ਪਾਰਸਨਾਥ ਬਾਚ ॥ ਧਨਾਸਰੀ ॥ ਤ੍ਵਪ੍ਰਸਾਦਿ ॥
ਕੈ ਤੁਮ ਹਮ ਕੋ ਪਰਚੌ ਦਿਖਾਓ ॥
ਨਾਤਰ ਜਿਤੇ ਤੁਮ ਹੋ ਜਟਧਾਰੀ ਸਬਹੀ ਜਟਾ ਮੁੰਡਾਓ ॥
ਜੋਗੀ ਜੋਗੁ ਜਟਨ ਕੇ ਭੀਤਰ ਜੇ ਕਰ ਕਛੂਅਕ ਹੋਈ ॥
ਤਉ ਹਰਿ ਧ︀ਯਾਨ ਛੋਰਿ ਦਰ ਦਰ ਤੇ ਭੀਖ ਨ ਮਾਗੈ ਕੋਈ ॥
ਜੇ ਕਰ ਮਹਾ ਤਤ ਕਹੁ ਚੀਨੈ ਪਰਮ ਤਤ ਕਹੁ ਪਾਵੈ ॥
ਤਬ ਯਹ ਮੋਨ ਸਾਧਿ ਮਨਿ ਬੈਠੇ ਅਨਤ ਨ ਖੋਜਨ ਧਾਵੈ ॥
ਜਾ ਕੀ ਰੂਪ ਰੇਖ ਨਹੀ ਜਾਨੀਐ ਸਦਾ ਅਦ੍ਵੈਖ ਕਹਾਯੋ ॥
ਜਉਨ ਅਭੇਖ ਰੇਖ ਨਹੀ ਸੋ ਕਹੁ ਭੇਖ ਬਿਖੈ ਕਿਉ ਆਯੋ ॥੯੫॥
ਬਿਸਨਪਦ ॥ ਸਾਰੰਗ ॥ ਤ੍ਵਪ੍ਰਸਾਦਿ ॥
ਜੇ ਜੇ ਤਿਨ ਮੈ ਹੁਤੇ ਸਯਾਨੇ ॥
ਪਾਰਸ ਪਰਮ ਤਤ ਕੇ ਬੇਤਾ ਮਹਾ ਪਰਮ ਕਰ ਮਾਨੇ ॥
ਸਬਹਨਿ ਸੀਸ ਨ︀ਯਾਇ ਕਰਿ ਜੋਰੇ ਇਹ ਬਿਧਿ ਸੰਗਿ ਬਖਾਨੇ ॥
ਜੋ ਜੋ ਗੁਰੂ ਕਹਾ ਸੋ ਕੀਨਾ ਅਉਰ ਹਮ ਕਛੂ ਨ ਜਾਨੇ ॥
ਸੁਨਹੋ ਮਹਾਰਾਜ ਰਾਜਨ ਕੇ ਜੋ ਤੁਮ ਬਚਨ ਬਖਾਨੇ ॥
ਸੋ ਹਮ ਦਤ ਬਕਤ੍ਰ ਤੇ ਸੁਨ ਕਰਿ ਸਾਚ ਹੀਐ ਅਨੁਮਾਨੇ ॥
ਜਾਨੁਕ ਪਰਮ ਅੰਮ੍ਰਿਤ ਤੇ ਨਿਕਸੇ ਮਹਾ ਰਸਨ ਰਸ ਸਾਨੇ ॥
ਜੋ ਜੋ ਬਚਨ ਭਏ ਇਹ ਮੁਖਿ ਤੇ ਸੋ ਸੋ ਸਬ ਹਮ ਮਾਨੇ ॥੯੬॥
ਬਿਸਨਪਦ ॥ ਸੋਰਠਿ ॥
ਜੋਗੀ ਜੋਗੁ ਜਟਨ ਮੋ ਨਾਹੀ ॥
ਭ੍ਰਮ ਭ੍ਰਮ ਮਰਤ ਕਹਾ ਪਚਿ ਪਚਿ ਕਰਿ ਦੇਖਿ ਸਮਝ ਮਨ ਮਾਹੀ ॥
ਜੋ ਜਨ ਮਹਾ ਤਤ ਕਹੁ ਜਾਨੈ ਪਰਮ ਗ︀ਯਾਨ ਕਹੁ ਪਾਵੈ ॥
ਤਬ ਯਹ ਏਕ ਠਉਰ ਮਨੁ ਰਾਖੈ ਦਰਿ ਦਰਿ ਭ੍ਰਮਤ ਨ ਧਾਵੈ ॥
ਕਹਾ ਭਯੋ ਗ੍ਰਿਹ ਤਜਿ ਉਠਿ ਭਾਗੇ ਬਨ ਮੈ ਕੀਨ ਨਿਵਾਸਾ ॥
ਮਨ ਤੋ ਰਹਾ ਸਦਾ ਘਰ ਹੀ ਮੋ ਸੋ ਨਹੀ ਭਯੋ ਉਦਾਸਾ ॥
ਅਧਿਕ ਪ੍ਰਪੰਚ ਦਿਖਾਇਆ ਠਗਾ ਜਗ ਜਾਨਿ ਜੋਗ ਕੋ ਜੋਰਾ ॥
ਤੁਮ ਜੀਅ ਲਖਾ ਤਜੀ ਹਮ ਮਾਯਾ ਮਾਯਾ ਤੁਮੈ ਨ ਛੋਰਾ ॥੯੭॥
