ਮੋਹਣੀ ਛੰਦ ॥

ਜੁਬਣਮਯ ਮੰਤੀ ਸੁ ਬਾਲੀ ॥

ਮੁਖ ਨੂਰੰ ਪੂਰੰ ਉਜਾਲੀ ॥

ਮ੍ਰਿਗ ਨੈਣੀ ਬੈਣੀ ਕੋਕਿਲਾ ॥

ਸਸਿ ਆਭਾ ਸੋਭਾ ਚੰਚਲਾ ॥੩੨੫॥

ਘਣਿ ਮੰਝੈ ਜੈ ਹੈ ਚੰਚਾਲੀ ॥

ਮ੍ਰਿਦੁਹਾਸਾ ਨਾਸਾ ਖੰਕਾਲੀ ॥

ਚਖੁ ਚਾਰੰ ਹਾਰੰ ਕੰਠਾਯੰ ॥

ਮ੍ਰਿਗ ਨੈਣੀ ਬੇਣੀ ਮੰਡਾਯੰ ॥੩੨੬॥

ਗਜ ਗਾਮੰ ਬਾਮੰ ਸੁ ਗੈਣੀ ॥

ਮ੍ਰਿਦਹਾਸੰ ਬਾਸੰ ਬਿਧ ਬੈਣੀ ॥

ਚਖੁ ਚਾਰੰ ਹਾਰੰ ਨਿਰਮਲਾ ॥

ਲਖਿ ਆਭਾ ਲਜੀ ਚੰਚਲਾ ॥੩੨੭॥

ਦ੍ਰਿੜ ਧਰਮਾ ਕਰਮਾ ਸੁਕਰਮੰ ॥

ਦੁਖ ਹਰਤਾ ਸਰਤਾ ਜਾਣੁ ਧਰਮੰ ॥

ਮੁਖ ਨੂਰੰ ਭੂਰੰ ਸੁ ਬਾਸਾ ॥

ਚਖੁ ਚਾਰੀ ਬਾਰੀ ਅੰਨਾਸਾ ॥੩੨੮॥

ਚਖੁ ਚਾਰੰ ਬਾਰੰ ਚੰਚਾਲੀ ॥

ਸਤ ਧਰਮਾ ਕਰਮਾ ਸੰਚਾਲੀ ॥

ਦੁਖ ਹਰਣੀ ਦਰਣੀ ਦੁਖ ਦ੍ਵੰਦੰ ॥

ਪ੍ਰਿਯਾ ਭਕਤਾ ਬਕਤਾ ਹਰਿ ਛੰਦੰ ॥੩੨੯॥

ਰੰਭਾ ਉਰਬਸੀਆ ਘ੍ਰਿਤਾਚੀ ॥

ਅਛੈ ਮੋਹਣੀ ਆਜੇ ਰਾਚੀ ॥

ਲਖਿ ਸਰਬੰ ਗਰਬੰ ਪਰਹਾਰੀ ॥

ਮੁਖਿ ਨੀਚੇ ਧਾਮੰ ਸਿਧਾਰੀ ॥੩੩੦॥

ਗੰਧਰਬੰ ਸਰਬੰ ਦੇਵਾਣੀ ॥

ਗਿਰਜਾ ਗਾਇਤ੍ਰੀ ਲੰਕਾਣੀ ॥

ਸਾਵਿਤ੍ਰੀ ਚੰਦ੍ਰੀ ਇੰਦ੍ਰਾਣੀ ॥

ਲਖਿ ਲਜੀ ਸੋਭਾ ਸੂਰਜਾਣੀ ॥੩੩੧॥

ਨਾਗਣੀਆ ਨ੍ਰਿਤਿਆ ਜਛਾਣੀ ॥

ਪਾਪਾ ਪਾਵਿਤ੍ਰੀ ਪਬਾਣੀ ॥

ਪਈਸਾਚ ਪ੍ਰੇਤੀ ਭੂਤੇਸੀ ॥

ਭਿੰਭਰੀਆ ਭਾਮਾ ਭੂਪੇਸੀ ॥੩੩੨॥

ਬਰ ਬਰਣੀ ਹਰਣੀ ਸਬ ਦੁਖੰ ॥

ਸੁਖ ਕਰਨੀ ਤਰੁਣੀ ਸਸਿ ਮੁਖੰ ॥

ਉਰਗੀ ਗੰਧ੍ਰਬੀ ਜਛਾਨੀ ॥

ਲੰਕੇਸੀ ਭੇਸੀ ਇੰਦ੍ਰਾਣੀ ॥੩੩੩॥

ਦ੍ਰਿਗ ਬਾਨੰ ਤਾਨੰ ਮਦਮਤੀ ॥

