ਤੋਮਰ ਛੰਦ ॥

ਗੁਨਵੰਤ ਸੀਲ ਅਪਾਰ ॥

ਦਸ ਚਾਰ ਚਾਰ ਉਦਾਰ ॥

ਰਸ ਰਾਗ ਸਰਬ ਸਪੰਨਿ ॥

ਧਰਣੀ ਤਲਾ ਮਹਿ ਧੰਨਿ ॥੪੬੭॥

ਇਕ ਰਾਗ ਗਾਵਤ ਨਾਰਿ ॥

ਗੁਣਵੰਤ ਸੀਲ ਅਪਾਰ ॥

ਸੁਖ ਧਾਮ ਲੋਚਨ ਚਾਰੁ ॥

ਸੰਗੀਤ ਕਰਤ ਬਿਚਾਰ ॥੪੬੮॥

ਦੁਤਿ ਮਾਨ ਰੂਪ ਅਪਾਰ ॥

ਗੁਣਵੰਤ ਸੀਲ ਉਦਾਰ ॥

ਸੁਖ ਸਿੰਧੁ ਰਾਗ ਨਿਧਾਨ ॥

ਹਰਿ ਲੇਤ ਹੇਰਤਿ ਪ੍ਰਾਨ ॥੪੬੯॥

ਅਕਲੰਕ ਜੁਬਨ ਮਾਨ ॥

ਸੁਖ ਸਿੰਧੁ ਸੁੰਦਰਿ ਥਾਨ ॥

ਇਕ ਚਿਤ ਗਾਵਤ ਰਾਗ ॥

ਉਫਟੰਤ ਜਾਨੁ ਸੁਹਾਗ ॥੪੭੦॥

ਤਿਹ ਪੇਖ ਕੈ ਜਟਿ ਰਾਜ ॥

ਸੰਗ ਲੀਨ ਜੋਗ ਸਮਾਜ ॥

ਰਹਿ ਰੀਝ ਆਪਨ ਚਿਤ ॥

ਜੁਗ ਰਾਜ ਜੋਗ ਪਵਿਤ ॥੪੭੧॥

ਇਹ ਭਾਤਿ ਜੋ ਹਰਿ ਸੰਗ ॥

ਹਿਤ ਕੀਜੀਐ ਅਨਭੰਗ ॥

ਤਬ ਪਾਈਐ ਹਰਿ ਲੋਕ ॥

ਇਹ ਬਾਤ ਮੈ ਨਹੀ ਸੋਕ ॥੪੭੨॥

ਚਿਤ ਚਉਪ ਸੋ ਭਰ ਚਾਇ ॥

ਗੁਰ ਜਾਨਿ ਕੈ ਪਰਿ ਪਾਇ ॥

ਚਿਤ ਤਊਨ ਕੇ ਰਸ ਭੀਨ ॥

ਗੁਰੁ ਤੇਈਸਵੋ ਤਿਹ ਕੀਨ ॥੪੭੩॥

ਇਤਿ ਜਛਣੀ ਨਾਰਿ ਰਾਗ ਗਾਵਤੀ ਗੁਰੂ ਤੇਈਸਵੋ ਸਮਾਪਤੰ ॥੨੩॥