ਅਥ ਭ੍ਰਿਤ ਤ੍ਰੋਦਸਮੋ ਗੁਰੂ ਕਥਨੰ ॥
ਤੋਮਰ ਛੰਦ ॥
ਤਬ ਦਤ ਦੇਵ ਮਹਾਨ ॥
ਦਸ ਚਾਰ ਚਾਰ ਨਿਧਾਨ ॥
ਅਤਿਭੁਤ ਉਤਮ ਗਾਤ ॥
ਹਰਿ ਨਾਮੁ ਲੇਤ ਪ੍ਰਭਾਤ ॥੨੭੦॥
ਅਕਲੰਕ ਉਜਲ ਅੰਗ ॥
ਲਖਿ ਲਾਜ ਗੰਗ ਤਰੰਗ ॥
ਅਨਭੈ ਅਭੂਤ ਸਰੂਪ ॥
ਲਖਿ ਜੋਤਿ ਲਾਜਤ ਭੂਪ ॥੨੭੧॥
ਅਵਲੋਕਿ ਸੁ ਭ੍ਰਿਤ ਏਕ ॥
ਗੁਨ ਮਧਿ ਜਾਸੁ ਅਨੇਕ ॥
ਅਧਿ ਰਾਤਿ ਠਾਢਿ ਦੁਆਰਿ ॥
ਬਹੁ ਬਰਖ ਮੇਘ ਫੁਹਾਰ ॥੨੭੨॥
ਅਧਿ ਰਾਤਿ ਦਤ ਨਿਹਾਰਿ ॥
ਗੁਣਵੰਤ ਬਿਕ੍ਰਮ ਅਪਾਰ ॥
ਜਲ ਮੁਸਲਧਾਰ ਪਰੰਤ ॥
ਨਿਜ ਨੈਨ ਦੇਖਿ ਮਹੰਤ ॥੨੭੩॥
ਇਕ ਚਿਤ ਠਾਢ ਸੁ ਐਸ ॥
ਸੋਵਰਨ ਮੂਰਤਿ ਜੈਸ ॥
ਦ੍ਰਿੜ ਦੇਖਿ ਤਾ ਕੀ ਮਤਿ ॥
ਅਤਿ ਮਨਹਿ ਰੀਝੇ ਦਤ ॥੨੭੪॥
ਨਹੀ ਸੀਤ ਮਾਨਤ ਘਾਮ ॥
ਨਹੀ ਚਿਤ ਲ︀ਯਾਵਤ ਛਾਮ ॥
ਨਹੀ ਨੈਕੁ ਮੋਰਤ ਅੰਗ ॥
ਇਕ ਪਾਇ ਠਾਢ ਅਭੰਗ ॥੨੭੫॥
ਢਿਗ ਦਤ ਤਾ ਕੇ ਜਾਇ ॥
ਅਵਿਲੋਕਿ ਤਾਸੁ ਬਨਾਏ ॥
ਅਧਿ ਰਾਤ੍ਰਿ ਨਿਰਜਨ ਤ੍ਰਾਸ ॥
ਅਸਿ ਲੀਨ ਠਾਢ ਉਦਾਸ ॥੨੭੬॥
ਬਰਖੰਤ ਮੇਘ ਮਹਾਨ ॥
ਭਾਜੰਤ ਭੂਮਿ ਨਿਧਾਨ ॥
ਜਗਿ ਜੀਵ ਸਰਬ ਸੁ ਭਾਸ ॥
ਉਠਿ ਭਾਜ ਤ੍ਰਾਸ ਉਦਾਸ ॥੨੭੭॥
ਇਹ ਠਾਢ ਭੂਪਤਿ ਪਉਰ ॥
ਮਨ ਜਾਪ ਜਾਪਤ ਗਉਰ ॥
ਨਹੀ ਨੈਕੁ ਮੋਰਤ ਅੰਗ ॥
ਇਕ ਪਾਵ ਠਾਢ ਅਭੰਗ ॥੨੭੮॥
ਅਸਿ ਲੀਨ ਪਾਨਿ ਕਰਾਲ ॥
ਚਮਕੰਤ ਉਜਲ ਜ੍ਵਾਲ ॥
ਜਨ ਕਾਹੂ ਕੋ ਨਹੀ ਮਿਤ੍ਰ ॥
ਇਹ ਭਾਤਿ ਪਰਮ ਪਵਿਤ੍ਰ ॥੨੭੯॥
ਨਹੀ ਨੈਕੁ ਉਚਾਵਤ ਪਾਉ ॥
ਬਹੁ ਭਾਤਿ ਸਾਧਤ ਦਾਉ ॥
ਅਨਆਸ ਭੂਪਤਿ ਭਗਤ ॥
ਪ੍ਰਭ ਏਕ ਹੀ ਰਸ ਪਗਤ ॥੨੮੦॥
ਜਲ ਪਰਤ ਮੂਸਲਧਾਰ ॥
ਗ੍ਰਿਹ ਲੇ ਨ ਓਟਿ ਦੁਆਰ ॥
ਪਸੁ ਪਛ ਸਰਬਿ ਦਿਸਾਨ ॥
ਸਭ ਦੇਸ ਦੇਸ ਸਿਧਾਨ ॥੨੮੧॥
ਇਹ ਠਾਢ ਹੈ ਇਕ ਆਸ ॥
ਇਕ ਪਾਨ ਜਾਨ ਉਦਾਸ ॥
ਅਸਿ ਲੀਨ ਪਾਨਿ ਪ੍ਰਚੰਡ ॥
ਅਤਿ ਤੇਜਵੰਤ ਅਖੰਡ ॥੨੮੨॥
ਮਨਿ ਆਨਿ ਕੋ ਨਹੀ ਭਾਵ ॥
ਇਕ ਦੇਵ ਕੋ ਚਿਤ ਚਾਵ ॥
ਇਕ ਪਾਵ ਐਸੇ ਠਾਢ ॥
ਰਨ ਖੰਭ ਜਾਨੁਕ ਗਾਡ ॥੨੮੩॥
ਜਿਹ ਭੂਮਿ ਧਾਰਸ ਪਾਵ ॥
ਨਹੀ ਨੈਕੁ ਫੇਰਿ ਉਚਾਵ ॥
ਨਹੀ ਠਾਮ ਭੀਜਸ ਤਉਨ ॥
ਅਵਲੋਕ ਭਇਓ ਮੁਨਿ ਮਉਨ ॥੨੮੪॥
ਅਵਲੋਕਿ ਤਾਸੁ ਮੁਨੇਸ ॥
ਅਕਲੰਕ ਭਾਗਵਿ ਭੇਸ ॥
ਗੁਰੁ ਜਾਨਿ ਪਰੀਆ ਪਾਇ ॥
ਤਜਿ ਲਾਜ ਸਾਜ ਸਚਾਇ ॥੨੮੫॥
ਤਿਹ ਜਾਨ ਕੈ ਗੁਰਦੇਵ ॥
ਅਕਲੰਕ ਦਤ ਅਭੇਵ ॥
ਚਿਤ ਤਾਸ ਕੇ ਰਸ ਭੀਨ ॥
ਗੁਰੁ ਤ੍ਰਉਦਸਮੋ ਤਿਹ ਕੀਨ ॥੨੮੬॥
ਇਤਿ ਤ੍ਰਉਦਸਮੋ ਗੁਰੂ ਭ੍ਰਿਤ ਸਮਾਪਤੰ ॥੧੩॥