ਸਵੈਯਾ ॥

ਦੇਸ ਬਿਦੇਸ ਨਰੇਸਨ ਜੀਤਿ ਅਨੇਸ ਬਡੇ ਅਵਨੇਸ ਸੰਘਾਰੇ ॥

ਆਠੋ ਈ ਸਿਧ ਸਬੈ ਨਵ ਨਿਧਿ ਸਮ੍ਰਿਧਨ ਸਰਬ ਭਰੇ ਗ੍ਰਿਹ ਸਾਰੇ ॥

ਚੰਦ੍ਰਮੁਖੀ ਬਨਿਤਾ ਬਹੁਤੈ ਘਰਿ ਮਾਲ ਭਰੇ ਨਹੀ ਜਾਤ ਸੰਭਾਰੇ ॥

ਨਾਮ ਬਿਹੀਨ ਅਧੀਨ ਭਏ ਜਮ ਅੰਤਿ ਕੋ ਨਾਗੇ ਹੀ ਪਾਇ ਸਿਧਾਰੇ ॥੪੯੧॥

ਰਾਵਨ ਕੇ ਮਹਿਰਾਵਨ ਕੇ ਮਨੁ ਕੇ ਨਲ ਕੇ ਚਲਤੇ ਨ ਚਲੀ ਗਉ ॥

ਭੋਜ ਦਿਲੀਪਤਿ ਕੌਰਵਿ ਕੈ ਨਹੀ ਸਾਥ ਦਯੋ ਰਘੁਨਾਥ ਬਲੀ ਕਉ ॥

ਸੰਗਿ ਚਲੀ ਅਬ ਲੌ ਨਹੀ ਕਾਹੂੰ ਕੇ ਸਾਚ ਕਹੌ ਅਘ ਓਘ ਦਲੀ ਸਉ ॥

ਚੇਤ ਰੇ ਚੇਤ ਅਚੇਤ ਮਹਾ ਪਸੁ ਕਾਹੂ ਕੇ ਸੰਗਿ ਚਲੀ ਨ ਹਲੀ ਹਉ ॥੪੯੨॥

ਸਾਚ ਔਰ ਝੂਠ ਕਹੇ ਬਹੁਤੈ ਬਿਧਿ ਕਾਮ ਕਰੋਧ ਅਨੇਕ ਕਮਾਏ ॥

ਭਾਜ ਨਿਲਾਜ ਬਚਾ ਧਨ ਕੇ ਡਰ ਲੋਕ ਗਯੋ ਪਰਲੋਕ ਗਵਾਏ ॥

ਦੁਆਦਸ ਬਰਖ ਪੜਾ ਨ ਗੁੜਿਓ ਜੜ ਰਾਜੀਵਿ ਲੋਚਨ ਨਾਹਿਨ ਪਾਏ ॥

ਲਾਜ ਬਿਹੀਨ ਅਧੀਨ ਗਹੇ ਜਮ ਅੰਤ ਕੇ ਨਾਗੇ ਹੀ ਪਾਇ ਸਿਧਾਏ ॥੪੯੩॥

ਕਾਹੇ ਕਉ ਬਸਤ੍ਰ ਧਰੋ ਭਗਵੇ ਮੁਨਿ ਤੇ ਸਬ ਪਾਵਕ ਬੀਚ ਜਲੈਗੀ ॥

ਕਿਯੋਂ ਇਮ ਰੀਤ ਚਲਾਵਤ ਹੋ ਦਿਨ ਦ੍ਵੈਕ ਚਲੈ ਸ੍ਰਬਦਾ ਨ ਚਲੈਗੀ ॥

ਕਾਲ ਕਰਾਲ ਕੀ ਰੀਤਿ ਮਹਾ ਇਹ ਕਾਹੂੰ ਜੁਗੇਸਿ ਛਲੀ ਨ ਛਲੈਗੀ ॥

ਸੁੰਦਰਿ ਦੇਹ ਤੁਮਾਰੀ ਮਹਾ ਮੁਨਿ ਅੰਤ ਮਸਾਨ ਹ੍ਵੈ ਧੂਰਿ ਰਲੈਗੀ ॥੪੯੪॥

ਕਾਹੇ ਕੋ ਪਉਨ ਭਛੋ ਸੁਨਿ ਹੋ ਮੁਨਿ ਪਉਨ ਭਛੇ ਕਛੂ ਹਾਥਿ ਨ ਐ ਹੈ ॥