ਜੁਬਨ ਜਗਮਗਣੀ ਸੁਭਵੰਤੀ ॥

ਉਰਿ ਧਾਰੰ ਹਾਰੰ ਬਨਿ ਮਾਲੰ ॥

ਮੁਖਿ ਸੋਭਾ ਸਿਖਿਰੰ ਜਨ ਜ੍ਵਾਲੰ ॥੩੩੪॥

ਛਤਪਤ੍ਰੀ ਛਤ੍ਰੀ ਛਤ੍ਰਾਲੀ ॥

ਬਿਧੁ ਬੈਣੀ ਨੈਣੀ ਨ੍ਰਿਮਾਲੀ ॥

ਅਸਿ ਉਪਾਸੀ ਦਾਸੀ ਨਿਰਲੇਪੰ ॥

ਬੁਧਿ ਖਾਨੰ ਮਾਨੰ ਸੰਛੇਪੰ ॥੩੩੫॥

ਸੁਭ ਸੀਲੰ ਡੀਲੰ ਸੁਖ ਥਾਨੰ ॥

ਮੁਖ ਹਾਸੰ ਰਾਸੰ ਨਿਰਬਾਨੰ ॥

ਪ੍ਰਿਯਾ ਭਕਤਾ ਬਕਤਾ ਹਰਿ ਨਾਮੰ ॥

ਚਿਤ ਲੈਣੀ ਦੈਣੀ ਆਰਾਮੰ ॥੩੩੬॥

ਪ੍ਰਿਯ ਭਕਤਾ ਠਾਢੀ ਏਕੰਗੀ ॥

ਰੰਗ ਏਕੈ ਰੰਗੈ ਸੋ ਰੰਗੀ ॥

ਨਿਰ ਬਾਸਾ ਆਸਾ ਏਕਾਤੰ ॥

ਪਤਿ ਦਾਸੀ ਭਾਸੀ ਪਰਭਾਤੰ ॥੩੩੭॥

ਅਨਿ ਨਿੰਦ੍ਰ ਅਨਿੰਦਾ ਨਿਰਹਾਰੀ ॥

ਪ੍ਰਿਯ ਭਕਤਾ ਬਕਤਾ ਬ੍ਰਤਚਾਰੀ ॥

ਬਾਸੰਤੀ ਟੋਡੀ ਗਉਡੀ ਹੈ ॥

ਭੁਪਾਲੀ ਸਾਰੰਗ ਗਉਰੀ ਛੈ ॥੩੩੮॥

ਹਿੰਡੋਲੀ ਮੇਘ ਮਲਾਰੀ ਹੈ ॥

ਜੈਜਾਵੰਤੀ ਗੌਡ ਮਲਾਰੀ ਛੈ ॥

ਬੰਗਲੀਆ ਰਾਗੁ ਬਸੰਤੀ ਛੈ ॥

ਬੈਰਾਰੀ ਸੋਭਾਵੰਤੀ ਹੈ ॥੩੩੯॥

ਸੋਰਠਿ ਸਾਰੰਗ ਬੈਰਾਰੀ ਛੈ ॥

ਪਰਜ ਕਿ ਸੁਧ ਮਲਾਰੀ ਛੈ ॥

ਹਿੰਡੋਲੀ ਕਾਫੀ ਤੈਲੰਗੀ ॥

ਭੈਰਵੀ ਦੀਪਕੀ ਸੁਭੰਗੀ ॥੩੪੦॥

ਸਰਬੇਵੰ ਰਾਗੰ ਨਿਰਬਾਣੀ ॥

ਲਖਿ ਲੋਭੀ ਆਭਾ ਗਰਬਾਣੀ ॥

ਜਉ ਕਥਉ ਸੋਭਾ ਸਰਬਾਣੰ ॥

ਤਉ ਬਾਢੇ ਏਕੰ ਗ੍ਰੰਥਾਣੰ ॥੩੪੧॥

ਲਖਿ ਤਾਮ ਦਤੰ ਬ੍ਰਤਚਾਰੀ ॥

ਸਬ ਲਗੇ ਪਾਨੰ ਜਟਧਾਰੀ ॥

ਤਨ ਮਨ ਭਰਤਾ ਕਰ ਰਸ ਭੀਨਾ ॥

ਚਵ ਦਸਵੋ ਤਾ ਕੌ ਗੁਰੁ ਕੀਨਾ ॥੩੪੨॥

ਇਤਿ ਪ੍ਰਿਯ ਭਗਤ ਇਸਤ੍ਰੀ ਚਤੁਰਦਸਵਾ ਗੁਰੂ ਸਮਾਪਤੰ ॥੧੪॥