ਪਾਰਸ ਨਾਥ ਬਾਚ ॥
ਬਿਸਨਪਦ ॥ ਸਾਰੰਗ ॥
ਸਬ ਹੀ ਪੜੋ ਬੇਦ ਬਿਦਿਆ ਬਿਧਿ ਸਬ ਹੀ ਸਸਤ੍ਰ ਚਲਾਊ ॥
ਸਬ ਹੀ ਦੇਸ ਜੇਰ ਕਰਿ ਆਪਨ ਆਪੇ ਮਤਾ ਮਤਾਊ ॥
ਕਹਿ ਤਥਾਸਤੁ ਭਈ ਲੋਪ ਚੰਡਿਕਾ ਤਾਸ ਮਹਾ ਬਰ ਦੈ ਕੈ ॥
ਅੰਤ੍ਰ ਧ︀ਯਾਨ ਹੁਐ ਗਈ ਆਪਨ ਪਰ ਸਿੰਘ ਅਰੂੜਤ ਹੁਐ ਕੈ ॥੮੯॥
ਬਿਸਨਪਦ ॥ ਗਉਰੀ ॥ ਤ੍ਵਪ੍ਰਸਾਦਿ ॥
ਪਾਰਸ ਕਰਿ ਡੰਡੌਤ ਫਿਰਿ ਆਏ ॥
ਆਵਤ ਬੀਰ ਦੇਸ ਦੇਸਨ ਤੇ ਮਾਨੁਖ ਭੇਜ ਬੁਲਾਏ ॥
ਨ੍ਰਿਪ ਕੋ ਰੂਪ ਬਿਲੋਕਿ ਸੁਭਟ ਸਭ ਚਕ੍ਰਿਤ ਚਿਤ ਬਿਸਮਾਏ ॥
ਐਸੇ ਕਬਹੀ ਲਖੇ ਨਹੀ ਰਾਜਾ ਜੈਸੇ ਆਜ ਲਖਾਏ ॥
ਚਕ੍ਰਿਤ ਭਈ ਗਗਨਿ ਕੀ ਬਾਲਾ ਗਨ ਉਡਗਨ ਬਿਰਮਾਏ ॥
ਝਿਮਝਿਮ ਮੇਘ ਬੂੰਦ ਜ︀ਯੋਂ ਦੇਵਨ ਅਮਰ ਪੁਹਪ ਬਰਖਾਏ ॥
ਜਾਨੁਕ ਜੁਬਨ ਖਾਨ ਹੁਐ ਨਿਕਸੇ ਰੂਪ ਸਿੰਧੁ ਅਨੁਵਾਏ ॥
ਜਾਨੁਕ ਧਾਰਿ ਨਿਡਰ ਬਸੁਧਾ ਪਰ ਕਾਮ ਕਲੇਵਰ ਆਏ ॥੯੦॥
ਬਿਸਨਪਦਿ ॥ ਸਾਰੰਗ ॥ ਤ੍ਵਪ੍ਰਸਾਦਿ ॥
ਭੂਪਤਿ ਪਰਮ ਗ︀ਯਾਨ ਜਬ ਪਾਯੋ ॥
ਮਨ ਬਚ ਕਰਮ ਕਠਨ ਕਰ ਤਾ ਕੋ ਜੌ ਕਰਿ ਧ︀ਯਾਨ ਲਗਾਯੋ ॥
ਕਰਿ ਬਹੁ ਨ︀ਯਾਸ ਕਠਨ ਜਪੁ ਸਾਧ੍ਰਯੋ ਦਰਸਨਿ ਦੀਯੋ ਭਵਾਨੀ ॥
ਤਤਛਿਨ ਪਰਮ ਗ︀ਯਾਨ ਉਪਦੇਸ︀ਯੋ ਲੋਕ ਚਤੁਰਦਸ ਰਾਨੀ ॥
ਤਿਹ ਛਿਨ ਸਰਬ ਸਾਸਤ੍ਰ ਮੁਖ ਉਚਰੇ ਤਤ ਅਤਤ ਪਛਾਨਾ ॥
ਅਵਰ ਅਤਤ ਸਬੈ ਕਰ ਜਾਨੇ ਏਕ ਤਤ ਠਹਰਾਨਾ ॥
ਅਨਭਵ ਜੋਤਿ ਅਨੂਪ ਪ੍ਰਕਾਸੀ ਅਨਹਦ ਨਾਦ ਬਜਾਯੋ ॥
ਦੇਸ ਬਿਦੇਸ ਜੀਤਿ ਰਾਜਨ ਕਹੁ ਸੁਭਟ ਅਭੈ ਪਦ ਪਾਯੋ ॥੯੧॥
ਬਿਸਨਪਦ ॥ ਪਰਜ ॥
