ਤੋਮਰ ਛੰਦ ॥

ਤਬ ਬਹੁਤ ਬਰਖ ਪ੍ਰਮਾਨ ॥

ਚੜਿ ਮੇਰ ਸ੍ਰਿੰਗ ਮਹਾਨ ॥

ਕੀਅ ਘੋਰ ਤਪਸਾ ਉਗ੍ਰ ॥

ਤਬ ਰੀਝਏ ਕਛੁ ਸੁਗ੍ਰ ॥੪੭੪॥

ਜਗ ਦੇਖ ਕੇ ਬਿਵਹਾਰ ॥

ਮੁਨਿ ਰਾਜ ਕੀਨ ਬਿਚਾਰ ॥

ਇਨ ਕਉਨ ਸੋ ਉਪਜਾਇ ॥

ਫਿਰਿ ਲੇਤਿ ਆਪਿ ਮਿਲਾਇ ॥੪੭੫॥

ਤਿਹ ਚੀਨੀਐ ਕਰਿ ਗਿਆਨ ॥

ਤਬ ਹੋਇ ਪੂਰਣ ਧ︀ਯਾਨ ॥

ਤਿਹ ਜਾਣੀਐ ਜਤ ਜੋਗ ॥

ਤਬ ਹੋਇ ਦੇਹ ਅਰੋਗ ॥੪੭੬॥

ਤਬ ਏਕ ਪੁਰਖ ਪਛਾਨ ॥

ਜਗ ਨਾਸ ਜਾਹਿਨ ਜਾਨ ॥

ਸਬ ਜਗਤ ਕੋ ਪਤਿ ਦੇਖਿ ॥

ਅਨਭਉ ਅਨੰਤ ਅਭੇਖ ॥੪੭੭॥

ਬਿਨ ਏਕ ਨਾਹਿਨ ਸਾਤਿ ॥

ਸਭ ਤੀਰਥ ਕਿਯੁੰ ਨ ਅਨਾਤ ॥

ਜਬ ਸੇਵਿਹੋ ਇਕਿ ਨਾਮ ॥

ਤਬ ਹੋਇ ਪੂਰਣ ਕਾਮ ॥੪੭੮॥

ਬਿਨੁ ਏਕ ਚੌਬਿਸ ਫੋਕ ॥

ਸਬ ਹੀ ਧਰਾ ਸਬ ਲੋਕ ॥

ਜਿਨਿ ਏਕ ਕਉ ਪਹਿਚਾਨ ॥

ਤਿਨ ਚਉਬਿਸੋ ਰਸ ਮਾਨ ॥੪੭੯॥

ਜੇ ਏਕ ਕੇ ਰਸ ਭੀਨ ॥

ਤਿਨਿ ਚਉਬਿਸੋ ਰਸਿ ਲੀਨ ॥

ਜਿਨ ਏਕ ਕੋ ਨਹੀ ਬੂਝ ॥

ਤਿਹ ਚਉਬਿਸੈ ਨਹੀ ਸੂਝ ॥੪੮੦॥

ਜਿਨਿ ਏਕ ਕੌ ਨਹੀ ਚੀਨ ॥

ਤਿਨਿ ਚਉਬਿਸੈ ਫਲ ਹੀਨ ॥

ਜਿਨ ਏਕ ਕੋ ਪਹਿਚਾਨ ॥

ਤਿਨਿ ਚਉਬਿਸੈ ਰਸ ਮਾਨ ॥੪੮੧॥

ਬਚਿਤ੍ਰ ਪਦ ਛੰਦ ॥

ਏਕਹਿ ਜਉ ਮਨਿ ਆਨਾ ॥

ਦੂਸਰ ਭਾਵ ਨ ਜਾਨਾ ॥

ਦੁੰਦਭਿ ਦਉਰ ਬਜਾਏ ॥

ਫੂਲ ਸੁਰਨ ਬਰਖਾਏ ॥੪੮੨॥

ਹਰਖੇ ਸਬ ਜਟ ਧਾਰੀ ॥

ਗਾਵਤ ਦੇ ਦੇ ਤਾਰੀ ॥

ਜਿਤ ਤਿਤ ਡੋਲਤ ਫੂਲੇ ॥

