ਅਥ ਸਾਹ ਬੀਸਵੋ ਗੁਰੁ ਕਥਨੰ ॥

ਚੌਪਈ ॥

ਆਗੇ ਚਲਾ ਦਤ ਜਟ ਧਾਰੀ ॥

ਬੇਜਤ ਬੇਣ ਬਿਖਾਨ ਅਪਾਰੀ ॥

ਅਸਥਾਵਰ ਲਖਿ ਚੇਤਨ ਭਏ ॥

ਚੇਤਨ ਦੇਖ ਚਕ੍ਰਿਤ ਹ੍ਵੈ ਗਏ ॥੪੩੮॥

ਮਹਾ ਰੂਪ ਕਛੁ ਕਹਾ ਨ ਜਾਈ ॥

ਨਿਰਖਿ ਚਕ੍ਰਿਤ ਰਹੀ ਸਕਲ ਲੁਕਾਈ ॥

ਜਿਤ ਜਿਤ ਜਾਤ ਪਥਹਿ ਰਿਖਿ ਗ︀ਯੋ ॥

ਜਾਨੁਕ ਪ੍ਰੇਮ ਮੇਘ ਬਰਖ੍ਰਯੋ ॥੪੩੯॥

ਤਹ ਇਕ ਲਖਾ ਸਾਹ ਧਨਵਾਨਾ ॥

ਮਹਾ ਰੂਪ ਧਰਿ ਦਿਰਬ ਨਿਧਾਨਾ ॥

ਮਹਾ ਜੋਤਿ ਅਰੁ ਤੇਜ ਅਪਾਰੂ ॥

ਆਪ ਘੜਾ ਜਾਨੁਕ ਮੁਖਿ ਚਾਰੂ ॥੪੪੦॥

ਬਿਕ੍ਰਿਅ ਬੀਚ ਅਧਿਕ ਸਵਧਾਨਾ ॥

ਬਿਨੁ ਬਿਪਾਰ ਜਿਨ ਅਉਰ ਨ ਜਾਨਾ ॥

ਆਸ ਅਨੁਰਕਤ ਤਾਸੁ ਬ੍ਰਿਤ ਲਾਗਾ ॥

ਮਾਨਹੁ ਮਹਾ ਜੋਗ ਅਨੁਰਾਗਾ ॥੪੪੧॥

ਤਹਾ ਰਿਖਿ ਗਏ ਸੰਗਿ ਸੰਨ︀ਯਾਸਨ ॥

ਕਈ ਛੋਹਨੀ ਜਾਤ ਨਹੀ ਗਨਿ ॥

ਤਾ ਕੇ ਜਾਇ ਦੁਆਰ ਪਰ ਬੈਠੇ ॥

ਸਕਲ ਮੁਨੀ ਮੁਨੀਰਾਜ ਇਕੈਠੇ ॥੪੪੨॥

ਸਾਹ ਸੁ ਦਿਰਬ ਬ੍ਰਿਤ ਲਗ ਰਹਾ ॥

ਰਿਖਨ ਓਰ ਤਿਨ ਚਿਤ੍ਰਯੋ ਨ ਕਹਾ ॥

ਨੇਤ੍ਰ ਮੀਚ ਏਕੈ ਧਨ ਆਸਾ ॥

ਐਸ ਜਾਨੀਅਤ ਮਹਾ ਉਦਾਸਾ ॥੪੪੩॥

ਤਹ ਜੇ ਹੁਤੇ ਰਾਵ ਅਰੁ ਰੰਕਾ ॥

ਮੁਨਿ ਪਗ ਪਰੇ ਛੋਰ ਕੈ ਸੰਕਾ ॥

ਤਿਹ ਬਿਪਾਰ ਕਰਮ ਕਰ ਭਾਰੀ ॥

ਰਿਖੀਅਨ ਓਰ ਨ ਦ੍ਰਿਸਟਿ ਪਸਾਰੀ ॥੪੪੪॥

ਤਾਸੁ ਦੇਖਿ ਕਰਿ ਦਤ ਪ੍ਰਭਾਊ ॥

ਪ੍ਰਗਟ ਕਹਾ ਤਜ ਕੈ ਹਠ ਭਾਊ ॥

ਐਸ ਪ੍ਰੇਮ ਪ੍ਰਭੁ ਸੰਗ ਲਗਈਐ ॥

ਤਬ ਹੀ ਪੁਰਖੁ ਪੁਰਾਤਨ ਪਈਐ ॥੪੪੫॥

ਇਤਿ ਸਾਹ ਬੀਸਵੋ ਗੁਰੂ ਸਮਾਪਤੰ ॥੨੦॥

ਅਥ ਸੁਕ ਪੜਾਵਤ ਨਰ ਇਕੀਸਵੋ ਗੁਰੂ ਕਥਨੰ ॥

ਚੌਪਈ ॥

ਬੀਸ ਗੁਰੂ ਕਰਿ ਆਗੇ ਚਲਾ ॥

ਸੀਖੇ ਸਰਬ ਜੋਗ ਕੀ ਕਲਾ ॥

ਅਤਿ ਪ੍ਰਭਾਵ ਅਮਿਤੋਜੁ ਪ੍ਰਤਾਪੂ ॥

ਜਾਨੁਕ ਸਾਧਿ ਫਿਰਾ ਸਬ ਜਾਪੂ ॥੪੪੬॥

ਲੀਏ ਬੈਠ ਦੇਖਾ ਇਕ ਸੂਆ ॥

ਜਿਹ ਸਮਾਨ ਜਗਿ ਭਯੋ ਨ ਹੂਆ ॥

ਤਾ ਕਹੁ ਨਾਥ ਸਿਖਾਵਤ ਬਾਨੀ ॥

ਏਕ ਟਕ ਪਰਾ ਅਉਰ ਨ ਜਾਨੀ ॥੪੪੭॥

ਸੰਗ ਲਏ ਰਿਖਿ ਸੈਨ ਅਪਾਰੀ ॥

ਬਡੇ ਬਡੇ ਮੋਨੀ ਬ੍ਰਤਿਧਾਰੀ ॥

ਤਾ ਕੇ ਤੀਰ ਤੀਰ ਚਲਿ ਗਏ ॥

ਤਿਨਿ ਨਰ ਏ ਨਹੀ ਦੇਖਤ ਭਏ ॥੪੪੮॥

ਸੋ ਨਰ ਸੁਕਹਿ ਪੜਾਵਤ ਰਹਾ ॥

ਇਨੈ ਕਛੂ ਮੁਖ ਤੇ ਨਹੀ ਕਹਾ ॥

ਨਿਰਖਿ ਨਿਠੁਰਤਾ ਤਿਹ ਮੁਨਿ ਰਾਊ ॥

ਪੁਲਕ ਪ੍ਰੇਮ ਤਨ ਉਪਜਾ ਚਾਊ ॥੪੪੯॥

ਐਸੇ ਨੇਹੁੰ ਨਾਥ ਸੋ ਲਾਵੈ ॥

ਤਬ ਹੀ ਪਰਮ ਪੁਰਖ ਕਹੁ ਪਾਵੈ ॥

ਇਕੀਸਵਾ ਗੁਰੁ ਤਾ ਕਹ ਕੀਆ ॥

ਮਨ ਬਚ ਕਰਮ ਮੋਲ ਜਨੁ ਲੀਆ ॥੪੫੦॥

ਇਤਿ ਇਕੀਸਵੋਂ ਗੁਰੁ ਸੁਕ ਪੜਾਵਤ ਨਰ ਸਮਾਪਤੰ ॥੨੧॥