ੴ ਸਤਿਗੁਰ ਪ੍ਰਸਾਦਿ ॥

ਅਥ ਪਾਰਸ ਨਾਥ ਰੁਦ੍ਰ ਅਵਤਾਰ ਕਥਨੰ ॥

ਪਾਤਸਾਹੀ ੧੦ ॥

ਚੌਪਈ ॥

ਇਹ ਬਿਧਿ ਦਤ ਰੁਦ੍ਰ ਅਵਤਾਰਾ ॥

ਪੂਰਣ ਮਤ ਕੋ ਕੀਨ ਪਸਾਰਾ ॥

ਅੰਤਿ ਜੋਤਿ ਸੋ ਜੋਤਿ ਮਿਲਾਨੀ ॥

ਜਿਹ ਬਿਧਿ ਸੋ ਪਾਰਬ੍ਰਹਮ ਭਵਾਨੀ ॥੧॥

ਏਕ ਲਛ ਦਸ ਬਰਖ ਪ੍ਰਮਾਨਾ ॥

ਪਾਛੇ ਚਲਾ ਜੋਗ ਕੋ ਬਾਨਾ ॥

ਗ੍ਰਯਾਰਵ ਬਰਖ ਬਿਤੀਤਤ ਭਯੋ ॥

ਪਾਰਸਨਾਥ ਪੁਰਖ ਭੂਅ ਵਯੋ ॥੨॥

ਰੋਹ ਦੇਸ ਸੁਭ ਦਿਨ ਭਲ ਥਾਨੁ ॥

ਪਰਸ ਨਾਥ ਭਯੋ ਸੁਰ ਗ੍ਰਯਾਨੁ ॥

ਅਮਿਤ ਤੇਜ ਅਸਿ ਅਵਰ ਨ ਹੋਊ ॥

ਚਕ੍ਰਤ ਰਹੇ ਮਾਤ ਪਿਤ ਦੋਊ ॥੩॥

ਦਸਊ ਦਿਸਨਿ ਤੇਜ ਅਤਿ ਬਢਾ ॥

ਦ੍ਵਾਦਸ ਭਾਨ ਏਕ ਹ੍ਵੈ ਚਢਾ ॥

ਦਹ ਦਿਸ ਲੋਕ ਉਠੇ ਅਕੁਲਾਈ ॥

ਭੂਪਤਿ ਤੀਰ ਪੁਕਾਰੇ ਜਾਈ ॥੪॥

ਸੁਨੋ ਭੂਪ ਇਕ ਕਹੋਂ ਕਹਾਨੀ ॥

ਏਕ ਪੁਰਖ ਉਪਜ︀ਯੋ ਅਭਿਮਾਨੀ ॥

ਜਿਹ ਸਮ ਰੂਪ ਜਗਤ ਨਹੀ ਕੋਈ ॥

ਏਕੈ ਘੜਾ ਬਿਧਾਤਾ ਸੋਈ ॥੫॥

ਕੈ ਗੰਧ੍ਰਬ ਜਛ ਕੋਈ ਅਹਾ ॥

ਜਾਨੁਕ ਦੂਸਰ ਭਾਨੁ ਚੜ ਰਹਾ ॥

ਅਤਿ ਜੋਬਨ ਝਮਕਤ ਤਿਹ ਅੰਗਾ ॥

ਨਿਰਖਤ ਜਾ ਕੇ ਲਜਤ ਅਨੰਗਾ ॥੬॥

ਭੂਪਤਿ ਦੇਖਨ ਕਾਜ ਬੁਲਾਵਾ ॥

ਪਹਿਲੇ ਦ︀ਯੋਸ ਸਾਥ ਚਲ ਆਵਾ ॥

ਹਰਖ ਹ੍ਰਿਦੈ ਧਰ ਕੇ ਜਟਧਾਰੀ ॥

