ਸ੍ਰੀ ਭਗਵਤੀ ਛੰਦ ॥
ਕਿ ਰਾਜਾ ਸ੍ਰੀ ਛੈ ॥
ਕਿ ਬਿਦੁਲਤਾ ਛੈ ॥
ਕਿ ਹਈਮਾਦ੍ਰਜਾ ਹੈ ॥
ਕਿ ਪਰਮੰ ਪ੍ਰਭਾ ਹੈ ॥੨੯੩॥
ਕਿ ਰਾਮੰ ਤ੍ਰੀਆ ਹੈ ॥
ਕਿ ਰਾਜੰ ਪ੍ਰਭਾ ਹੈ ॥
ਕਿ ਰਾਜੇਸ੍ਵਰੀ ਛੈ ॥
ਕਿ ਰਾਮਾਨੁਜਾ ਛੈ ॥੨੯੪॥
ਕਿ ਕਾਲਿੰਦ੍ਰ ਕਾ ਛੈ ॥
ਕਿ ਕਾਮੰ ਪ੍ਰਭਾ ਛੈ ॥
ਕਿ ਦੇਵਾਨੁਜਾ ਹੈ ॥
ਕਿ ਦਈਤੇਸੁਰਾ ਹੈ ॥੨੯੫॥
ਕਿ ਸਾਵਿਤ੍ਰਕਾ ਛੈ ॥
ਕਿ ਗਾਇਤ੍ਰੀ ਆਛੈ ॥
ਕਿ ਦੇਵੇਸ੍ਵਰੀ ਹੈ ॥
ਕਿ ਰਾਜੇਸ੍ਵਰੀ ਛੈ ॥੨੯੬॥
ਕਿ ਮੰਤ੍ਰਾਵਲੀ ਹੈ ॥
ਕਿ ਤੰਤ੍ਰਾਲਕਾ ਛੈ ॥
ਕਿ ਹਈਮਾਦ੍ਰਜਾ ਛੈ ॥
ਕਿ ਹੰਸੇਸੁਰੀ ਹੈ ॥੨੯੭॥
ਕਿ ਜਾਜੁਲਿਕਾ ਛੈ ॥
ਸੁਵਰਨ ਆਦਿਜਾ ਛੈ ॥
ਕਿ ਸੁਧੰ ਸਚੀ ਹੈ ॥
ਕਿ ਬ੍ਰਹਮਾ ਰਚੀ ਹੈ ॥੨੯੮॥
ਕਿ ਪਰਮੇਸੁਰਜਾ ਹੈ ॥
ਕਿ ਪਰਮੰ ਪ੍ਰਭਾ ਹੈ ॥
ਕਿ ਪਾਵਿਤ੍ਰਤਾ ਛੈ ॥
ਕਿ ਸਾਵਿਤ੍ਰਕਾ ਛੈ ॥੨੯੯॥
ਕਿ ਚੰਚਾਲਕਾ ਛੈ ॥
ਕਿ ਕਾਮਹਿ ਕਲਾ ਛੈ ॥
ਕਿ ਕ੍ਰਿਤਯੰ ਧੁਜਾ ਛੈ ॥
ਕਿ ਰਾਜੇਸ੍ਵਰੀ ਹੈ ॥੩੦੦॥
ਕਿ ਰਾਜਹਿ ਸਿਰੀ ਹੈ ॥
ਕਿ ਰਾਮੰਕਲੀ ਹੈ ॥
ਕਿ ਗਉਰੀ ਮਹਾ ਹੈ ॥
ਕਿ ਟੋਡੀ ਪ੍ਰਭਾ ਹੈ ॥੩੦੧॥
ਕਿ ਭੂਪਾਲਕਾ ਛੈ ॥
ਕਿ ਟੋਡੀਜ ਆਛੈ ॥
ਕਿ ਬਾਸੰਤ ਬਾਲਾ ॥
ਕਿ ਰਾਗਾਨ ਮਾਲਾ ॥੩੦੨॥
ਕਿ ਮੇਘੰ ਮਲਾਰੀ ॥
ਕਿ ਗਉਰੀ ਧਮਾਰੀ ॥
