ਚਰਪਟ ਛੰਦ ॥

ਗਲਿਤੰ ਜੋਗੰ ॥

ਦਲਿਤੰ ਭੋਗੰ ॥

ਭਗਿਵੇ ਭੇਸੰ ॥

ਸੁਫਿਲੇ ਦੇਸੰ ॥੪੧੯॥

ਅਚਲ ਧਰਮੰ ॥

ਅਖਿਲ ਕਰਮੰ ॥

ਅਮਿਤ ਜੋਗੰ ॥

ਤਜਿਤ ਭੋਗੰ ॥੪੨੦॥

ਸੁਫਲ ਕਰਮੰ ॥

ਸੁਬ੍ਰਿਤ ਧਰਮੰ ॥

ਕੁਕ੍ਰਿਤ ਹੰਤਾ ॥

ਸੁਗਤੰ ਗੰਤਾ ॥੪੨੧॥

ਦਲਿਤੰ ਦ੍ਰੋਹੰ ॥

ਮਲਿਤੰ ਮੋਹੰ ॥

ਸਲਿਤੰ ਸਾਰੰ ॥

ਸੁਕ੍ਰਿਤ ਚਾਰੰ ॥੪੨੨॥

ਭਗਵੇ ਭੇਸੰ ॥

ਸੁਫਲੰ ਦੇਸੰ ॥

ਸੁਹ੍ਰਿਦੰ ਸਰਤਾ ॥

ਕੁਕ੍ਰਿਤੰ ਹਰਤਾ ॥੪੨੩॥

ਚਕ੍ਰਿਤੰ ਸੂਰੰ ॥

ਬਮਤੰ ਨੂਰੰ ॥

ਏਕੰ ਜਪਿਤੰ ॥

ਏਕੋ ਥਪਿਤੰ ॥੪੨੪॥

ਰਾਜੰ ਤਜਿਤ੍ਵੰ ॥

ਈਸੰ ਭਵਿਤ੍ਵੰ ॥

ਜਪੰ ਜਪਿਤ੍ਵੰ ॥

ਏਕੰ ਥਪਿਤ੍ਵੰ ॥੪੨੫॥

ਬਜਤੰ ਨਾਦੰ ॥

ਬਿਦਿਤੰ ਰਾਗੰ ॥

ਜਪਤੰ ਜਾਪੰ ॥

ਤ੍ਰਸਿਤੰ ਤਾਪੰ ॥੪੨੬॥

ਚਕਿਤੰ ਚੰਦੰ ॥

ਧਕਤੰ ਇੰਦੰ ॥

ਤਕਤੰ ਦੇਵੰ ॥

ਭਗਤੰ ਭੇਵੰ ॥੪੨੭॥

ਭ੍ਰਮਤੰ ਭੂਤੰ ॥

ਲਖਿਤੰ ਰੂਪੰ ॥

ਚਕ੍ਰਤੰ ਚਾਰੰ ॥

ਸੁਹ੍ਰਿਦੰ ਸਾਰੰ ॥੪੨੮॥

ਨਲਿਨੰ ਸੂਅੰ ॥

ਲਖਿ ਅਉਧੂਅੰ ॥

ਚਟ ਦੇ ਛਟਾ ॥

ਭ੍ਰਮ ਤੇ ਜਟਾ ॥੪੨੯॥

ਤਕਿਤੰ ਦੇਵੰ ॥

ਬਕਿਤੰ ਭੇਵੰ ॥

ਦਸ ਨਵ ਸੀਸੰ ॥

ਕਰਮਕ ਦੀਸੰ ॥੪੩੦॥

ਬੁਧਿਤੰ ਧਾਮੰ ॥

ਗ੍ਰਿਹਿਤੰ ਬਾਮੰ ॥

ਭ੍ਰਮਤੰ ਮੋਹੰ ॥

ਮਮਤੰ ਮੋਹੰ ॥੪੩੧॥

ਮਮਤਾ ਬੁਧੰ ॥

ਸ੍ਰਿਹਤੰ ਲੋਗੰ ॥

ਅਹਿਤਾ ਧਰਮੰ ॥

ਲਹਿਤਹ ਭੋਗੰ ॥੪੩੨॥

ਗ੍ਰਿਸਤੰ ਬੁਧੰ ॥

ਮਮਤਾ ਮਾਤੰ ॥

ਇਸਤ੍ਰੀ ਨੇਹੰ ॥

ਪੁਤ੍ਰੰ ਭ੍ਰਾਤੰ ॥੪੩੩॥

ਗ੍ਰਸਤੰ ਮੋਹੰ ॥

ਧਰਿਤੰ ਕਾਮੰ ॥

ਜਲਤੰ ਕ੍ਰੋਧੰ ॥

ਪਲਿਤੰ ਦਾਮੰ ॥੪੩੪॥

ਦਲਤੰ ਬਿਯੋਧੰ ॥

ਤਕਿਤੰ ਦਾਵੰ ॥

ਅੰਤਹ ਨਰਕੰ ॥

ਗੰਤਹ ਪਾਵੰ ॥੪੩੫॥

ਤਜਿਤੰ ਸਰਬੰ ॥

ਗ੍ਰਹਿਤੰ ਏਕੰ ॥

ਪ੍ਰਭਤੰ ਭਾਵੰ ॥

ਤਜਿਤੰ ਦ੍ਵੈਖੰ ॥੪੩੬॥

ਨਲਿਨੀ ਸੁਕਿ ਜਯੰ ॥

ਤਜਿਤੰ ਦਿਰਬੰ ॥

ਸਫਲੀ ਕਰਮੰ ॥

ਲਹਿਤੰ ਸਰਬੰ ॥੪੩੭॥

ਇਤਿ ਨਲਿਨੀ ਸੁਕ ਉਨੀਸਵੋ ਗੁਰੂ ਬਰਨਨੰ ॥੧੯॥