟ ਪਾਨ ॥

ਕੇਈ ਦੇਤ ਕਰਮ ਕੀ ਛਾਡਿ ਬਾਨ ॥੧੪੮॥

ਕੇਈ ਕਰਤ ਬੈਠਿ ਪਰਮੰ ਪ੍ਰਕਾਸ ॥

ਕੇਈ ਭ੍ਰਮਤ ਪਬ ਬਨਿ ਬਨਿ ਉਦਾਸ ॥

ਕੇਈ ਰਹਤ ਏਕ ਆਸਨ ਅਡੋਲ ॥

ਕੇਈ ਜਪਤ ਬੈਠਿ ਮੁਖ ਮੰਤ੍ਰ ਅਮੋਲ ॥੧੪੯॥

ਕੇਈ ਕਰਤ ਬੈਠਿ ਹਰਿ ਹਰਿ ਉਚਾਰ ॥

ਕੇਈ ਕਰਤ ਪਾਠ ਮੁਨਿ ਮਨ ਉਦਾਰ ॥

ਕੇਈ ਭਗਤਿ ਭਾਵ ਭਗਵਤ ਭਜੰਤ ॥

ਕੇਈ ਰਿਚਾ ਬੇਦ ਸਿੰਮ੍ਰਿਤ ਰਟੰਤ ॥੧੫੦॥

ਕੇਈ ਏਕ ਪਾਨ ਅਸਥਿਤ ਅਡੋਲ ॥

ਕੇਈ ਜਪਤ ਜਾਪ ਮਨਿ ਚਿਤ ਖੋਲਿ ॥

ਕੇਈ ਰਹਤ ਏਕ ਮਨ ਨਿਰਾਹਾਰ ॥

ਇਕ ਭਛਤ ਪਉਨ ਮੁਨਿ ਮਨ ਉਦਾਰ ॥੧੫੧॥

ਇਕ ਕਰਤ ਨਿਆਸ ਆਸਾ ਬਿਹੀਨ ॥

ਇਕ ਰਹਤ ਏਕ ਭਗਵਤ ਅਧੀਨ ॥

ਇਕ ਕਰਤ ਨੈਕੁ ਬਨ ਫਲ ਅਹਾਰ ॥

ਇਕ ਰਟਤ ਨਾਮ ਸਿਆਮਾ ਅਪਾਰ ॥੧੫੨॥

ਇਕ ਏਕ ਆਸ ਆਸਾ ਬਿਰਹਤ ॥

ਇਕ ਬਹੁਤ ਭਾਤਿ ਦੁਖ ਦੇਹ ਸਹਤ ॥

ਇਕ ਕਹਤ ਏਕ ਹਰਿ ਕੋ ਕਥਾਨ ॥

ਇਕ ਮੁਕਤ ਪਤ੍ਰ ਪਾਵਤ ਨਿਦਾਨ ॥੧੫੩॥

ਇਕ ਪਰੇ ਸਰਣਿ ਹਰਿ ਕੇ ਦੁਆਰ ॥

ਇਕ ਰਹਤ ਤਾਸੁ ਨਾਮੈ ਅਧਾਰ ॥

ਇਕ ਜਪਤ ਨਾਮ ਤਾ ਕੋ ਦੁਰੰਤ ॥

ਇਕ ਅੰਤਿ ਮੁਕਤਿ ਪਾਵਤ ਬਿਅੰਤ ॥੧੫੪॥

ਇਕ ਕਰਤ ਨਾਮੁ ਨਿਸ ਦਿਨ ਉਚਾਰ ॥

ਇਕ ਅਗਨਿ ਹੋਤ੍ਰ ਬ੍ਰਹਮਾ ਬਿਚਾਰ ॥

ਇਕ ਸਾਸਤ੍ਰ ਸਰਬ ਸਿਮ੍ਰਿਤਿ ਰਟੰਤ ॥

ਇਕ ਸਾਧ ਰੀਤਿ ਨਿਸ ਦਿਨ ਚਲੰਤ ॥੧੫੫॥

ਇਕ ਹੋਮ ਦਾਨ ਅਰੁ ਬੇਦ ਰੀਤਿ ॥

ਇਕ ਰਟਤ ਬੈਠਿ ਖਟ ਸਾਸਤ੍ਰ ਮੀਤ ॥

ਇਕ ਕਰਤ ਬੇਦ ਚਾਰੋ ਉਚਾਰ ॥

ਇਕ ਗਿਆਨ ਗਾਥ ਮਹਿਮਾ ਅਪਾਰ ॥੧੫੬॥

ਇਕ ਭਾਤਿ ਭਾਤਿ ਮਿਸਟਾਨ ਭੋਜ ॥

ਬਹੁ ਦੀਨ ਬੋਲਿ ਭਛ ਦੇਤ ਰੋਜ ॥

ਕੇਈ ਕਰਤ ਬੈਠਿ ਬਹੁ ਭਾਤਿ ਪਾਠ ॥

ਕਈ ਅੰਨਿ ਤਿਆਗਿ ਚਾਬੰਤ ਕਾਠ ॥੧੫੭॥