ਪਾਧਰੀ ਛੰਦ ॥
ਇਹ ਭਾਤਿ ਬੀਰ ਬਹੁ ਬੀਰ ਜੋਰਿ ॥
ਮਤ ਦੇਸ ਦੇਸ ਰਾਜਾ ਕਰੋਰ ॥
ਦੇ ਹੀਰ ਚੀਰ ਬਹੁ ਦਿਰਬ ਸਾਜ ॥
ਸਨਮਾਨ ਦਾਨ ਬਹੁ ਭਾਤਿ ਰਾਜ ॥੪੦॥
ਅਨਭੈ ਅਭੰਗ ਅਵਧੂਤ ਛਤ੍ਰ ॥
ਅਨਜੀਤ ਜੁਧ ਬੇਤਾ ਅਤਿ ਅਤ੍ਰ ॥
ਅਨਗੰਜ ਸੂਰ ਅਬਿਚਲ ਜੁਝਾਰ ॥
ਰਣ ਰੰਗ ਅਭੰਗ ਜਿਤੇ ਹਜਾਰ ॥੪੧॥
ਸਬ ਦੇਸ ਦੇਸ ਕੇ ਜੀਤ ਰਾਵ ॥
ਕਰ ਕ੍ਰੁਧ ਜੁਧ ਨਾਨਾ ਉਪਾਵ ॥
ਕੈ ਸਾਮ ਦਾਮ ਅਰੁ ਦੰਡ ਭੇਦ ॥
ਅਵਨੀਪ ਸਰਬ ਜੋਰੇ ਅਛੇਦ ॥੪੨॥
ਜਬ ਸਰਬ ਭੂਪ ਜੋਰੇ ਮਹਾਨ ॥
ਜੈ ਜੀਤ ਪਤ੍ਰ ਦਿਨੋ ਨਿਸਾਨ ॥
ਦੈ ਹੀਰ ਚੀਰ ਅਨਭੰਗ ਦਿਰਬ ॥
ਮਹਿਪਾਲ ਮੋਹਿ ਡਾਰੇ ਸੁ ਸਰਬ ॥੪੩॥
ਇਕ ਦਯੋਸ ਬੀਤ ਪਾਰਸ੍ਵ ਰਾਇ ॥
ਉਤਿਸਟ ਦੇਵਿ ਪੂਜੰਤ ਜਾਇ ॥
ਉਸਤਤਿ ਕਿਨ ਬਹੁ ਬਿਧਿ ਪ੍ਰਕਾਰ ॥
ਸੋ ਕਹੋ ਛੰਦ ਮੋਹਣਿ ਮਝਾਰ ॥੪੪॥