ਜਾਨੁਕ ਦੁਤੀ ਦਤ ਅਵਤਾਰੀ ॥੭॥

ਨਿਰਖ ਰੂਪ ਕਾਪੇ ਜਟਧਾਰੀ ॥

ਯਹ ਕੋਊ ਭਯੋ ਪੁਰਖੁ ਅਵਤਾਰੀ ॥

ਯਹ ਮਤ ਦੂਰ ਹਮਾਰਾ ਕੈ ਹੈ ॥

ਜਟਾਧਾਰ ਕੋਈ ਰਹੈ ਨ ਪੈ ਹੈ ॥੮॥

ਤੇਜ ਪ੍ਰਭਾਵ ਨਿਰਖਿ ਤਬ ਰਾਜਾ ॥

ਅਤਿ ਪ੍ਰਸੰਨਿ ਪੁਲਕਤ ਚਿਤ ਗਾਜਾ ॥

ਜਿਹ ਜਿਹਾ ਲਖਾ ਰਹੇ ਬਿਸਮਾਈ ॥

ਜਾਨੁਕ ਰੰਕ ਨਵੋ ਨਿਧ ਪਾਈ ॥੯॥

ਮੋਹਨ ਜਾਲ ਸਭਨ ਸਿਰ ਡਾਰਾ ॥

ਚੇਟਕ ਬਾਨ ਚਕ੍ਰਿਤ ਹ੍ਵੈ ਮਾਰਾ ॥

ਜਹ ਤਹ ਮੋਹਿ ਸਕਲ ਨਰ ਗਿਰੇ ॥

ਜਾਨ ਸੁਭਟ ਸਾਮੁਹਿ ਰਣ ਭਿਰੇ ॥੧੦॥

ਨਰ ਨਾਰੀ ਜਿਹ ਜਿਹ ਤਿਹ ਪੇਖਾ ॥

ਤਿਹ ਤਿਹ ਮਦਨ ਰੂਪ ਅਵਿਰੇਖਾ ॥

ਸਾਧਨ ਸਰਬ ਸਿਧਿ ਕਰ ਜਾਨਾ ॥

ਜੋਗਨ ਜੋਗ ਰੂਪ ਅਨੁਮਾਨਾ ॥੧੧॥

ਨਿਰਖਿ ਰੂਪ ਰਨਵਾਸ ਲੁਭਾਨਾ ॥

ਦੇ ਤਿਹ ਸੁਤਾ ਨ੍ਰਿਪਤਿ ਮਨਿ ਮਾਨਾ ॥

ਨ੍ਰਿਪ ਕੋ ਭਯੋ ਜਬੈ ਜਾਮਾਤਾ ॥

ਮਹਾ ਧਨੁਖਧਰ ਬੀਰ ਬਿਖ︀ਯਾਤਾ ॥੧੨॥

ਮਹਾ ਰੂਪ ਅਰੁ ਅਮਿਤ ਪ੍ਰਤਾਪੂ ॥

ਜਾਨੁ ਜਪੈ ਹੈ ਆਪਨ ਜਾਪੂ ॥

ਸਸਤ੍ਰ ਸਾਸਤ੍ਰ ਬੇਤਾ ਸੁਰਿ ਗ︀ਯਾਨਾ ॥

ਜਾ ਸਮ ਪੰਡਿਤ ਜਗਤਿ ਨ ਆਨਾ ॥੧੩॥

ਥੋਰਿ ਬਹਿਕ੍ਰਮ ਬੁਧਿ ਬਿਸੇਖਾ ॥

ਜਾਨੁਕ ਧਰਾ ਬਿਤਨ ਯਹਿ ਭੇਖਾ ॥

ਜਿਹ ਜਿਹ ਰੂਪ ਤਵਨ ਕਾ ਲਹਾ ॥

ਸੋ ਸੋ ਚਮਕ ਚਕ੍ਰਿ ਹੁਐ ਰਹਾ ॥੧੪॥