ਮੋਹਣੀ ਛੰਦ ॥
ਜੈ ਦੇਵੀ ਭੇਵੀ ਭਾਵਾਣੀ ॥
ਭਉ ਖੰਡੀ ਦੁਰਗਾ ਸਰਬਾਣੀ ॥
ਕੇਸਰੀਆ ਬਾਹੀ ਕਊਮਾਰੀ ॥
ਭੈਖੰਡੀ ਭੈਰਵਿ ਉਧਾਰੀ ॥੪੫॥
ਅਕਲੰਕਾ ਅਤ੍ਰੀ ਛਤ੍ਰਾਣੀ ॥
ਮੋਹਣੀਅੰ ਸਰਬੰ ਲੋਕਾਣੀ ॥
ਰਕਤਾਗੀ ਸਾਗੀ ਸਾਵਿਤ੍ਰੀ ॥
ਪਰਮੇਸ੍ਰੀ ਪਰਮਾ ਪਾਵਿਤ੍ਰੀ ॥੪੬॥
ਤੋਤਲੀਆ ਜਿਹਬਾ ਕਊਮਾਰੀ ॥
ਭਵ ਭਰਣੀ ਹਰਣੀ ਉਧਾਰੀ ॥
ਮ੍ਰਿਦੁ ਰੂਪਾ ਭੂਪਾ ਬੁਧਾਣੀ ॥
ਜੈ ਜੰਪੈ ਸੁਧੰ ਸਿਧਾਣੀ ॥੪੭॥
ਜਗ ਧਾਰੀ ਭਾਰੀ ਭਗਤਾਯੰ ॥
ਕਰਿ ਧਾਰੀ ਭਾਰੀ ਮੁਕਤਾਯੰ ॥
ਸੁੰਦਰ ਗੋਫਣੀਆ ਗੁਰਜਾਣੀ ॥
ਤੇ ਬਰਣੀ ਹਰਣੀ ਭਾਮਾਣੀ ॥੪੮॥
ਭਿੰਭਰੀਆ ਜਛੰ ਸਰਬਾਣੀ ॥
ਗੰਧਰਬੀ ਸਿਧੰ ਚਾਰਾਣੀ ॥
ਅਕਲੰਕ ਸਰੂਪੰ ਨਿਰਮਲੀਅੰ ॥
ਘਣ ਮਧੇ ਮਾਨੋ ਚੰਚਲੀਅੰ ॥੪੯॥
ਅਸਿਪਾਣੰ ਮਾਣੰ ਲੋਕਾਯੰ ॥
ਸੁਖ ਕਰਣੀ ਹਰਣੀ ਸੋਕਾਯੰ ॥
ਦੁਸਟ ਹੰਤੀ ਸੰਤੰ ਉਧਾਰੀ ॥
ਅਨਛੇਦਾਭੇਦਾ ਕਉਮਾਰੀ ॥੫੦॥
ਆਨੰਦੀ ਗਿਰਜਾ ਕਉਮਾਰੀ ॥
ਅਨਛੇਦਾਭੇਦਾ ਉਧਾਰੀ ॥
ਅਨਗੰਜ ਅਭੰਜਾ ਖੰਕਾਲੀ ॥
ਮ੍ਰਿਗਨੈਣੀ ਰੂਪੰ ਉਜਾਲੀ ॥੫੧॥
ਰਕਤਾਗੀ ਰੁਦ੍ਰਾ ਪਿੰਗਾਛੀ ॥
ਕਟਿ ਕਛੀ ਸ੍ਵਛੀ ਹੁਲਾਸੀ ॥
ਰਕਤਾਲੀ ਰਾਮਾ ਧਉਲਾਲੀ ॥
ਮੋਹਣੀਆ ਮਾਈ ਖੰਕਾਲੀ ॥੫੨॥
ਜਗਦਾਨੀ ਮਾਨੀ ਭਾਵਾਣੀ ॥
ਭਵਖੰਡੀ ਦੁਰਗਾ ਦੇਵਾਣੀ ॥
ਰੁਦ੍ਰਾਗੀ ਰੁਦ੍ਰਾ ਰਕਤਾਗੀ ॥
ਪਰਮੇਸਰੀ ਮਾਈ ਧਰਮਾਗੀ ॥੫੩॥
