ਅਥਿ ਹਰ ਬਾਹਤ ਬਾਈਸਵੋ ਗੁਰੂ ਕਥਨੰ ॥

ਚੌਪਈ ॥

ਜਬ ਇਕੀਸ ਕਰ ਗੁਰੂ ਸਿਧਾਰਾ ॥

ਹਰ ਬਾਹਤ ਇਕ ਪੁਰਖ ਨਿਹਾਰਾ ॥

ਤਾ ਕੀ ਨਾਰਿ ਮਹਾ ਸੁਖਕਾਰੀ ॥

ਪਤਿ ਕੀ ਆਸ ਹੀਏ ਜਿਹ ਭਾਰੀ ॥੪੫੧॥

ਭਤਾ ਲਏ ਪਾਨਿ ਚਲਿ ਆਈ ॥

ਜਨੁਕ ਨਾਥ ਗ੍ਰਿਹ ਬੋਲ ਪਠਾਈ ॥

ਹਰ ਬਾਹਤ ਤਿਨ ਕਛੂ ਨ ਲਹਾ ॥

ਤ੍ਰੀਆ ਕੋ ਧਿਆਨ ਨਾਥ ਪ੍ਰਤਿ ਰਹਾ ॥੪੫੨॥

ਮੁਨਿ ਪਤਿ ਸੰਗਿ ਲਏ ਰਿਖ ਸੈਨਾ ॥

ਮੁਖ ਛਬਿ ਦੇਖਿ ਲਜਤ ਜਿਹ ਮੈਨਾ ॥

ਤੀਰ ਤੀਰ ਤਾ ਕੇ ਚਲਿ ਗਏ ॥

ਮੁਨਿ ਪਤਿ ਬੈਠ ਰਹਤ ਪਛ ਭਏ ॥੪੫੩॥

ਅਨੂਪ ਨਰਾਜ ਛੰਦ ॥

ਅਨੂਪ ਗਾਤ ਅਤਿਭੁਤੰ ਬਿਭੂਤ ਸੋਭਤੰ ਤਨੰ ॥

ਅਛਿਜ ਤੇਜ ਜਾਜੁਲੰ ਅਨੰਤ ਮੋਹਤੰ ਮਨੰ ॥

ਸਸੋਭ ਬਸਤ੍ਰ ਰੰਗਤੰ ਸੁਰੰਗ ਗੇਰੂ ਅੰਬਰੰ ॥

ਬਿਲੋਕ ਦੇਵ ਦਾਨਵੰ ਮਮੋਹ ਗੰਧ੍ਰਬੰ ਨਰੰ ॥੪੫੪॥

ਜਟਾ ਬਿਲੋਕਿ ਜਾਨਵੀ ਜਟੀ ਸਮਾਨ ਜਾਨਈ ॥

ਬਿਲੋਕਿ ਲੋਕ ਲੋਕਿਣੰ ਅਲੋਕਿ ਰੂਪ ਮਾਨਈ ॥

ਬਜੰਤ ਚਾਰ ਕਿੰਕੁਰੀ ਭਜੰਤ ਭੂਤ ਭੈਧਰੀ ॥

ਪਪਾਤ ਜਛ ਕਿੰਨ੍ਰਨੀ ਮਮੋਹ ਮਾਨਨੀ ਮਨੰ ॥੪੫੫॥

ਬਚਿਤ੍ਰ ਨਾਰਿ ਚਿਤ੍ਰਣੀ ਪਵਿਤ੍ਰ ਚਿਤ੍ਰਣੰ ਪ੍ਰਭੰ ॥

ਰ ਰੀਝ ਜਛ ਗੰਧ੍ਰਬੰ ਸੁਰਾਰਿ ਨਾਰਿ ਸੁ ਪ੍ਰਭੰ ॥

ਕੜੰਤ ਕ੍ਰੂ ਕਿੰਨ੍ਰਣੀ ਹਸੰਤ ਹਾਸ ਕਾਮਿਣੀ ॥