ਕਾਹੇ ਕੋ ਬਸਤ੍ਰ ਕਰੋ ਭਗਵਾ ਇਨ ਬਾਤਨ ਸੋ ਭਗਵਾਨ ਨ ਹ੍ਵੈ ਹੈ ॥

ਬੇਦ ਪੁਰਾਨ ਪ੍ਰਮਾਨ ਕੇ ਦੇਖਹੁ ਤੇ ਸਬ ਹੀ ਬਸ ਕਾਲ ਸਬੈ ਹੈ ॥

ਜਾਰਿ ਅਨੰਗ ਨ ਨੰਗ ਕਹਾਵਤ ਸੀਸ ਕੀ ਸੰਗਿ ਜਟਾਊ ਨ ਜੈ ਹੈ ॥੪੯੫॥

ਕੰਚਨ ਕੂਟ ਗਿਰ︀ਯੋ ਕਹੋ ਕਾਹੇ ਨ ਸਾਤਓ ਸਾਗਰ ਕਿਯੋਂ ਨ ਸੁਕਾਨੋ ॥

ਪਸਚਮ ਭਾਨੁ ਉਦ੍ਰਯੋ ਕਹੁ ਕਾਹੇ ਨ ਗੰਗ ਬਹੀ ਉਲਟੀ ਅਨੁਮਾਨੋ ॥

ਅੰਤਿ ਬਸੰਤ ਤਪ︀ਯੋ ਰਵਿ ਕਾਹੇ ਨ ਚੰਦ ਸਮਾਨ ਦਿਨੀਸ ਪ੍ਰਮਾਨੋ ॥

ਕਿਯੋਂ ਡਮਡੋਲ ਡੁਬੀ ਨ ਧਰਾ ਮੁਨਿ ਰਾਜ ਨਿਪਾਤਨਿ ਤਿਯੋਂ ਜਗ ਜਾਨੋ ॥੪੯੬॥

ਅਤ੍ਰਿ ਪਰਾਸਰ ਨਾਰਦ ਸਾਰਦ ਬ︀ਯਾਸ ਤੇ ਆਦਿ ਜਿਤੇ ਮੁਨ ਭਾਏ ॥

ਗਾਲਵ ਆਦਿ ਅਨੰਤ ਮੁਨੀਸ੍ਵਰ ਬ੍ਰਹਮ ਹੂੰ ਤੇ ਨਹੀ ਜਾਤ ਗਨਾਏ ॥

ਅਗਸਤ ਪੁਲਸਤ ਬਸਿਸਟ ਤੇ ਆਦਿ ਨ ਜਾਨ ਪਰੇ ਕਿਹ ਦੇਸ ਸਿਧਾਏ ॥

ਮੰਤ੍ਰ ਚਲਾਇ ਬਨਾਇ ਮਹਾ ਮਤਿ ਫੇਰਿ ਮਿਲੇ ਪਰ ਫੇਰ ਨ ਆਏ ॥੪੯੭॥

ਬ੍ਰਹਮ ਨਿਰੰਧ੍ਰ ਕੋ ਫੋਰਿ ਮੁਨੀਸ ਕੀ ਜੋਤਿ ਸੁ ਜੋਤਿ ਕੇ ਮਧਿ ਮਿਲਾਨੀ ॥

ਪ੍ਰੀਤਿ ਰਲੀ ਪਰਮੇਸਰ ਸੋ ਇਮ ਬੇਦਨ ਸੰਗਿ ਮਿਲੈ ਜਿਮ ਬਾਨੀ ॥

ਪੁੰਨ ਕਥਾ ਮੁਨਿ ਨੰਦਨ ਕੀ ਕਹਿ ਕੈ ਮੁਖ ਸੋ ਕਬਿ ਸ︀ਯਾਮ ਬਖਾਨੀ ॥

ਪੂਰਣ ਧਿਆਇ ਭਯੋ ਤਬ ਹੀ ਜਯ ਸ੍ਰੀ ਜਗਨਾਥ ਭਵੇਸ ਭਵਾਨੀ ॥੪੯੮॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਦਤ ਮਹਾਤਮੇ ਰੁਦ੍ਰਵਤਾਰ ਪ੍ਰਬੰਧ ਸਮਾਪਤੰ ॥ ਸੁਭੰ ਭਵੇਤ ਗੁਰੂ ਚਉਬੀਸ ॥੨੪॥