ਅਥ ਬਾਲੀ ਦੁਆਦਸਮੋ ਗੁਰੂ ਕਥਨੰ ॥
ਰਸਾਵਲ ਛੰਦ ॥
ਚਲਾ ਦਤ ਆਗੇ ॥
ਲਖੇ ਪਾਪ ਭਾਗੇ ॥
ਬਜੈ ਘੰਟ ਘੋਰੰ ॥
ਬਣੰ ਜਾਣੁ ਮੋਰੰ ॥੨੫੬॥
ਨਵੰ ਨਾਦ ਬਾਜੈ ॥
ਧਰਾ ਪਾਪ ਭਾਜੈ ॥
ਕਰੈ ਦੇਬ੍ਰਯ ਅਰਚਾ ॥
ਚਤੁਰ ਬੇਦ ਚਰਚਾ ॥੨੫੭॥
ਸ੍ਰੁਤੰ ਸਰਬ ਪਾਠੰ ॥
ਸੁ ਸੰਨ︀ਯਾਸ ਰਾਠੰ ॥
ਮਹਾਜੋਗ ਨ︀ਯਾਸੰ ॥
ਸਦਾਈ ਉਦਾਸੰ ॥੨੫੮॥
ਖਟੰ ਸਾਸਤ੍ਰ ਚਰਚਾ ॥
ਰਟੈ ਬੇਦ ਅਰਚਾ ॥
ਮਹਾ ਮੋਨ ਮਾਨੀ ॥
ਕਿ ਸੰਨ︀ਯਾਸ ਧਾਨੀ ॥੨੫੯॥
ਚਲਾ ਦਤ ਆਗੈ ॥
ਲਖੇ ਪਾਪ ਭਾਗੈ ॥
ਲਖੀ ਏਕ ਕੰਨਿਆ ॥
ਤਿਹੂੰ ਲੋਗ ਧੰਨਿਆ ॥੨੬੦॥
ਮਹਾ ਬ੍ਰਹਮਚਾਰੀ ॥
ਸੁ ਧਰਮਾਧਿਕਾਰੀ ॥
ਲਖੀ ਪਾਨਿ ਵਾ ਕੇ ॥
ਗੁਡੀ ਬਾਲਿ ਤਾ ਕੇ ॥੨੬੧॥
ਖਿਲੈ ਖੇਲ ਤਾ ਸੋ ॥
ਇਸੋ ਹੇਤ ਵਾ ਸੋ ॥
ਪੀਐ ਪਾਨਿ ਨ ਆਵੈ ॥
ਇਸੋ ਖੇਲ ਭਾਵੈ ॥੨੬੨॥
ਗਏ ਮੋਨਿ ਮਾਨੀ ॥
ਤਰੈ ਦਿਸਟ ਆਨੀ ॥
ਨ ਬਾਲਾ ਨਿਹਾਰ︀ਯੋ ॥
ਨ ਖੇਲੰ ਬਿਸਾਰ︀ਯੋ ॥੨੬੩॥
ਲਖੀ ਦਤ ਬਾਲਾ ॥
ਮਨੋ ਰਾਗਮਾਲਾ ॥
ਰੰਗੀ ਰੰਗਿ ਖੇਲੰ ॥
ਮਨੋ ਨਾਗ੍ਰ ਬੇਲੰ ॥੨੬੪॥
ਤਬੈ ਦਤ ਰਾਯੰ ॥
ਲਖੇ ਤਾਸ ਜਾਯੰ ॥
ਗੁਰੂ ਤਾਸ ਕੀਨਾ ॥
ਮਹਾ ਮੰਤ੍ਰ ਭੀਨਾ ॥੨੬੫॥
ਗੁਰੂ ਤਾਸ ਜਾਨ︀ਯੋ ॥
ਇਮੰ ਮੰਤ੍ਰ ਠਾਨ੍ਰਯੋ ॥
ਦਸੰ ਦ੍ਵੈ ਨਿਧਾਨੰ ॥
ਗੁਰੂ ਦਤ ਜਾਨੰ ॥੨੬੬॥