ਅਥ ਬਾਨਗਰ ਪੰਧਰਵੋ ਗੁਰੂ ਕਥਨੰ ॥

ਤੋਟਕ ਛੰਦ ॥

ਕਰਿ ਚਉਦਸਵੋਂ ਗੁਰੁ ਦਤ ਮੁਨੰ ॥

ਮਗ ਲਗੀਆ ਪੂਰਤ ਨਾਦ ਧੁਨੰ ॥

ਭ੍ਰਮ ਪੂਰਬ ਪਛਮ ਉਤ੍ਰ ਦਿਸੰ ॥

ਤਕਿ ਚਲੀਆ ਦਛਨ ਮੋਨ ਇਸੰ ॥੩੪੩॥

ਅਵਿਲੋਕਿ ਤਹਾ ਇਕ ਚਿਤ੍ਰ ਪੁਰੰ ॥

ਜਨੁ ਕ੍ਰਾਤਿ ਦਿਵਾਲਯ ਸਰਬ ਹਰੰ ॥

ਨਗਰੇਸ ਤਹਾ ਬਹੁ ਮਾਰਿ ਮ੍ਰਿਗੰ ॥

ਸਬ ਸਿੰਘ ਮ੍ਰਿਗੀਪਤਿ ਘਾਇ ਖਗੰ ॥੩੪੪॥

ਚਤੁਰੰ ਲਏ ਨ੍ਰਿਪ ਸੰਗਿ ਘਨੀ ॥

ਥਹਰੰਤ ਧੁਜਾ ਚਮਕੰਤ ਅਨੀ ॥

ਬਹੁ ਭੂਖਨ ਚੀਰ ਜਰਾਵ ਜਰੀ ॥

ਤ੍ਰਿਦਸਾਲਯ ਕੀ ਜਨੁ ਕ੍ਰਾਤਿ ਹਰੀ ॥੩੪੫॥

ਤਹ ਬੈਠ ਹੁਤੋ ਇਕ ਬਾਣਗਰੰ ॥

ਬਿਨੁ ਪ੍ਰਾਣ ਕਿਧੌ ਨਹੀ ਬੈਨੁਚਰੰ ॥

ਤਹ ਬਾਜਤ ਬਾਜ ਮ੍ਰਿਦੰਗ ਗਣੰ ॥

ਡਫ ਢੋਲਕ ਝਾਝ ਮੁਚੰਗ ਭਣੰ ॥੩੪੬॥

ਦਲ ਨਾਥ ਲਏ ਬਹੁ ਸੰਗਿ ਦਲੰ ॥

ਜਲ ਬਾਰਿਧ ਜਾਨੁ ਪ੍ਰਲੈ ਉਛਲੰ ॥

ਹਯ ਹਿੰਸਤ ਚਿੰਸਤ ਗੂੜ ਗਜੰ ॥

ਗਲ ਗਜਤ ਲਜਤ ਸੁੰਡ ਲਜੰ ॥੩੪੭॥

ਦ੍ਰੁਮ ਢਾਹਤ ਗਾਹਤ ਗੂੜ ਦਲੰ ॥

ਕਰ ਖੀਚਤ ਸੀਚਤ ਧਾਰ ਜਲੰ ॥

ਸੁਖ ਪਾਵਤ ਧਾਵਤ ਪੇਖਿ ਪ੍ਰਭੈ ॥

ਅਵਲੋਕਿ ਬਿਮੋਹਤ ਰਾਜ ਸੁਭੈ ॥੩੪੮॥

ਚਪਿ ਡਾਰਤ ਚਾਚਰ ਭਾਨੁ ਸੂਅੰ ॥

ਸੁਖ ਪਾਵਤ ਦੇਖ ਨਰੇਸ ਭੂਅੰ ॥

ਗਲ ਗਜਤ ਢੋਲ ਮ੍ਰਿਦੰਗ ਸੁਰੰ ॥

ਬਹੁ ਬਾਜਤ ਨਾਦ ਨਯੰ ਮੁਰਜੰ ॥੩੪੯॥

ਕਲਿ ਕਿੰਕਣਿ ਭੂਖਤ ਅੰਗਿ ਬਰੰ ॥

ਤਨ ਲੇਪਤ ਚੰਦਨ ਚਾਰ ਪ੍ਰਭੰ ॥