ਬਿਸਨਪਦ ॥ ਸੋਰਠਿ ॥
ਭੇਖੀ ਜੋਗ ਨ ਭੇਖ ਦਿਖਾਏ ॥
ਨਾਹਨ ਜਟਾ ਬਿਭੂਤ ਨਖਨ ਮੈ ਨਾਹਿਨ ਬਸਤ੍ਰ ਰੰਗਾਏ ॥
ਜੋ ਬਨਿ ਬਸੈ ਜੋਗ ਕਹੁ ਪਈਐ ਪੰਛੀ ਸਦਾ ਬਸਤ ਬਨਿ ॥
ਕੁੰਚਰ ਸਦਾ ਧੂਰਿ ਸਿਰਿ ਮੇਲਤ ਦੇਖਹੁ ਸਮਝ ਤੁਮ ਹੀ ਮਨਿ ॥
ਦਾਦੁਰ ਮੀਨ ਸਦਾ ਤੀਰਥ ਮੋ ਕਰ︀ਯੋ ਕਰਤ ਇਸਨਾਨਾ ॥
ਧ੍ਰਯਾਨ ਬਿੜਾਲ ਬਕੀ ਬਕ ਲਾਵਤ ਤਿਨ ਕਿਆ ਜੋਗੁ ਪਛਾਨਾ ॥
ਜੈਸੇ ਕਸਟ ਠਗਨ ਕਰ ਠਾਟਤ ਐਸੇ ਹਰਿ ਹਿਤ ਕੀਜੈ ॥
ਤਬ ਹੀ ਮਹਾ ਗ︀ਯਾਨ ਕੋ ਜਾਨੈ ਪਰਮ ਪਯੂਖਹਿ ਪੀਜੈ ॥੯੮॥
ਬਿਸਨਪਦ ॥ ਸਾਰੰਗ ॥
ਸੁਨਿ ਸੁਨਿ ਐਸੇ ਬਚਨ ਸਿਯਾਨੇ ॥
ਉਠਿ ਉਠਿ ਮਹਾ ਬੀਰ ਪਾਰਸ ਕੇ ਪਾਇਨ ਸੋ ਲਪਟਾਨੇ ॥
ਜੇ ਜੇ ਹੁਤੇ ਮੂੜ ਅਗਿਆਨੀ ਤਿਨ ਤਿਨ ਬੈਨ ਨ ਮਾਨੇ ॥
ਉਠਿ ਉਠਿ ਲਗੇ ਕਰਨ ਬਕਬਾਦਹ ਮੂਰਖ ਮੁਗਧ ਇਆਨੇ ॥
ਉਠਿ ਉਠਿ ਭਜੇ ਕਿਤੇ ਕਾਨਨ ਕੋ ਕੇਤਕਿ ਜਲਹਿ ਸਮਾਨੇ ॥
ਕੇਤਕ ਭਏ ਜੁਧ ਕਹਿ ਪ੍ਰਾਪਤਿ ਸੁਨਤ ਸਬਦੁ ਘਹਰਾਨੇ ॥
ਕੇਤਕ ਆਨਿ ਆਨਿ ਸਨਮੁਖਿ ਭਏ ਕੇਤਕ ਛੋਰਿ ਪਰਾਨੇ ॥
ਕੇਤਕ ਜੂਝਿ ਸੋਭੇ ਰਣ ਮੰਡਲ ਬਾਸਵ ਲੋਕਿ ਸਿਧਾਨੇ ॥੯੯॥
ਬਿਸਨਪਦ ॥ ਤਿਲੰਗ ॥ ਤ੍ਵਪ੍ਰਸਾਦਿ ਕਥਤਾ ॥
ਜਬ ਹੀ ਸੰਖ ਸਬਦ ਘਹਰਾਏ ॥
ਜੇ ਜੇ ਹੁਤੇ ਸੂਰ ਜਟਧਾਰੀ ਤਿਨ ਤਿਨ ਤੁਰੰਗ ਨਚਾਏ ॥
ਚਕ੍ਰਤ ਭਈ ਗਗਨ ਕੀ ਤਰੁਨੀ ਦੇਵ ਅਦੇਵ ਤ੍ਰਸਾਏ ॥
ਨਿਰਖਤ ਭਯੋ ਸੂਰ ਰਥ ਥੰਭਤ ਨੈਨ ਨਿਮੇਖ ਨ ਲਾਏ ॥
ਸਸਤ੍ਰ ਅਸਤ੍ਰ ਨਾਨਾ ਬਿਧਿ ਛਾਡੇ ਬਾਣ ਪ੍ਰਯੋਘ ਚਲਾਏ ॥
ਮਾਨਹੁ ਮਾਹ ਮੇਘ ਬੂੰਦਨ ਜ︀ਯੋਂ ਬਾਣ ਬ੍ਰਯੂਹ ਬਰਸਾਏ ॥
ਚਟਪਟ ਚਰਮ ਬਰਮ ਪਰ ਚਟਕੇ ਦਾਝਤ ਤ੍ਰਿਣਾ ਲਜਾਏ ॥
ਸ੍ਰੋਣਤ ਭਰੇ ਬਸਤ੍ਰ ਸੋਭਿਤ ਜਨੁ ਚਾਚਰ ਖੇਲਿ ਸਿਧਾਏ ॥੧੦੦॥