ਲਸੰਤ ਦੰਤਣੰ ਦੁਤੰ ਖਿਮੰਤ ਜਾਣੁ ਦਾਮਿਣੀ ॥੪੫੬॥

ਦਲੰਤ ਪਾਪ ਦੁਭਰੰ ਚਲੰਤ ਮੋਨਿ ਸਿੰਮਰੰ ॥

ਸੁਭੰਤ ਭਾਰਗਵੰ ਪਟੰ ਬਿਅੰਤ ਤੇਜ ਉਫਣੰ ॥

ਪਰੰਤ ਪਾਨਿ ਭੂਚਰੰ ਭ੍ਰਮੰਤ ਸਰਬਤੋ ਦਿਸੰ ॥

ਤਜੰਤ ਪਾਪ ਨਰ ਬਰੰ ਚਲੰਤ ਧਰਮਣੋ ਮਗੰ ॥੪੫੭॥

ਬਿਲੋਕਿ ਬੀਰਣੋ ਦਯੰ ਅਰੁਝ ਛਤ੍ਰ ਕਰਮਣੰ ॥

ਤਜੰਤਿ ਸਾਇਕੰ ਸਿਤੰ ਕਟੰਤ ਟੂਕ ਬਰਮਣੰ ॥

ਥਥੰਭ ਭਾਨਣੋ ਰਥੰ ਬਿਲੋਕਿ ਕਉਤਕੰ ਰਣੰ ॥

ਗਿਰੰਤ ਜੁਧਣੋ ਛਿਤੰ ਬਮੰਤ ਸ੍ਰੋਣਤੰ ਮੁਖੰ ॥੪੫੮॥

ਫਿਰੰਤ ਚਕ੍ਰਣੋ ਚਕੰ ਗਿਰੰਤ ਜੋਧਣੋ ਰਣੰ ॥

ਉਠੰਤ ਕ੍ਰੋਧ ਕੈ ਹਠੀ ਠਠੁਕਿ ਕ੍ਰੁਧਿਤੰ ਭੁਜੰ ॥

ਭ੍ਰਮੰਤ ਅਧ ਬਧਤੰ ਕਮਧ ਬਧਤੰ ਕਟੰ ॥

ਪਰੰਤ ਭੂਤਲੰ ਭਟੰ ਬਕੰਤ ਮਾਰੂੜੈ ਰਟੰ ॥੪੫੯॥

ਪਿਪੰਤ ਅਸਵ ਭਟੰਤ ਭਿਰੰਤ ਦਾਰੁਣੋ ਰਣੰ ॥

ਬਹੰਤ ਤੀਛਣੋ ਸਰੰ ਝਲੰਤ ਝਾਲ ਖੜਿਗਿਣੰ ॥

ਉਠੰਤ ਮਾਰੂੜੋ ਰਣੰ ਬਕੰਤ ਮਾਰਣੋ ਮੁਖੰ ॥

ਚਲੰਤ ਭਾਜਿ ਨ ਹਠੀ ਜੁਝੰਤ ਦੁਧਰੰ ਰਣੰ ॥੪੬੦॥

ਕਟੰਤ ਕਾਰਮੰ ਸੁਭੰ ਬਚਿਤ੍ਰ ਚਿਤ੍ਰਤੰ ਕ੍ਰਿਤੰ ॥

ਸਿਲੇਣਿ ਉਜਲੀ ਕ੍ਰਿਤੰ ਬਹੰਤ ਸਾਇਕੰ ਸੁਭੰ ॥

ਬਿਲੋਕਿ ਮੋਨਿਸੰ ਜੁਧੰ ਚਚਉਧ ਚਕ੍ਰਤੰ ਭਵੰ ॥

ਮਮੋਹ ਆਸ੍ਰਮੰ ਗਤੰ ਪਪਾਤ ਭੂਤਲੀ ਸਿਰੰ ॥੪੬੧॥

ਸਭਾਰ ਭਾਰਗ ਬਸਨਿਨੰ ਜਜਪਿ ਜਾਪਣੋ ਰਿਖੰ ॥