ਕਿ ਹਿੰਡੋਲ ਪੁਤ੍ਰੀ ॥
ਕਿ ਆਕਾਸ ਉਤਰੀ ॥੩੦੩॥
ਸੁ ਸਊਹਾਗ ਵੰਤੀ ॥
ਕਿ ਪਾਰੰਗ ਗੰਤੀ ॥
ਕਿ ਖਟ ਸਾਸਤ੍ਰ ਬਕਤਾ ॥
ਕਿ ਨਿਜ ਨਾਹ ਭਗਤਾ ॥੩੦੪॥
ਕਿ ਰੰਭਾ ਸਚੀ ਹੈ ॥
ਕਿ ਬ੍ਰਹਮਾ ਰਚੀ ਹੈ ॥
ਕਿ ਗੰਧ੍ਰਬਣੀ ਛੈ ॥
ਕਿ ਬਿਦਿਆਧਰੀ ਛੈ ॥੩੦੫॥
ਕਿ ਰੰਭਾ ਉਰਬਸੀ ਛੈ ॥
ਕਿ ਸੁਧੰ ਸਚੀ ਛੈ ॥
ਕਿ ਹੰਸ ਏਸ੍ਵਰੀ ਹੈ ॥
ਕਿ ਹਿੰਡੋਲਕਾ ਛੈ ॥੩੦੬॥
ਕਿ ਗੰਧ੍ਰਬਣੀ ਹੈ ॥
ਕਿ ਬਿਦਿਆਧਰੀ ਹੈ ॥
ਕਿ ਰਾਜਹਿ ਸਿਰੀ ਛੈ ॥
ਕਿ ਰਾਜਹਿ ਪ੍ਰਭਾ ਛੈ ॥੩੦੭॥
ਕਿ ਰਾਜਾਨਜਾ ਹੈ ॥
ਕਿ ਰੁਦ੍ਰੰ ਪ੍ਰਿਆ ਹੈ ॥
ਕਿ ਸੰਭਾਲਕਾ ਛੈ ॥
ਕਿ ਸੁਧੰ ਪ੍ਰਭਾ ਛੈ ॥੩੦੮॥
ਕਿ ਅੰਬਾਲਿਕਾ ਛੈ ॥
ਕਿ ਆਕਰਖਣੀ ਛੈ ॥
ਕਿ ਚੰਚਾਲਕ ਛੈ ॥
ਕਿ ਚਿਤ੍ਰੰ ਪ੍ਰਭਾ ਹੈ ॥੩੦੯॥
ਕਿ ਕਾਲਿੰਦ੍ਰਕਾ ਛੈ ॥
ਕਿ ਸਾਰਸ੍ਵਤੀ ਹੈ ॥
ਕਿਧੌ ਜਾਨ੍ਰਹਵੀ ਹੈ ॥
ਕਿਧੌ ਦੁਆਰਕਾ ਛੈ ॥੩੧੦॥
ਕਿ ਕਾਲਿੰਦ੍ਰਜਾ ਛੈ ॥
ਕਿ ਕਾਮੰ ਪ੍ਰਭਾ ਛੈ ॥
ਕਿ ਕਾਮਏਸਵਰੀ ਹੈ ॥
ਕਿ ਇੰਦ੍ਰਾਨੁਜਾ ਹੈ ॥੩੧੧॥
ਕਿ ਭੈ ਖੰਡਣੀ ਛੈ ॥
ਕਿ ਖੰਭਾਵਤੀ ਹੈ ॥
ਕਿ ਬਾਸੰਤ ਨਾਰੀ ॥
ਕਿ ਧਰਮਾਧਿਕਾਰੀ ॥੩੧੨॥
ਕਿ ਪਰਮਹ ਪ੍ਰਭਾ ਛੈ ॥
ਕਿ ਪਾਵਿਤ੍ਰਤਾ ਛੈ ॥
ਕਿ ਆਲੋਕਣੀ ਹੈ ॥
ਕਿ ਆਭਾ ਪਰੀ ਹੈ ॥੩੧੩॥
ਕਿ ਚੰਦ੍ਰਾ ਮੁਖੀ ਛੈ ॥
ਕਿ ਸੂਰੰ ਪ੍ਰਭਾ ਛੈ ॥
