ਮਧੁਭਾਰ ਛੰਦ ॥
ਬਿਮੋਹਿਯੋਤ ਦੇਖੀ ॥
ਕਿ ਰਾਵਲ ਭੇਖੀ ॥
ਕਿ ਸੰਨ︀ਯਾਸ ਰਾਜਾ ॥
ਕਿ ਸਰਬਤ੍ਰ ਸਾਜਾ ॥੨੩੩॥
ਕਿ ਸੰਭਾਲ ਦੇਖਾ ॥
ਕਿ ਸੁਧ ਚੰਦ੍ਰ ਪੇਖਾ ॥
ਕਿ ਪਾਵਿਤ੍ਰ ਕਰਮੰ ॥
ਕਿ ਸੰਨਿਆਸ ਧਰਮੰ ॥੨੩੪॥
ਕਿ ਸੰਨਿਆਸ ਭੇਖੀ ॥
ਕਿ ਆਧਰਮ ਦ੍ਵੈਖੀ ॥
ਕਿ ਸਰਬਤ੍ਰ ਗਾਮੀ ॥
ਕਿ ਧਰਮੇਸ ਧਾਮੀ ॥੨੩੫॥
ਕਿ ਆਛਿਜ ਜੋਗੰ ॥
ਕਿ ਆਗੰਮ ਲੋਗੰ ॥
ਕਿ ਲੰਗੋਟ ਬੰਧੰ ॥
ਕਿ ਸਰਬਤ੍ਰ ਮੰਧੰ ॥੨੩੬॥
ਕਿ ਆਛਿਜ ਕਰਮਾ ॥
ਕਿ ਆਲੋਕ ਧਰਮਾ ॥
ਕਿ ਆਦੇਸ ਕਰਤਾ ॥
ਕਿ ਸੰਨ︀ਯਾਸ ਸਰਤਾ ॥੨੩੭॥
ਕਿ ਅਗਿਆਨ ਹੰਤਾ ॥
ਕਿ ਪਾਰੰਗ ਗੰਤਾ ॥
ਕਿ ਆਧਰਮ ਹੰਤਾ ॥
ਕਿ ਸੰਨ︀ਯਾਸ ਭਕਤਾ ॥੨੩੮॥
ਕਿ ਖੰਕਾਲ ਦਾਸੰ ॥
ਕਿ ਸਰਬਤ੍ਰ ਭਾਸੰ ॥
ਕਿ ਸੰਨ︀ਯਾਸ ਰਾਜੰ ॥
ਕਿ ਸਰਬਤ੍ਰ ਸਾਜੰ ॥੨੩੯॥
ਕਿ ਪਾਰੰਗ ਗੰਤਾ ॥
ਕਿ ਆਧਰਮ ਹੰਤਾ ॥
ਕਿ ਸੰਨਿਆਸ ਭਕਤਾ ॥
ਕਿ ਸਾਜੋਜ ਮੁਕਤਾ ॥੨੪੦॥
ਕਿ ਆਸਕਤ ਕਰਮੰ ॥
ਕਿ ਅਬਿਯਕਤ ਧਰਮੰ ॥
ਕਿ ਅਤੇਵ ਜੋਗੀ ॥
ਕਿ ਅੰਗੰ ਅਰੋਗੀ ॥੨੪੧॥
ਕਿ ਸੁਧੰ ਸੁਰੋਸੰ ॥
ਨ ਨੈਕੁ ਅੰਗ ਰੋਸੰ ॥
ਨ ਕੁਕਰਮ ਕਰਤਾ ॥
ਕਿ ਧਰਮੰ ਸੁ ਸਰਤਾ ॥੨੪੨॥
ਕਿ ਜੋਗਾਧਿਕਾਰੀ ॥
ਕਿ ਸੰਨ︀ਯਾਸ ਧਾਰੀ ॥
ਕਿ ਬ੍ਰਹਮੰ ਸੁ ਭਗਤਾ ॥
ਕਿ ਆਰੰਭ ਜਗਤਾ ॥੨੪੩॥
ਕਿ ਜਾਟਾਨ ਜੂਟੰ ॥
ਕਿ ਨਿਧਿਆਨ ਛੂਟੰ ॥
ਕਿ ਅਬਿਯਕਤ ਅੰਗੰ ॥