ਨਿਹਾਰਿ ਪਾਨ ਪੈ ਪਰਾ ਬਿਚਾਰ ਬਾਇਸਵੋ ਗੁਰੰ ॥

ਬਿਅੰਤ ਜੋਗਣੋ ਸਧੰ ਅਸੰਖ ਪਾਪਣੋ ਦਲੰ ॥

ਅਨੇਕ ਚੇਲਕਾ ਲਏ ਰਿਖੇਸ ਆਸਨੰ ਚਲੰ ॥੪੬੨॥

ਇਤਿ ਹਰ ਬਾਹਤਾ ਬਾਈਸਵੋ ਗੁਰੂ ਇਸਤ੍ਰੀ ਭਾਤ ਲੈ ਆਈ ਸਮਾਪਤੰ ॥੨੨॥

ਅਥ ਤ੍ਰਿਆ ਜਛਣੀ ਤੇਈਸਮੋ ਗੁਰੂ ਕਥਨੰ ॥

ਅਨੂਪ ਨਰਾਜ ਛੰਦ ॥

ਬਜੰਤ ਨਾਦ ਦੁਧਰੰ ਉਠੰਤ ਨਿਸਨੰ ਸੁਰੰ ॥

ਭਜੰਤ ਅਰਿ ਦਿਤੰ ਅਘੰ ਬਿਲੋਕਿ ਭਾਰਗਵੰ ਭਿਸੰ ॥

ਬਿਲੋਕਿ ਕੰਚਨੰ ਗਿਰੰਤ ਤਜ ਮਾਨੁਖੀ ਭੁਅੰ ॥

ਸ ਸੁਹਕ ਤਾਪਸੀ ਤਨੰ ਅਲੋਕ ਲੋਕਣੋ ਬਪੰ ॥੪੬੩॥

ਅਨੇਕ ਜਛ ਗੰਧ੍ਰਬੰ ਬਸੇਖ ਬਿਧਿਕਾ ਧਰੀ ॥

ਨਿਰਕਤ ਨਾਗਣੀ ਮਹਾ ਬਸੇਖ ਬਾਸਵੀ ਸੁਰੀ ॥

ਪਵਿਤ੍ਰ ਪਰਮ ਪਾਰਬਤੀ ਅਨੂਪ ਆਲਕਾਪਤੀ ॥

ਅਸਕਤ ਆਪਿਤੰ ਮਹਾ ਬਿਸੇਖ ਆਸੁਰੀ ਸੁਰੀ ॥੪੬੪॥

ਅਨੂਪ ਏਕ ਜਛਣੀ ਮਮੋਹ ਰਾਗਣੋ ਮਨੰ ॥

ਘੁਮੰਤ ਘੂਮਣੰ ਛਿਤੰ ਲਗੰਤ ਸਾਰੰਗੋ ਸਰੰ ॥

ਬਿਸਾਰਿ ਨੇਹ ਗੇਹਣੰ ਸਨੇਹ ਰਾਗਣੋ ਮਨੰ ॥

ਮ੍ਰਿਗੀਸ ਜਾਣੁ ਘੁਮਤੰ ਕ੍ਰਿਤੇਣ ਕ੍ਰਿਸ ਕ੍ਰਿਤੀ ਸਰੰ ॥੪੬੫॥

ਰਝੀਝ ਰਾਗਣੋ ਚਿਤੰ ਬਦੰਤ ਰਾਗ ਸੁਪ੍ਰਭੰ ॥

ਬਜੰਤ ਕਿੰਗੁਰੀ ਕਰੰ ਮਮੋਹ ਆਸ੍ਰਮੰ ਗਤੰ ॥

ਸਸਜਿ ਸਾਇਕੰ ਸਿਤੰ ਕਪੰਤ ਕਾਮਣੋ ਕਲੰ ॥

ਭ੍ਰਮੰਤ ਭੂਤਲੰ ਭਲੰ ਭੁਗੰਤ ਭਾਮਿਣੀ ਦਲੰ ॥੪੬੬॥