ਮ੍ਰਿਦੁ ਡੋਲਤ ਬੋਲਤ ਬਾਤ ਮੁਖੰ ॥

ਗ੍ਰਿਹਿ ਆਵਤ ਖੇਲ ਅਖੇਟ ਸੁਖੰ ॥੩੫੦॥

ਮੁਖ ਪੋਛ ਗੁਲਾਬ ਫੁਲੇਲ ਸੁਭੰ ॥

ਕਲਿ ਕਜਲ ਸੋਹਤ ਚਾਰੁ ਚਖੰ ॥

ਮੁਖ ਉਜਲ ਚੰਦ ਸਮਾਨ ਸੁਭੰ ॥

ਅਵਿਲੋਕਿ ਛਕੇ ਗਣ ਗੰਧ੍ਰਬਿਸੰ ॥੩੫੧॥

ਸੁਭ ਸੋਭਤ ਹਾਰ ਅਪਾਰ ਉਰੰ ॥

ਤਿਲਕੰ ਦੁਤਿ ਕੇਸਰ ਚਾਰੁ ਪ੍ਰਭੰ ॥

ਅਨਸੰਖ ਅਛੂਹਨ ਸੰਗ ਦਲੰ ॥

ਤਿਹ ਜਾਤ ਭਏ ਸਨ ਸੈਨ ਮਗੰ ॥੩੫੨॥

ਫਿਰਿ ਆਇ ਗਏ ਤਿਹ ਪੈਂਡ ਮੁਨੰ ॥

ਕਲਿ ਬਾਜਤ ਸੰਖਨ ਨਾਦ ਧੁਨੰ ॥

ਅਵਿਲੋਕਿ ਤਹਾ ਇਕ ਬਾਨ ਗਰੰ ॥

ਸਿਰ ਨੀਚ ਮਨੋ ਲਿਖ ਚਿਤ੍ਰ ਧਰੰ ॥੩੫੩॥

ਅਵਿਲੋਕ ਰਿਖੀਸਰ ਤੀਰ ਗਰੰ ॥

ਹਸਿ ਬੈਨ ਸੁ ਭਾਤਿ ਇਮੰ ਉਚਰੰ ॥

ਕਹੁ ਭੂਪ ਗਏ ਲੀਏ ਸੰਗਿ ਦਲੰ ॥

ਕਹਿਓ ਸੋ ਨ ਗੁਰੂ ਅਵਿਲੋਕ ਦ੍ਰਿਗੰ ॥੩੫੪॥

ਚਕਿ ਚਿਤ ਰਹੇ ਅਚਿਤ ਮੁਨੰ ॥

ਅਨਖੰਡ ਤਪੀ ਨਹੀ ਜੋਗ ਡੁਲੰ ॥

ਅਨਆਸ ਅਭੰਗ ਉਦਾਸ ਮਨੰ ॥

ਅਬਿਕਾਰ ਅਪਾਰ ਪ੍ਰਭਾਸ ਸਭੰ ॥੩੫੫॥

ਅਨਭੰਗ ਪ੍ਰਭਾ ਅਨਖੰਡ ਤਪੰ ॥

ਅਬਿਕਾਰ ਜਤੀ ਅਨਿਆਸ ਜਪੰ ॥

ਅਨਖੰਡ ਬ੍ਰਤੰ ਅਨਡੰਡ ਤਨੰ ॥

ਹਠਵੰਤ ਬ੍ਰਤੀ ਰਿਖਿ ਅਤ੍ਰ ਸੂਅੰ ॥੩੫੬॥

ਅਵਿਲੋਕਿ ਸਰੰ ਕਰਿ ਧਿਆਨ ਜੁਤੰ ॥

ਰਹਿ ਰੀਝ ਜਟੀ ਹਠਵੰਤ ਬ੍ਰਤੰ ॥

ਗੁਰੁ ਮਾਨਿਸ ਪੰਚਦਸ੍ਵੋ ਪ੍ਰਬਲੰ ॥

ਹਠ ਛਾਡਿ ਸਬੈ ਤਿਨ ਪਾਨ ਪਰੰ ॥੩੫੭॥

ਇਮਿ ਨਾਹ ਸੌ ਜੋ ਨਰ ਨੇਹ ਕਰੈ ॥

ਭਵ ਧਾਰ ਅਪਾਰਹਿ ਪਾਰ ਪਰੈ ॥