ਕਿ ਕੈ ਪਾਨ ਭੰਗੰ ॥੨੪੪॥
ਕਿ ਸੰਨ︀ਯਾਸ ਕਰਮੀ ॥
ਕਿ ਰਾਵਲ ਧਰਮੀ ॥
ਕਿ ਤ੍ਰਿਕਾਲ ਕੁਸਲੀ ॥
ਕਿ ਕਾਮਾਦਿ ਦੁਸਲੀ ॥੨੪੫॥
ਕਿ ਡਾਮਾਰ ਬਾਜੈ ॥
ਕਿ ਸਬ ਪਾਪ ਭਾਜੈ ॥
ਕਿ ਬਿਭੂਤ ਸੋਹੈ ॥
ਕਿ ਸਰਬਤ੍ਰ ਮੋਹੈ ॥੨੪੬॥
ਕਿ ਲੰਗੋਟ ਬੰਦੀ ॥
ਕਿ ਏਕਾਦਿ ਛੰਦੀ ॥
ਕਿ ਧਰਮਾਨ ਧਰਤਾ ॥
ਕਿ ਪਾਪਾਨ ਹਰਤਾ ॥੨੪੭॥
ਕਿ ਨਿਨਾਦਿ ਬਾਜੈ ॥
ਕਿ ਪੰਪਾਪ ਭਾਜੈ ॥
ਕਿ ਆਦੇਸ ਬੁਲੈ ॥
ਕਿ ਲੈ ਗ੍ਰੰਥ ਖੁਲੈ ॥੨੪੮॥
ਕਿ ਪਾਵਿਤ੍ਰ ਦੇਸੀ ॥
ਕਿ ਧਰਮੇਾਂਦ੍ਰ ਭੇਸੀ ॥
ਕਿ ਲੰਗੋਟ ਬੰਦੰ ॥
ਕਿ ਆਜੋਤਿ ਵੰਦੰ ॥੨੪੯॥
ਕਿ ਆਨਰਥ ਰਹਿਤਾ ॥
ਕਿ ਸੰਨ︀ਯਾਸ ਸਹਿਤਾ ॥
ਕਿ ਪਰਮੰ ਪੁਨੀਤੰ ॥
ਕਿ ਸਰਬਤ੍ਰ ਮੀਤੰ ॥੨੫੦॥
ਕਿ ਅਚਾਚਲ ਅੰਗੰ ॥
ਕਿ ਜੋਗੰ ਅਭੰਗੰ ॥
ਕਿ ਅਬਿਯਕਤ ਰੂਪੰ ॥
ਕਿ ਸੰਨਿਆਸ ਭੂਪੰ ॥੨੫੧॥
ਕਿ ਬੀਰਾਨ ਰਾਧੀ ॥
ਕਿ ਸਰਬਤ੍ਰ ਸਾਧੀ ॥
ਕਿ ਪਾਵਿਤ੍ਰ ਕਰਮਾ ॥
ਕਿ ਸੰਨ︀ਯਾਸ ਧਰਮਾ ॥੨੫੨॥
ਅਪਾਖੰਡ ਰੰਗੰ ॥
ਕਿ ਆਛਿਜ ਅੰਗੰ ॥
ਕਿ ਅੰਨਿਆਇ ਹਰਤਾ ॥
ਕਿ ਸੁ ਨ︀ਯਾਇ ਕਰਤਾ ॥੨੫੩॥
ਕਿ ਕਰਮੰ ਪ੍ਰਨਾਸੀ ॥
ਕਿ ਸਰਬਤ੍ਰ ਦਾਸੀ ॥
ਕਿ ਅਲਿਪਤ ਅੰਗੀ ॥
ਕਿ ਆਭਾ ਅਭੰਗੀ ॥੨੫੪॥
ਕਿ ਸਰਬਤ੍ਰ ਗੰਤਾ ॥
ਕਿ ਪਾਪਾਨ ਹੰਤਾ ॥
ਕਿ ਸਾਸਧ ਜੋਗੰ ॥
ਕਿਤੰ ਤਿਆਗ ਰੋਗੰ ॥੨੫੫॥
ਇਤਿ ਸੁਰਥ ਰਾਜਾ ਯਾਰ੍ਰਹਮੋ ਗੁਰੂ ਬਰਨਨੰ ਸਮਾਪਤੰ ॥੧੧॥