ਸਵੈਯਾ ॥

ਮਾਨ ਭਰੇ ਸਰ ਸਾਨ ਧਰੇ ਮਠ ਸਾਨ ਚੜੇ ਅਸਿ ਸ੍ਰੋਣਤਿ ਸਾਏ ॥

ਲੇਤ ਹਰੇ ਜਿਹ ਡੀਠ ਪਰੇ ਨਹੀ ਫੇਰਿ ਫਿਰੇ ਗ੍ਰਿਹ ਜਾਨ ਨ ਪਾਏ ॥

ਝੀਮ ਝਰੇ ਜਨ ਸੇਲ ਹਰੇ ਇਹ ਭਾਤਿ ਗਿਰੇ ਜਨੁ ਦੇਖਨ ਆਏ ॥

ਜਾਸੁ ਹਿਰੇ ਸੋਊ ਮੈਨ ਘਿਰੇ ਗਿਰ ਭੂਮਿ ਪਰੇ ਨ ਉਠੰਤ ਉਠਾਏ ॥੧੫॥

ਸੋਭਤ ਜਾਨੁ ਸੁਧਾਸਰ ਸੁੰਦਰ ਕਾਮ ਕੇ ਮਾਨਹੁ ਕੂਪ ਸੁ ਧਾਰੇ ॥

ਲਾਜਿ ਕੇ ਜਾਨ ਜਹਾਜ ਬਿਰਾਜਤ ਹੇਰਤ ਹੀ ਹਰ ਲੇਤ ਹਕਾਰੇ ॥

ਹਉ ਚਹੁ ਕੁੰਟ ਭ੍ਰਮ︀ਯੋ ਖਗ ਜ︀ਯੋਂ ਇਨ ਕੇ ਸਮ ਰੂਪ ਨ ਨੈਕੁ ਨਿਹਾਰੇ ॥

ਪਾਰਥ ਬਾਨ ਕਿ ਜੁਬਨ ਖਾਨ ਕਿ ਕਾਲ ਕ੍ਰਿਪਾਨ ਕਿ ਕਾਮ ਕਟਾਰੇ ॥੧੬॥

ਤੰਤ੍ਰ ਭਰੇ ਕਿਧੌ ਜੰਤ੍ਰ ਜਰੇ ਅਰ ਮੰਤ੍ਰ ਹਰੇ ਚਖ ਚੀਨਤ ਯਾ ਤੇ ॥

ਜੋਬਨ ਜੋਤਿ ਜਗੇ ਅਤਿ ਸੁੰਦਰ ਰੰਗ ਰੰਗੇ ਮਦ ਸੇ ਮਦੂਆ ਤੇ ॥

ਰੰਗ ਸਹਾਬ ਫੂਲ ਗੁਲਾਬ ਸੇ ਸੀਖੇ ਹੈ ਜੋਰਿ ਕਰੋਰਕ ਘਾਤੇ ॥

ਮਾਧੁਰੀ ਮੂਰਤਿ ਸੁੰਦਰ ਸੂਰਤਿ ਹੇਰਤਿ ਹੀ ਹਰ ਲੇਤ ਹੀਯਾ ਤੇ ॥੧੭॥

ਪਾਨ ਚਬਾਇ ਸੀਗਾਰ ਬਨਾਇ ਸੁਗੰਧ ਲਗਾਇ ਸਭਾ ਜਬ ਆਵੈ ॥

ਕਿੰਨਰ ਜਛ ਭੁਜੰਗ ਚਰਾਚਰ ਦੇਵ ਅਦੇਵ ਦੋਊ ਬਿਸਮਾਵੈ ॥

ਮੋਹਿਤ ਜੇ ਮਹਿ ਲੋਗਨ ਮਾਨਨਿ ਮੋਹਤ ਤਉਨ ਮਹਾ ਸੁਖ ਪਾਵੈ ॥

ਵਾਰਹਿ ਹੀਰ ਅਮੋਲਕ ਚੀਰ ਤ੍ਰੀਯਾ ਬਿਨ ਧੀਰ ਸਬੈ ਬਲ ਜਾਵੈ ॥੧੮॥

ਰੂਪ ਅਪਾਰ ਪੜੇ ਦਸ ਚਾਰ ਮਨੋ ਅਸੁਰਾਰਿ ਚਤੁਰ ਚਕ ਜਾਨ︀ਯੋ ॥

ਆਹਵ ਜੁਕਤਿ ਜਿਤੀਕ ਹੁਤੀ ਜਗ ਸਰਬਨ ਮੈ ਸਬ ਹੀ ਅਨੁਮਾਨ੍ਰਯੋ ॥

ਦੇਸਿ ਬਿਦੇਸਨ ਜੀਤ ਜੁਧਾਬਰ ਕ੍ਰਿਤ ਚੰਦੋਵ ਦਸੋ ਦਿਸ ਤਾਨ੍ਰਯੋ ॥

ਦੇਵਨ ਇੰਦ੍ਰ ਗੋਪੀਨ ਗੋਬਿੰਦ ਨਿਸਾ ਕਰਿ ਚੰਦ ਸਮਾਨ ਪਛਾਨ︀ਯੋ ॥੧੯॥

ਚਉਧਿਤ ਚਾਰ ਦਿਸਾ ਭਈ ਚਕ੍ਰਤ ਭੂਮਿ ਅਕਾਸ ਦੁਹੂੰ ਪਹਿਚਾਨਾ ॥

ਜੁਧ ਸਮਾਨ ਲਖ︀ਯੋ ਜਗ ਜੋਧਨ ਬੋਧਨ ਬੋਧ ਮਹਾ ਅਨੁਮਾਨਾ ॥

ਸੂਰ ਸਮਾਨ ਲਖਾ ਦਿਨ ਕੈ ਤਿਹ ਚੰਦ ਸਰੂਪ ਨਿਸਾ ਪਹਿਚਾਨਾ ॥

ਰਾਨਨਿ ਰਾਵਿ ਸਵਾਨਿਨ ਸਾਵ ਭਵਾਨਿਨ ਭਾਵ ਭਲੋ ਮਨਿ ਮਾਨਾ ॥੨੦॥