ਤਨ ਕੇ ਮਨ ਕੇ ਭ੍ਰਮ ਪਾਸਿ ਧਰੇ ॥

ਕਰਿ ਪੰਦ੍ਰਸਵੋ ਗੁਰੁ ਪਾਨ ਪਰੇ ॥੩੫੮॥

ਇਤਿ ਪੰਦ੍ਰਸਵ ਗੁਰੂ ਬਾਨਗਰ ਸਮਾਪਤੰ ॥੧੫॥

ਅਥ ਚਾਵਡਿ ਸੋਰਵੋ ਗੁਰੁ ਕਥਨੰ ॥

ਤੋਟਕ ਛੰਦ ॥

ਮੁਖ ਬਿਭੂਤ ਭਗਵੇ ਭੇਸ ਬਰੰ ॥

ਸੁਭ ਸੋਭਤ ਚੇਲਕ ਸੰਗ ਨਰੰ ॥

ਗੁਨ ਗਾਵਤ ਗੋਬਿੰਦ ਏਕ ਮੁਖੰ ॥

ਬਨ ਡੋਲਤ ਆਸ ਉਦਾਸ ਸੁਖੰ ॥੩੫੯॥

ਸੁਭ ਸੂਰਤਿ ਪੂਰਤ ਨਾਦ ਨਵੰ ॥

ਅਤਿ ਉਜਲ ਅੰਗ ਬਿਭੂਤ ਰਿਖੰ ॥

ਨਹੀ ਬੋਲਤ ਡੋਲਤ ਦੇਸ ਦਿਸੰ ॥

ਗੁਨ ਚਾਰਤ ਧਾਰਤ ਧ︀ਯਾਨ ਹਰੰ ॥੩੬੦॥

ਅਵਿਲੋਕਯ ਚਾਵੰਡਿ ਚਾਰੁ ਪ੍ਰਭੰ ॥

ਗ੍ਰਿਹਿ ਜਾਤ ਉਡੀ ਗਹਿ ਮਾਸੁ ਮੁਖੰ ॥

ਲਖਿ ਕੈ ਪਲ ਚਾਵੰਡਿ ਚਾਰ ਚਲੀ ॥

ਤਿਹ ਤੇ ਅਤਿ ਪੁਸਟ ਪ੍ਰਮਾਥ ਬਲੀ ॥੩੬੧॥

ਅਵਿਲੋਕਿਸ ਮਾਸ ਅਕਾਸ ਉਡੀ ॥

ਅਤਿ ਜੁਧੁ ਤਹੀ ਤਿਹੰ ਸੰਗ ਮੰਡੀ ॥

ਤਜਿ ਮਾਸੁ ਚੜਾ ਉਡਿ ਆਪ ਚਲੀ ॥

ਲਹਿ ਕੈ ਚਿਤ ਚਾਵੰਡਿ ਚਾਰ ਬਲੀ ॥੩੬੨॥

ਅਵਿਲੋਕਿ ਸੁ ਚਾਵੰਡਿ ਚਾਰ ਪਲੰ ॥

ਤਜਿ ਤ੍ਰਾਸ ਭਾਈ ਥਿਰ ਭੂਮਿ ਥਲੰ ॥

ਲਖਿ ਤਾਸੁ ਮਨੰ ਮੁਨਿ ਚਉਕ ਰਹ︀ਯੋ ॥

ਚਿਤ ਸੋਰ੍ਰਹਸਵੇ ਗੁਰੁ ਤਾਸੁ ਕਹ︀ਯੋ ॥੩੬੩॥

ਕੋਊ ਐਸ ਤਜੈ ਜਬ ਸਰਬ ਧਨੰ ॥

ਕਰਿ ਕੈ ਬਿਨੁ ਆਸ ਉਦਾਸ ਮਨੰ ॥

ਤਬ ਪਾਚਉ ਇੰਦ੍ਰੀ ਤਿਆਗ ਰਹੈ ॥

ਇਨ ਚੀਲਨ ਜਿਉ ਸ੍ਰੁਤ ਐਸ ਕਹੈ ॥੩੬੪॥

ਇਤਿ ਸੋਰ੍ਰਹਵੋ ਗੁਰੂ ਚਾਵੰਡਿ ਸਮਾਪਤੰ ॥੧੬॥