ਕਿ ਪਾਵਿਤ੍ਰਤਾ ਹੈ ॥
ਕਿ ਪਰਮੰ ਪ੍ਰਭਾ ਹੈ ॥੩੧੪॥
ਕਿ ਸਰਪੰ ਲਟੀ ਹੈ ॥
ਕਿ ਦੁਖੰ ਕਟੀ ਹੈ ॥
ਕਿ ਚੰਚਾਲਕਾ ਛੈ ॥
ਕਿ ਚੰਦ੍ਰੰ ਪ੍ਰਭਾ ਛੈ ॥੩੧੫॥
ਕਿ ਬੁਧੰ ਧਰੀ ਹੈ ॥
ਕਿ ਕ੍ਰੁਧੰ ਹਰੀ ਹੈ ॥
ਕਿ ਛਤ੍ਰਾਲਕਾ ਛੈ ॥
ਕਿ ਬਿਜੰ ਛਟਾ ਹੈ ॥੩੧੬॥
ਕਿ ਛਤ੍ਰਾਣਵੀ ਹੈ ॥
ਕਿ ਛਤ੍ਰੰਧਰੀ ਹੈ ॥
ਕਿ ਛਤ੍ਰੰ ਪ੍ਰਭਾ ਹੈ ॥
ਕਿ ਛਤ੍ਰੰ ਛਟਾ ਹੈ ॥੩੧੭॥
ਕਿ ਬਾਨੰ ਦ੍ਰਿਗੀ ਹੈ ॥
ਨੇਤ੍ਰੰ ਮ੍ਰਿਗੀ ਹੈ ॥
ਕਿ ਕਉਲਾ ਪ੍ਰਭਾ ਹੈ ॥
ਨਿਸੇਸਾਨਨੀ ਛੈ ॥੩੧੮॥
ਕਿ ਗੰਧ੍ਰਬਣੀ ਹੈ ॥
ਕਿ ਬਿਦਿਆਧਰੀ ਛੈ ॥
ਕਿ ਬਾਸੰਤ ਨਾਰੀ ॥
ਕਿ ਭੂਤੇਸ ਪਿਆਰੀ ॥੩੧੯॥
ਕਿ ਜਾਦ੍ਵੇਸ ਨਾਰੀ ॥
ਕਿ ਪੰਚਾਲ ਬਾਰੀ ॥
ਕਿ ਹਿੰਡੋਲਕਾ ਛੈ ॥
ਕਿ ਰਾਜਹ ਸਿਰੀ ਹੈ ॥੩੨੦॥
ਕਿ ਸੋਵਰਣ ਪੁਤ੍ਰੀ ॥
ਕਿ ਆਕਾਸ ਉਤ੍ਰੀ ॥
ਕਿ ਸ੍ਵਰਣੀ ਪ੍ਰਿਤਾ ਹੈ ॥
ਕਿ ਸੁਵ੍ਰਣੰ ਪ੍ਰਭਾ ਹੈ ॥੩੨੧॥
ਕਿ ਪਦਮੰ ਦ੍ਰਿਗੀ ਹੈ ॥
ਕਿ ਪਰਮੰ ਪ੍ਰਭੀ ਹੈ ॥
ਕਿ ਬੀਰਾਬਰਾ ਹੈ ॥
ਕਿ ਸਸਿ ਕੀ ਸੁਭਾ ਹੈ ॥੩੨੨॥
ਕਿ ਨਾਗੇਸਜਾ ਹੈ ॥
ਨਾਗਨ ਪ੍ਰਭਾ ਹੈ ॥
ਕਿ ਨਲਨੰ ਦ੍ਰਿਗੀ ਹੈ ॥
ਕਿ ਮਲਿਨੀ ਮ੍ਰਿਗੀ ਹੈ ॥੩੨੩॥
ਕਿ ਅਮਿਤੰ ਪ੍ਰਭਾ ਹੈ ॥
ਕਿ ਅਮਿਤੋਤਮਾ ਹੈ ॥
ਕਿ ਅਕਲੰਕ ਰੂਪੰ ॥
ਕਿ ਸਭ ਜਗਤ ਭੂਪੰ ॥੩੨੪॥