ਮਹਿਖਾਸੁਰ ਦਰਣੀ ਮਹਿਪਾਲੀ ॥
ਚਿਛੁਰਾਸਰ ਹੰਤੀ ਖੰਕਾਲੀ ॥
ਅਸਿ ਪਾਣੀ ਮਾਣੀ ਦੇਵਾਣੀ ॥
ਜੈ ਦਾਤੀ ਦੁਰਗਾ ਭਾਵਾਣੀ ॥੫੪॥
ਪਿੰਗਾਛੀ ਪਰਮਾ ਪਾਵਿਤ੍ਰੀ ॥
ਸਾਵਿਤ੍ਰੀ ਸੰਧਿਆ ਗਾਇਤ੍ਰੀ ॥
ਭੈ ਹਰਣੀ ਭੀਮਾ ਭਾਮਾਣੀ ॥
ਜੈ ਦੇਵੀ ਦੁਰਗਾ ਦੇਵਾਣੀ ॥੫੫॥
ਦੁਰਗਾ ਦਲ ਗਾਹੀ ਦੇਵਾਣੀ ॥
ਭੈ ਖੰਡੀ ਸਰਬੰ ਭੂਤਾਣੀ ॥
ਜੈ ਚੰਡੀ ਮੁੰਡੀ ਸਤ੍ਰੁ ਹੰਤੀ ॥
ਜੈ ਦਾਤੀ ਮਾਤਾ ਜੈਅੰਤੀ ॥੫੬॥
ਸੰਸਰਣੀ ਤਰਾਣੀ ਲੋਕਾਣੀ ॥
ਭਿੰਭਰਾਣੀ ਦਰਣੀ ਦਈਤਾਣੀ ॥
ਕੇਕਰਣੀ ਕਾਰਣ ਲੋਕਾਣੀ ॥
ਦੁਖ ਹਰਣੀ ਦੇਵੰ ਇੰਦ੍ਰਾਣੀ ॥੫੭॥
ਸੁੰਭ ਹੰਤੀ ਜਯੰਤੀ ਖੰਕਾਲੀ ॥
ਕੰਕੜੀਆ ਰੂਪਾ ਰਕਤਾਲੀ ॥
ਤੋਤਲੀਆ ਜਿਹਵਾ ਸਿੰਧੁਲੀਆ ॥
ਹਿੰਗਲੀਆ ਮਾਤਾ ਪਿੰਗਲੀਆ ॥੫੮॥
ਚੰਚਾਲੀ ਚਿਤ੍ਰਾ ਚਿਤ੍ਰਾਗੀ ॥
ਭਿੰਭਰੀਆ ਭੀਮਾ ਸਰਬਾਗੀ ॥
ਬੁਧਿ ਭੂਪਾ ਕੂਪਾ ਜੁਜ੍ਵਾਲੀ ॥
ਅਕਲੰਕਾ ਮਾਈ ਨ੍ਰਿਮਾਲੀ ॥੫੯॥
ਉਛਲੈ ਲੰਕੁੜੀਆ ਛਤ੍ਰਾਲਾ ॥
ਭਿੰਭਰੀਆ ਭੈਰੋ ਭਉਹਾਲਾ ॥
ਜੈ ਦਾਤਾ ਮਾਤਾ ਜੈਦਾਣੀ ॥
ਲੋਕੇਸੀ ਦੁਰਗਾ ਭਾਵਾਣੀ ॥੬੦॥
ਸੰਮੋਹੀ ਸਰਬੰ ਜਗਤਾਯੰ ॥
ਨਿੰਦ੍ਰਾ ਛੁਧ੍ਰਯਾ ਪਿਪਾਸਾਯੰ ॥
ਜੈ ਕਾਲੰ ਰਾਤੀ ਸਕ੍ਰਾਣੀ ॥
ਉਧਾਰੀ ਭਾਰੀ ਭਗਤਾਣੀ ॥੬੧॥
ਜੈ ਮਾਈ ਗਾਈ ਬੇਦਾਣੀ ॥
ਅਨਛਿਜ ਅਭਿਦਾ ਅਖਿਦਾਣੀ ॥
ਭੈ ਹਰਣੀ ਸਰਬੰ ਸੰਤਾਣੀ ॥
ਜੈ ਦਾਤਾ ਮਾਤਾ ਕ੍ਰਿਪਾਣੀ ॥੬੨॥