ਸ੍ਰੀ ਭਗਵਤੀ ਛੰਦ ॥

ਕਿ ਦਿਖਿਓਤ ਦਤੰ ॥

ਕਿ ਪਰਮੰਤਿ ਮਤੰ ॥

ਸੁ ਸਰਬਤ੍ਰ ਸਾਜਾ ॥

ਕਿ ਦਿਖਿਓਤ ਰਾਜਾ ॥੨੨੮॥

ਕਿ ਆਲੋਕ ਕਰਮੰ ॥

ਕਿ ਸਰਬਤ੍ਰ ਪਰਮੰ ॥

ਕਿ ਆਜਿਤ ਭੂਪੰ ॥

ਕਿ ਰਤੇਸ ਰੂਪੰ ॥੨੨੯॥

ਕਿ ਆਜਾਨ ਬਾਹ ॥

ਕਿ ਸਰਬਤ੍ਰ ਸਾਹ ॥

ਕਿ ਧਰਮੰ ਸਰੂਪੰ ॥

ਕਿ ਸਰਬਤ੍ਰ ਭੂਪੰ ॥੨੩੦॥

ਕਿ ਸਾਹਾਨ ਸਾਹੰ ॥

ਕਿ ਆਜਾਨੁ ਬਾਹੰ ॥

ਕਿ ਜੋਗੇਾਂਦ੍ਰ ਗਾਮੀ ॥

ਕਿ ਧਰਮੇਾਂਦ੍ਰ ਧਾਮੀ ॥੨੩੧॥

ਕਿ ਰੁਦ੍ਰਾਰਿ ਰੂਪੰ ॥

ਕਿ ਭੂਪਾਨ ਭੂਪੰ ॥

ਕਿ ਆਦਗ ਜੋਗੰ ॥

ਕਿ ਤਿਆਗੰਤ ਸੋਗੰ ॥੨੩੨॥