ਐਸੇ ਅਮਰਪਦ ਕਹੁ ਪਾਇ ॥
ਦੇਸ ਅਉਰ ਬਿਦੇਸ ਭੂਪਤਿ ਜੀਤਿ ਲੀਨ ਬੁਲਾਇ ॥
ਭਾਤਿ ਭਾਤਿ ਭਰੇ ਗੁਮਾਨ ਨਿਸਾਨ ਸਰਬ ਬਜਾਇ ॥
ਚਉਪ ਚਉਪ ਚਲੇ ਚਮੂੰਪਤਿ ਚਿਤ ਚਉਪ ਬਢਾਇ ॥
ਆਨਿ ਆਨਿ ਸਬੈ ਲਗੇ ਪਗ ਭੂਪ ਕੇ ਜੁਹਰਾਇ ॥
ਆਵ ਆਵ ਸੁਭਾਵ ਸੋ ਕਹਿ ਲੀਨ ਕੰਠ ਲਗਾਇ ॥
ਹੀਰ ਚੀਰ ਸੁ ਬਾਜ ਦੈ ਗਜ ਰਾਜ ਦੈ ਪਹਿਰਾਇ ॥
ਸਾਧ ਦੈ ਸਨਮਾਨ ਕੈ ਕਰ ਲੀਨ ਚਿਤ ਚੁਰਾਇ ॥੯੨॥
ਬਿਸਨਪਦ ॥ ਕਾਫੀ ॥ ਤ੍ਵਪ੍ਰਸਾਦਿ ॥
ਇਮ ਕਰ ਦਾਨ ਦੈ ਸਨਮਾਨ ॥
ਭਾਤਿ ਭਾਤਿ ਬਿਮੋਹਿ ਭੂਪਤਿ ਭੂਪ ਬੁਧ ਨਿਧਾਨ ॥
ਭਾਤਿ ਭਾਤਿਨ ਸਾਜ ਦੈ ਬਰ ਬਾਜ ਅਉ ਗਜਰਾਜ ॥
ਆਪਨੇ ਕੀਨੋ ਨ੍ਰਿਪੰ ਸਬ ਪਾਰਸੈ ਮਹਾਰਾਜ ॥
ਲਾਲ ਜਾਲ ਪ੍ਰਵਾਲ ਬਿਦ੍ਰਮ ਹੀਰ ਚੀਰ ਅਨੰਤ ॥
ਲਛ ਲਛ ਸ੍ਵਰਣ ਸਿੰਙੀ ਦਿਜ ਏਕ ਏਕ ਮਿਲੰਤ ॥
ਮੋਹਿ ਭੂਪਿਤ ਭੂਮਿ ਕੈ ਇਕ ਕੀਨ ਜਗ ਬਨਾਇ ॥
ਭਾਤਿ ਭਾਤਿ ਸਭਾ ਬਨਾਇ ਸੁ ਬੈਠਿ ਭੂਪਤਿ ਆਇ ॥੯੩॥
ਬਿਸਨਪਦ ॥ ਕਾਫੀ ॥
ਇਕ ਦਿਨ ਬੈਠੇ ਸਭਾ ਬਨਾਈ ॥
ਬਡੇ ਬਡੇ ਛਤ੍ਰੀ ਬਸੁਧਾ ਕੇ ਲੀਨੇ ਨਿਕਟਿ ਬੁਲਾਈ ॥
ਅਰੁ ਜੇ ਹੁਤੇ ਦੇਸ ਦੇਸਨ ਮਤਿ ਤੇ ਭੀ ਸਰਬ ਬੁਲਾਏ ॥
ਸੁਨਿ ਇਹ ਭਾਤਿ ਸਰਬ ਜਟਧਾਰੀ ਦੇਸ ਦੇਸ ਤੇ ਆਏ ॥
ਨਾਨਾ ਭਾਤਿ ਜਟਨ ਕਹ ਧਾਰੇ ਅਰੁ ਮੁਖ ਬਿਭੂਤ ਲਗਾਏ ॥
ਬਲਕੁਲ ਅੰਗਿ ਦੀਰਘ ਨਖ ਸੋਭਤ ਮ੍ਰਿਗਪਤਿ ਦੇਖ ਲਜਾਏ ॥
ਮੁੰਦ੍ਰਤ ਨੇਤ੍ਰ ਊਰਧ ਕਰ ਓਪਤ ਪਰਮ ਕਾਛਨੀ ਕਾਛੇ ॥
ਨਿਸ ਦਿਨ ਜਪ︀ਯੋ ਕਰਤ ਦਤਾਤ੍ਰੈ ਮਹਾ ਮੁਨੀਸਰ ਆਛੇ ॥੯੪॥