ਗ੍ਰਿਹ ਕੇ ਸਬ ਦੁਖ ਭੂਲੇ ॥੪੮੩॥

ਤਾਰਕ ਛੰਦ ॥

ਬਹੁ ਬਰਖ ਜਬੈ ਤਪਸਾ ਤਿਹ ਕੀਨੀ ॥

ਗੁਰਦੇਵ ਕ੍ਰਿਆ ਜੁ ਕਹੀ ਧਰ ਲੀਨੀ ॥

ਤਬ ਨਾਥ ਸਨਾਥ ਹੁਐ ਬ︀ਯੋਤ ਬਤਾਈ ॥

ਤਬ ਹੀ ਦਸਓ ਦਿਸਿ ਸੂਝ ਬਨਾਈ ॥੪੮੪॥

ਦਿਜ ਦੇਵ ਤਬੈ ਗੁਰ ਚਉਬਿਸ ਕੈ ਕੈ ॥

ਗਿਰਿ ਮੇਰ ਗਏ ਸਭ ਹੀ ਮੁਨਿ ਲੈ ਕੈ ॥

ਤਪਸਾ ਜਬ ਘੋਰ ਤਹਾ ਤਿਨ ਕੀਨੀ ॥

ਗੁਰਦੇਵ ਤਬੈ ਤਿਹ ਯਾ ਸਿਖ ਦੀਨੀ ॥੪੮੫॥

ਤੋਟਕ ਛੰਦ ॥

ਗਿਰਿ ਮੇਰੁ ਗਏ ਰਿਖਿ ਬਾਲਕ ਲੈ ॥

ਧਰ ਸੀਸ ਜਟਾ ਭਗਵੇ ਪਟ ਕੈ ॥

ਤਪ ਘੋਰ ਕਰਾ ਬਹੁ ਬਰਖ ਦਿਨਾ ॥

ਹਰਿ ਜਾਪ ਨ ਛੋਰਸ ਏਕ ਛਿਨਾ ॥੪੮੬॥

ਦਸ ਲਛ ਸੁ ਬੀਸ ਸਹੰਸ੍ਰ ਬ੍ਰਖੰ ॥

ਤਪ ਕੀਨ ਤਹਾ ਬਹੁ ਭਾਤਿ ਰਿਖੰ ॥

ਸਬ ਦੇਸਨ ਦੇਸ ਚਲਾਇ ਮਤੰ ॥

ਮੁਨਿ ਦੇਵ ਮਹਾ ਮਤਿ ਗੂੜ ਗਤੰ ॥੪੮੭॥

ਰਿਖਿ ਰਾਜ ਦਸਾ ਜਬ ਅੰਤ ਭਈ ॥

ਬਲ ਜੋਗ ਹੁਤੇ ਮੁਨਿ ਜਾਨ ਲਈ ॥

ਧੂਅਰੋ ਜਗ ਧਉਲੁਰ ਜਾਨਿ ਜਟੀ ॥

ਕਛੁ ਅਉਰ ਕ੍ਰਿਆ ਇਹ ਭਾਤਿ ਠਟੀ ॥੪੮੮॥

ਸਧਿ ਕੈ ਪਵਨੈ ਰਿਖ ਜੋਗ ਬਲੰ ॥

ਤਜਿ ਚਾਲ ਕਲੇਵਰ ਭੂਮਿ ਤਲੰ ॥

ਕਲ ਫੋਰਿ ਉਤਾਲ ਕਪਾਲ ਕਲੀ ॥

ਤਿਹ ਜੋਤਿ ਸੁ ਜੋਤਿਹ ਮਧ ਮਿਲੀ ॥੪੮੯॥

ਕਲ ਕਾਲ ਕ੍ਰਵਾਲ ਕਰਾਲ ਲਸੈ ॥

ਜਗ ਜੰਗਮ ਥਾਵਰ ਸਰਬ ਕਸੈ ॥

ਜਗ ਕਾਲਹਿ ਜਾਲ ਬਿਸਾਲ ਰਚਾ ॥

ਜਿਹ ਬੀਚ ਫਸੇ ਬਿਨ ਕੋ ਨ ਬਚਾ ॥੪੯੦॥